ਮਹਿਲਕਲਾਂ 21 ਅਗਸਤ (ਡਾਕਟਰ ਮਿੱਠੂ ਮੁਹੰਮਦ) –
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (ਆਯੁਸ਼ਮਾਨ ਭਾਰਤ) ਤਹਿਤ ਮਰੀਜ਼ਾਂ ਨੂੰਬਿਹਤਰੀਨ ਸੇਵਾਵਾਂ ਦੇਣ ‘ਚ ਅਗੇ ਰਹਿਣ ਲਈ ਸੀ ਐਚ ਸੀ ਮਹਿਲਕਲਾਂ ਨੂੰ ਜ਼ਿਲ੍ਹਾ ਪੱਧਰ ‘ਤੇ ਸਨਮਾਨ ਪ੍ਰਾਪਤ ਹੋਇਆ ਹੈ।
ਸੁਤੰਤਰਤਾ ਦਿਵਸ ਮੌਕੇ ਬਾਬਾ ਕਾਲਾ ਮਹਿਰ ਸਟੇਡਿਅਮ, ਬਰਨਾਲਾ ਵਿਖੇ ਕਰਵਾਏ ਗਏ ਰਾਜਕੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼੍ਰੀ ਟੀ. ਬੈਨਿਥ ਵੱਲੋਂ ਐਸ ਐਮ ਓ ਮਹਿਲਕਲਾਂ ਡਾ. ਗੁਰਤੇਜਿੰਦਰ ਕੌਰ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਪ੍ਰਾਪਤੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠ ਸੰਭਵ ਹੋਈ। ਡਾ. ਗੁਰਤੇਜਿੰਦਰ ਕੌਰ ਨੇ ਕਿਹਾ ਕਿ ਸੀ ਐਚ ਸੀ ਮਹਿਲਕਲਾਂ ਵੱਲੋਂ ਹਮੇਸ਼ਾਂ ਮਰੀਜ਼ਾਂ ਨੂੰ ਸਰਲ, ਸੁਗਮ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਇਸ ਸਫਲਤਾ ਲਈ ਹਸਪਤਾਲ ਦੇਣਾ ਸੀ ਸਾਰੇ ਡਾਕਟਰਾਂ, ਸਟਾਫ਼ ਅਤੇ ਅਰੋਗਿਆ ਮਿੱਤਰ ਰਮਨਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਡਾ. ਗੁਰਤੇਜਿੰਦਰ ਕੌਰ ਅਤੇ ਪੂਰੇ ਹਸਪਤਾਲ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਪੂਰੇ ਹਲਕੇ ਲਈ ਮਾਣ ਦੀ ਗੱਲ ਹੈ।