21 ਅਗਸਤ ਦੇ ਜਥਾ ਮਾਰਚ ਦਾ ਭੀਖੀ ਵਿਖੇ ਭਰਵਾਂ ਸਵਾਗਤ ਕੀਤਾ ਜਾਵੇਗਾ।-ਢਿੱਲੋਂ/ਭੀਖੀ
ਕਰਨ ਭੀਖੀ
ਭੀਖੀ 19 ਅਗਸਤ
ਭਾਰਤੀ ਕਮਿਊਨਿਸਟ ਪਾਰਟੀ ਦੇ 25 ਵੇਂ ਮਹਾਂ ਸੰਮੇਲਨ ਚੰਡੀਗੜ੍ਹ ਦੀਆਂ ਤਿਆਰੀਆਂ ਪੂਰੇ ਜ਼ੋਰਾ ਕੀਤੀਆਂ ਜਾ ਰਹੀਆਂ ਹਨ ਅਤੇ ਉਸੇ ਕੜੀ ਵਜੋਂ 21 ਅਗਸਤ ਤੋਂ ਪੰਜਾਬ ਪਾਰਟੀ ਵੱਲੋਂ ਤਿੰਨ ਜਥੇ ਮਾਰਚ ਰਵਾਨਾ ਕੀਤੇ ਜਾ ਰਹੇ ਹਨ, ਸ਼ਹੀਦ ਊਧਮ ਸਿੰਘ ਸੁਨਾਮ ਤੋਂ ਚਲਣ ਵਾਲਾ ਜਥਾ ਮਾਰਚ ਦੀ ਤਿਆਰੀ ਸਬੰਧੀ ਸਥਾਨਕ ਬਾਬਾ ਵਿਸ਼ਵਕਰਮਾ ਭਵਨ ਭੀਖੀ ਵਿਖੇ ਸੀ ਪੀ ਆਈ ਬ੍ਰਾਂਚ ਭੀਖੀ ਦੀ ਮੀਟਿੰਗ ਕਾਮਰੇਡ ਗੁਰਨਾਮ ਸਿੰਘ ਦੀ ਅਗਵਾਈ ਹੇਠ ਹੋਈ।
ਇਸ ਮੌਕੇ 21ਅਗਸਤ ਨੂੰ ਭੀਖੀ ਵਿਖੇ ਪੁੱਜਣ ਵਾਲੇ ਜਥੇ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਸਾਥੀਆਂ ਨੂੰ ਸ਼ਾਮਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।21 ਸਤੰਬਰ ਨੂੰ ਚੰਡੀਗੜ ਰੈਲੀ ਵਿਚ ਇਕ ਵੱਡੀ ਬੱਸ ਲੈ ਕੇ ਜਾਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦਾ 25 ਵਾਂ ਮਹਾਂ ਸੰਮੇਲਨ ਚੰਡੀਗੜ੍ਹ ਮੀਲ ਪੱਥਰ ਸਾਬਤ ਹੋਵੇਗਾ ਕਿਉਂਕਿ ਅਜੋਕੇ ਸਮੇਂ ਦੇਸ਼ ਦੇ ਹਾਕਮ ਦੇਸ਼ ਨੂੰ ਸੰਘੀ ਢਾਂਚੇ ਵਿੱਚ ਤਬਦੀਲ ਕਰਨ ਦੀ ਮਨਸ਼ਾ ਅਨੁਸਾਰ ਕੰਮ ਕਰ ਰਹੇ ਹਨ, ਜਿਸ ਦੇ ਸਿੱਟੇ ਵਜੋਂ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਕੁਚਲਿਆ ਜਾ ਰਿਹਾ ਹੈ।
ਉਹਨਾਂ ਪ੍ਰੋਗਰਾਮ ਦੀ ਸਫਲਤਾ ਲਈ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਆਰਥਿਕ ਸਮਾਜਿਕ ਰਾਜਨੀਤਿਕ ਲੀਹਾਂ ਤੇ ਤੋਰਨ ਲਈ ਧਰਮਨਿਰਪੱਖ ਬਦਲ ਲਈ ਸਹਿਯੋਗ ਮੰਗ ਕੀਤੀ।
ਸਬ ਡਵੀਜ਼ਨ ਮਾਨਸਾ ਦੇ ਸਕੱਤਰ ਕਾਮਰੇਡ ਰੂਪ ਸਿੰਘ ਢਿੱਲੋਂ ਤੇ ਏਟਕ ਦੇ ਸੀਨੀਅਰ ਆਗੂ ਕਾਮਰੇਡ ਕਰਨੈਲ ਸਿੰਘ ਭੀਖੀ ਨੇ ਕਿਹਾ ਕਿ ਜਥੇ ਦਾ ਭੀਖੀ ਵਿਖੇ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਤ ਰਾਮ,ਕੁਲਦੀਪ ਸਿੰਘ ਸਿੱਧੂ, ਕੇਵਲ ਸਿੰਘ ਐਮ ਸੀ, ਜੋਗਿੰਦਰ ਸਿੰਘ ਢਪਾਲੀ,ਅਮਰ ਨਾਥ, ਹਾਕਮ ਸਿੰਘ,ਕਰਮ ਚੰਦ, ਲੱਖਾ ਸਿੰਘ, ਰਣਜੀਤ ਮਿੱਤਲ, ਧੰਨਾ ਸਿੰਘ ਭਾਦੜਾ, ਨਛੱਤਰ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।