ਅੰਡਰ – 19 ਵਰਗ ਵਿੱਚ ਜੋਨ ਮੂਸਾ ਨੇ ਜਿੱਤਿਆ ਜ਼ਿਲ੍ਹਾ*
ਮਾਨਸਾ, 21 ਅਗਸਤ (ਨਾਨਕ ਸਿੰਘ ਖੁਰਮੀ)
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਕੂਲ ਮੁਖੀ ਮਨਦੀਪ ਕੁਮਾਰ ਅਤੇ ਕਨਵੀਨਰ ਨਾਇਬ ਖਾਨ ਅਤੇ ਸਹਾਇਕ ਕਨਵੀਨਰ ਏਕਮ ਸਿੰਘ ਦੀ ਅਗਵਾਈ ਪਿੰਡ ਗੁਰਨੇ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਗਰਮ ਰੁੱਤ ਜ਼ਿਲ੍ਹਾ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਅੰਡਰ-14, ਅੰਡਰ – 17 ਅਤੇ ਅੰਡਰ – 19 ਵਰਗ ਦੇ ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ।
ਤਿੰਨ ਦਿਨ ਚੱਲੇ ਇੰਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਨਵੀਨਰ ਨਾਇਬ ਖਾਨ ਨੇ ਦੱਸਿਆ ਕਿ ਪਹਿਲੇ ਦਿਨ ਹੋਏ ਅੰਡਰ – 19 ਨੈਸ਼ਨਲ ਸਟਾਈਲ ਕਬੱਡੀ ਵਿੱਚ ਜੋਨ ਮੂਸਾ ਨੇ ਪਹਿਲਾ, ਜੋਨ ਸਰਦੂਲਗੜ੍ਹ ਨੇ ਦੂਸਰਾ ਅਤੇ ਜੋਨ ਬਰੇਟਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਦੂਸਰੇ ਦਿਨ ਹੋਏ ਅੰਡਰ-17 ਨੈਸ਼ਨਲ ਸਟਾਈਲ ਕਬੱਡੀ ਵਿੱਚ ਜੋਨ ਮਾਨਸਾ ਪਹਿਲੇ, ਜੋਨ ਜੋਗਾ ਦੂਸਰੇ ਅਤੇ ਜੋਨ ਬਰੇਟਾ ਤੀਸਰੇ ਸਥਾਨ ‘ਤੇ ਰਹੇ। ਅੰਡਰ-14 ਵਰਗ ਵਿੱਚ ਹੋਏ ਕਬੱਡੀ ਮੁਕਾਬਲੇ ਵਿੱਚ ਜੋਨ ਮੂਸਾ ਪਹਿਲੇ, ਜੋਨ ਸਰਦੂਲਗੜ੍ਹ ਦੂਜੇ ਅਤੇ ਜੋਨ ਬਰੇਟਾ ਤੀਜੇ ਸਥਾਨ ‘ਤੇ ਰਹੇ। ਇੰਨ੍ਹਾਂ ਮੁਕਾਬਲਿਆਂ ਵਿੱਚ ਮਾਨਸਾ ਜ਼ਿਲ੍ਹੇ ਦੇ 10 ਜੋਨਾਂ ਨੇ ਭਾਗ ਲਿਆ। ਇਹਨਾਂ ਖੇਡ ਮੁਕਾਬਲਿਆਂ ਨੂੰ ਸਫਲ ਬਣਾਉਣ ਵਿੱਚ ਦਲਵਿੰਦਰ ਸਿੰਘ , ਬਲਕਾਰ ਸਿੰਘ ਪਰਗਟ ਸਿੰਘ , ਵੀਰਪਾਲ ਕੌਰ , ਅਵਤਾਰ ਸਿੰਘ , ਜਗਦੀਪ ਸਿੰਘ , ਬਲਵੰਤ ਰਾਮ , ਲਖਵਿੰਦਰ ਸਿੰਘ ਅਮਾਨਤ ਸਿੰਘ , ਗੁਰਦੀਪ ਸਿੰਘ , ਰਾਜਪਾਲ ਸਿੰਘ, ਲੈਕਚਰਾਰ ਰਾਜਪਾਲ ਸਿੰਘ ਅਤੇ ਪਿਆਰਾ ਸਿੰਘ ਗੁਰਨੇ ਕਲਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਲਈ ਜਰੂਰੀ ਹਨ । ਅੱਜ ਖੇਡਾਂ ਸਰੀਰਿਕ ਤੰਦਰੁਸਤੀ ਲਈ ਹੀ ਨਹੀਂ ਬਲਕਿ ਚੰਗੇ ਭਵਿੱਖ ਅਤੇ ਚੰਗੇ ਨਾਗਰਿਕ ਬਣਨ ਵਿਚ ਵੀ ਸਹਾਈ ਹੁੰਦੀਆਂ ਹਨ । ਹੁਣ ਇਹ ਜੇਤੂ ਵਿਦਿਆਰਥੀ ਮਾਨਸਾ ਜ਼ਿਲ੍ਹੇ ਦੀ ਅਗਵਾਹੀ ਕਰਦਿਆਂ ਸਟੇਟ ਖੇਡਾਂ ਵਿੱਚ ਭਾਗ ਲੈਣਗੇ। ਉਸ ਤੋਂ ਬਾਅਦ ਨੈਸ਼ਨਲ ਪੱਧਰ ਦੀਆਂ ਖੇਡਾਂ ਲਈ ਰਾਹ ਖੁੱਲਦਾ ਹੈ। ਇਹਨਾਂ ਖੇਡਾਂ ਰਾਹੀਂ ਹੋਈ ਗਰੇਡੇਸ਼ਨ ਵਿਦਿਆਰਥੀਆਂ ਲਈ ਵੱਖ-ਵੱਖ ਨੌਕਰੀਆਂ ਦੇ ਰਾਹ ਖੋਲ੍ਹਦੀ ਹੈ।