ਮਾਨਸਾ 19 ਅਗਸਤ (ਨਾਨਕ ਸਿੰਘ ਖੁਰਮੀ)
ਇਸ ਕੈਂਪ ਦਾ ਮੁੱਖ ਉਦੇਸ਼ ਹਸਪਤਾਲਾਂ ਅਤੇ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਸੁਨਿਸ਼ਚਿਤ ਕਰਨਾ ਅਤੇ ਲੋਕਾਂ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।
ਕੈਂਪ ਦੌਰਾਨ ਰੋਟਰੀ ਕਲੱਬ ਮਾਨਸਾ, ਰਾਜ ਰਾਣੀ ਫਾਊਂਡੇਸ਼ਨ, ਮਾਨਸਾ ਕਲੱਬ ਮਾਨਸਾ ਦੇ ਮੈਂਬਰਾਂ ਅਤੇ ਸ਼ਹਿਰ ਦੇ ਹੋਰ ਸੇਵਾਪ੍ਰੇਮੀ ਨਾਗਰਿਕਾਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਖੂਨਦਾਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਹਰਦੇਵ ਸਿੰਘ ਸਰਾਂ ਬਲੱਡ ਬੈਂਕ ਦੀ ਪ੍ਰੋਫੈਸ਼ਨਲ ਮੈਡੀਕਲ ਟੀਮ ਮੌਜੂਦ ਸੀ, ਜਿਸ ਨੇ ਪੂਰੇ ਸੁਰੱਖਿਆ ਮਿਆਰਾਂ ਦੀ ਪਾਲਣਾ ਕਰਦਿਆਂ ਖੂਨ ਇਕੱਤਰ ਕੀਤਾ।
ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ ਅੰਕੁਰ ਸਿੰਗਲਾ ਅਤੇ ਰਾਜ ਰਾਣੀ ਫਾਊਂਡੇਸ਼ਨ ਦੇ ਪ੍ਰਧਾਨ ਸੰਜੀਵ ਗੋਇਲ ਨੇ ਮੌਕੇ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨ ਦਾਨ ਸਭ ਤੋਂ ਵੱਡੀ ਮਨੁੱਖਤਾ ਸੇਵਾ ਹੈ ਅਤੇ ਇਸ ਨਾਲ ਬੇਸ਼ੁਮਾਰ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੂਨ ਦਾਨ ਕਰਕੇ ਅਸੀਂ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ। ਉਹਨਾਂ ਨੇ ਭਰੋਸਾ ਦਿਵਾਇਆ ਕਿ ਜੇਕਰ ਲੋਕਾਂ ਦਾ ਸਾਥ ਮਿਲਦਾ ਰਿਹਾ ਤਾਂ ਅੱਗੇ ਵੀ ਅਜਿਹੇ ਕੈਂਪ ਨਿਯਮਿਤ ਤੌਰ ‘ਤੇ ਲਗਾਏ ਜਾਣਗੇ। ਇਸ ਖਾਸ ਦਿਨ ਤੇ ਰੋਟੇਰੀਅਨ ਕੇ. ਬੀ. ਜਿੰਦਲ (ਰੌਕੀ) ਨੇ ਆਪਣੇ ਜਨਮਦਿਨ ਦੇ ਮੌਕੇ ਖੂਨ ਦਾਨ ਕਰਕੇ ਇਕ ਵੱਖਰੀ ਮਿਸਾਲ ਪੇਸ਼ ਕੀਤੀ। ਕੇਕ ਕਟਾਈ ਸਮਾਰੋਹ ਨਾਲ ਇਸ ਮਹੱਤਵਪੂਰਨ ਇਵੈਂਟ ਵਿੱਚ ਖੁਸ਼ੀ ਦਾ ਰੰਗ ਭਰਿਆ ਗਿਆ।
ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਬਲਕੋਰ ਸਿੰਘ ਮੂਸਾ ਅਤੇ ਰੋਟੇਰੀਅਨ ਐਮ.ਐਲ.ਏ. ਡਾ. ਵਿਜੈ ਸਿੰਗਲਾ ਵੀ ਹਾਜ਼ਰ ਹੋਏ ਅਤੇ ਉਹਨਾਂ ਨੇ ਖੂਨਦਾਨੀ ਸੇਵਾ ਨੂੰ ਸਭ ਤੋਂ ਵੱਡਾ ਪੁੰਨ ਦੱਸਿਆ।
ਕੈਂਪ ਦੇ ਸਮਾਪਨ ‘ਤੇ ਸਾਰੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਹ ਕੈਂਪ ਨਾ ਸਿਰਫ਼ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਸਫਲ ਰਿਹਾ, ਸਗੋਂ ਸ਼ਹਿਰ ਵਿੱਚ ਸੇਵਾ ਭਾਵਨਾ ਅਤੇ ਏਕਤਾ ਦੀ ਮਿਸਾਲ ਵੀ ਪੇਸ਼ ਕਰ ਗਿਆ।
ਇਸ ਮੌਕੇ ਉੱਪਸਥਿਤ ਪ੍ਰਮੁੱਖ ਹਸਤੀਆਂ ਵਿੱਚ ਰੋਟਰੀ ਕਲੱਬ ਮਾਨਸਾ ਅਤੇ ਰਾਜ ਰਾਣੀ ਫਾਊਂਡੇਸ਼ਨ ਦੇ ਕਈ ਪ੍ਰਮੁੱਖ ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿੱਚ ਪ੍ਰਧਾਨ ਰੋਟੇਰੀਅਨ ਅੰਕੁਰ ਸਿੰਗਲਾ, ਕੈਸ਼ੀਅਰ ਰੋਟੇਰੀਅਨ ਧੀਰਜ ਰਾਹੁਲ, ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਬਲਜੀਤ ਕਾਂਵਰ, ਰੋਟੇਰੀਅਨ ਰਵਿੰਦਰ ਸਿੰਗਲਾ, ਰੋਟੇਰੀਅਨ ਐਡਵੋਕੇਟ ਨਰੈਨ ਗਰਗ, ਰੋਟੇਰੀਅਨ ਵਿਕਾਸ ਸਿੰਗਲਾ, ਰੋਟੇਰੀਅਨ ਵਿਨੇ ਮਿੱਤਲ ਰੋਟੇਰੀਅਨ ਭੁਪੇਸ਼, ਰੋਟੇਰੀਅਨ ਰੋਹਿਤ ਗਰਗ, ਰੋਟੇਰੀਅਨ ਸੰਦੀਪ ਸਿੰਗਲਾ, ਰੋਟੇਰੀਅਨ ਗੋਰਾ ਬਾਂਸਲ, ਰੋਟੇਰੀਅਨ ਜਤਿੰਦਰ ਵੀਰ ਗੁਪਤਾ, ਰੋਟੇਰੀਅਨ ਅਸ਼ਵਨੀ ਸ਼ਰਮਾ, ਰੋਟੇਰੀਅਨ ਪ੍ਰਿੰਸੀਪਲ ਰਿੰਪਲ ਮੋਂਗਾ, ਪੀ.ਪੀ. ਰੋਟੇਰੀਅਨ ਅਮਨ ਮਿੱਤਲ, ਰੋਟੇਰੀਅਨ ਸੰਜੀਵ ਕੁਮਾਰ, ਰੋਟੇਰੀਅਨ ਅਜੈ ਸਿੰਗਲਾ, ਫਾਊਂਡੇਸ਼ਨ ਪ੍ਰਧਾਨ ਸੰਜੀਵ ਕੁਮਾਰ, ਸੇਕ੍ਰੇਟਰੀ ਰੋਬਿਨ ਤਾਇਲ, ਸ਼ੀਤਲ ਗਰਗ ਅਤੇ ਮੁਕੇਸ਼ ਕੁਮਾਰ ਸ਼ਾਮਲ ਸਨ।