ਮਾਨਸਾ 19 ਅਗਸਤ (ਨਾਨਕ ਸਿੰਘ ਖੁਰਮੀ)
ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ. ਸੰਕੈ. ਵਿਦਿਆ ਮੰਦਰ, ਮਾਨਸਾ ਦੇ ਖਿਡਾਰੀ ਵਿਦਿਆ ਭਾਰਤੀ ਸਟੇਟ ਟੂਰਨਾਮੈਂਟ ਜੂਡੋ ਅਤੇ ਕੁਰਾਸ਼ ਵਿੱਚ ਭਾਗ ਲੈਣ ਲਈ ਸਰਵਹਿੱਤਕਾਰੀ ਵਿਦਿਆ ਮੰਦਰ ਬਰਨਾਲਾ ਮਿਤੀ 02-08-2025 ਤੋਂ 04-08-2025 ਵਿਖੇ ਗਏ। ਸਾਰੇ ਹੀ ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਵੱਖ੍ -ਵੱਖ ਪੁਜੀਸ਼ਨਾ ਹਾਸਿਲ ਕੀਤੀਆ ਜਿਵੇਂ ਜੂਡੋ ਵਿੱਚ ਅੰਡਰ -14 ਲੜਕੀਆਂ ਜਿਹਨਾਂ ਵਿੱਚ ਪਰਨੀਤ ਕੌਰ (-23ਕਿਲੋ), ਹਰਪ੍ਰੀਤ ਕੌਰ (-40ਕਿਲੋ) ਅਤੇ ਕਰਨਵੀਰ ਕੌਰ (+44 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕੀਤਾ ।ਰਮਨਪ੍ਰੀਤ ਕੌਰ (-27ਕਿਲੋ) ਅਤੇ ਮਨਜੋਤ ਕੌਰ (-44 ਕਿਲੋ) ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ – 17 ਲੜਕੀਆਂ ਵਿੱਚ ਨੈਨਸੀ (-48 ਕਿਲੋ), ਅਰਸ਼ਨੂਰ ਕੌਰ(- 52 ਕਿਲੋ) ਅਤੇ ਖੁਸ਼ਮੀਤ ਕੌਰ (-63 ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ। ਰਸ਼ਨਪ੍ਰੀਤ ਕੌਰ (-44 ਕਿਲੋ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ – 19 ਲੜਕੀਆਂ ਜਿਹਨਾਂ ਵਿੱਚ ਸੁਖਨਪ੍ਰੀਤ ਕੌਰ (-36 ਕਿਲੋ), ਯਸ਼ਮੀਨ(-40 ਕਿਲੋ), ਜਸਮੀਤ ਕੌਰ (-48 ਕਿਲੋ) ਤਰਨਜੋਤ ਕੌਰ(-52ਕਿਲੋ) ਅਤੇ ਰੌਣਕ (-57 ਕਿਲੋ) ਨੇ ਪਹਿਲਾ ਸਥਾਨ ਅਤੇ ਤਨਵੀਰ ਕੌਰ ਸਿੱਧੂ(- 44 ਕਿਲੋ) ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਅੰਡਰ -14 ਲੜਕਿਆਂ ਵਿੱਚ ਏਕਮ ਨੂਰ ਸਿੰਘ (-25 ਕਿਲੋ), ਦਕਸ਼(-35 ਕਿਲੋ) ਅਤੇ ਰਣਜੋਤ ਸਿੰਘ(- 45 ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ। ਪਰਦੀਪ ਸਿੰਘ (-30 ਕਿਲੋ) ਅਤੇ ਪ੍ਰਥਮ (+50 ਕਿਲੋ) ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਏਕਨੂਰ ਸਿੰਘ (-40 ਕਿਲੋ) ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ -17 ਲੜਕਿਆਂ ਵਿੱਚ ਹਰਪ੍ਰੀਤ ਸਿੰਘ (-55 ਕਿਲੋ)ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਇਰਫਾਨ ਖਾਨ (-50 ਕਿਲੋ) ਨੇ ਦੂਜਾ ਸਥਾਨ ਹਾਸਲ ਕੀਤਾ।ਅੰਡਰ -19 ਲੜਕਿਆਂ ਵਿੱਚ ਪੰਕਜ (-40 ਕਿਲੋ), ਲਵਲੀ ਸਿੰਘ (-50 ਕਿਲੋ), ਅਨਮੋਲ ਸਿੰਘ (-55 ਕਿਲੋ), ਜਸਕਮਲਪ੍ਰੀਤ ਸਿੰਘ (-81 ਕਿਲੋ) ਅਤੇ ਕੋਮਲਪ੍ਰੀਤ ਸਿੰਘ (-90 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕੀਤਾ।ਸੂਰਿਆ ਪ੍ਰਕਾਸ਼ ਮੀਨਾ(-45 ਕਿਲੋ) ਅਤੇ ਅਮਨਦੀਪ ਸਿੰਘ (-60 ਕਿਲੋ) ਨੇ ਦੂਜਾ ਸਥਾਨ ਹਾਸਲ ਕੀਤਾ।
ਕੁਰਾਸ਼ ਵਿੱਚ ਅੰਡਰ – 14 ਲੜਕੀਆਂ ਵਿੱਚ ਮਨਵੀਰ ਕੌਰ (੍-24 ਕਿਲੋ), ਖੁਸ਼ਦੀਪ ਕੌਰ( – 27 ਕਿਲੋ),ਚਾਰਵੀ (- 32ਕਿਲੋ) ਮਾਨਵੀ (- 36 ਕਿਲੋ), ਲੀਜ਼ਾ ਸ਼ਰਮਾਂ(-40 ਕਿਲੋ) ਅਤੇ ਅਰਸ਼ਦੀਪ ਕੌਰ (+48 ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ।ਅੰਡਰ -17 ਲੜਕੀਆਂ ਵਿੱਚ ਗੁਰਲੀਨ (-40 ਕਿਲੋ), ਪਰਦੀਪ ਕੌਰ (- 44ਕਿਲੋ), ਪੀਹੂ (-48 ਕਿਲੋ), ਪ੍ਰਭਲੀਨ ਕੌਰ (- 57 ਕਿਲੋ) ਐਸ਼ਪ੍ਰੀਤ ਕੌਰ (-63 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਵਿਪਨਪ੍ਰੀਤ ਕੌਰ (-36 ਕਿਲੋ) ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ -19 ਲੜਕੀਆਂ ਵਿੱਚ ਰਮਨੀਤ ਕੌਰ (-40 ਕਿਲੋ) , ਜੈਸਮੀਨ(- 44ਕਿਲੋ), ਅਰਸ਼ਦੀਪ ਕੌਰ (-48 ਕਿਲੋ), ਹਰਮਨਦੀਪ ਕੌਰ (-52 ਕਿਲੋ), ਅਤੇ ਰੂਹਾਨੀ(- 70 ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅੰਡਰ -14 ਲੜਕਿਆਂ ਵਿੱਚ ਤਨਵੀਰ ਸਿੰਘ(-25 ਕਿਲੋ) ਅਤੇ ਜ਼ੇਮਸਦੀਪ ਸਿੰਘ (-45 ਕਿਲੋ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਵਿਕਰਮ ਸਿੰਘ (- 30 ਕਿਲੋ) ਅਤੇ ਕਰਤਾਰ ਸਿੰਘ (-40 ਕਿਲੋ) ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ -17 ਲੜਕਿਆਂ ਵਿੱਚ ਖੁਸ਼ਪ੍ਰੀਤ ਸਿੰਘ(-45 ਕਿਲੋ) , ਕੇਸ਼ਵ (- 50 ਕਿਲੋ), ਸਹਿਜਪ੍ਰੀਤ ਸਿੰਘ (-66 ਕਿਲੋ) ਹਰਮਨ ਸਿੰਘ (- 73 ਕਿਲੋ) ਅਤੇ ਸੁਖਮਨਪ੍ਰੀਤ ਸਿੰਘ (-81 ਕਿਲੋ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਵਿੱਚ ਨਵਜੋਤ ਸਿੰਘ(-55 ਕਿਲੋ),ਦੀਪਾਂਸ਼(-60 ਕਿਲੋ), ਸਤਨਾਮਦੇਵ ਸਿੰਘ (-66 ਕਿਲੋ) ਅਰਸ਼ਦੀਪ ਸਿੰਘ (-73 ਕਿਲੋ) ਅਤੇ ਅਰਸ਼ਦੀਪ ਸਿੰਘ ਧਾਲੀਵਾਲ(-81 ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ। ਮਹਿਕਦੀਪ ਸਿੰਘ (- 45 ਕਿਲੋ) ਨੇ ਦੂਜਾ ਸਥਾਨ ਹਾਸਿਲ ਕੀਤਾ।
ਜੂਡੋ ਅਤੇ ਕੁਰਾਸ਼ ਵਿੱਚ ਕੁੱਲ 62 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ 48 ਖਿਡਾਰੀਆਂ ਨੇ ਗੋਲਡ ਮੈਡਲ, 13 ਨੇ ਸਿਲਵਰ ਮੈਡਲ ਅਤੇ 1 ਖਿਡਾਰੀ ਨੇ ਬਰਾਊਜ਼ ਮੈਡਲ ਹਾਸਿਲ ਕਰਕੇ ਵਿਦਿਆ ਮੰਦਰ ਦਾ ਨਾਮ ਚਮਕਾਇਆ ।ਵਿੱਦਿਆ ਮੰਦਰ ਦੇ ਪ੍ਰਿੰਸੀਪਲ ਸ਼੍ਰੀ ਜਗਦੀਪ ਕੁਮਾਰ ਪਟਿਆਲ ਜੀ ਨੇ ਇਹਨਾਂ ਸਾਰੇ ਖਿਡਾਰੀਆਂ ਨੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਅਤੇ ਅੱਗੇ ਵੀ ਅਜਿਹੀਆਂ ਮੱਲਾਂ ਮਾਰਨ ਦਾ ਆਸ਼ੀਰਵਾਦ ਦਿੱਤਾ ਅਤੇ ਦੱਸਿਆ ਕਿ ਹੁਣ ਇਹ ਜੂਡੋ ਅਿਤੇ ਕੁਰਾਸ਼ ਦੇ ਖਿਡਾਰੀ ਇੰਟਰ ਸਟੇਟ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਮਿਤੀ 30 ਅਗਸਤ, 2025 ਨੂੰ ਸਰਵਹਿੱਤਕਾਰੀ ਵਿਦਿਆ ਮੰਦਰ ਭੀਖੀ ਵਿਖੇ ਜਾਣਗੇ।ਅਖੀਰ ਵਿੱਚ ਵਿੱਦਿਆ ਮੰਦਰ ਦੇ ਪ੍ਰੁਧਾਨ ਡਾ.ਬਲਦੇਵ ਰਾਜ ਬਾਂਸਲ ਜੀ ਨੇ ਵੀ ਬੱਚਿਆਂ ਦੀ ਇਸ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ।