ਮਾਨਸਾ 19 ਅਗਸਤ (ਨਾਨਕ ਸਿੰਘ ਖੁਰਮੀ)
ਸ਼੍ਰੀ ਸਨਾਤਨ ਧਰਮ ਸਭਾ ਰਜਿ: ਮਾਨਸਾ ਵੱਲੋਂ ਸ਼੍ਰੀ ਨੰਦ ਉਤਸਵ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਅਹੁਦੇਦਾਰ ਪ੍ਰਧਾਨ ਸਮੀਰ ਛਾਬੜਾ, ਉੱਪ ਪ੍ਰਧਾਨ ਰਜੇਸ਼ ਪੰਧੇਰ, ਜਨਰਲ ਸੈਕਟਰੀ ਰਮੇਸ਼ ਟੋਨੀ, ਖਜਾਨਚੀ ਰਕੇਸ਼ ਗੁਪਤਾ, ਸਕੱਤਰ ਰਕੇਸ਼ ਬਿੱਟੂ ਨੇ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੋਤੀ ਪ੍ਰਚੰਡ ਦੀ ਰਸਮ ਕ੍ਰਿਸ਼ਨ ਕੁਮਾਰ ਪੰਪ ਵਾਲੇ ਨੇ ਕੀਤੀ ਅਤੇ ਝੰਡੇ ਦੀ ਰਸਮ ਨਵਲ ਕੁਮਾਰ ਐਡਵੋਕੇਟ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਕੀਤੀ। ਇਸ ਤੋਂ ਮਗਰੋਂ ਲੱਡੂ ਗੋਪਾਲ ਜੀ ਦੇ ਤਿਲਕ ਦੀ ਰਸਮ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀ ਨਸ਼ੀਨ ਕੇਸ਼ਵ ਮੁਨੀ ਜੀ ਨੇ ਅਪਣੇ ਕਰ ਕਮਲਾ ਨਾਲ ਕੀਤੀ। ਸਭਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਅਹੁਦੇਦਾਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਦਿਨ ਭਗਤਾਂ ਲਈ ਬੇਲਪੂਰੀ ਅਤੇ ਰੋਟੀ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਜਾਗਰਣ ਮੰਡਲੀਆਂ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਗੁਣਗਾਣ ਕੀਤਾ। ਜਦੋਂ ਇੱਕ ਭਗਤ ਨੇ…………ਨੰਦ ਕੇ ਅਨੰਦ ਭਇਓ, ਜੈ ਘਨ੍ਹਇਆ ਲਾਲ ਕੀ ………… ਜੈ ਘਨ੍ਹਇਆ ਲਾਲ ਕੀ, ਗਿਰਧਰ ਗੋਪਾਲ ਕੀ……… ਗਾਇਆ ਤਾਂ ਪੰਡਾਲ ਵਿੱਚ ਬੈਠੇ ਲੋਕ ਮਸਤੀ ਨਾਲ ਝੂਮ ਉੱਠੇ ਅਤੇ ਪੰਡਾਲ ਵਿੱਚ ਬੈਠੇ ਸਾਰੇ ਭਗਤਾਂ ਨੇ ਸੰਕੀਰਤਨ ਦਾ ਖੂਬ ਆਨੰਦ ਮਾਨਿਆ। ਇਸ ਦੇ ਦੌਰਾਨ ਸਭਾ ਵੱਲੋਂ ਸਾਰੀਆਂ ਜਾਗਰਣ ਮੰਡਲੀਆਂ ਹੋਰ ਸਾਰੀਆਂ ਧਾਰਮੀਕ, ਸਮਾਜਿਕ ਅਤੇ ਆਰਥਿਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਭਾ ਵੱਲੋਂ ਲੱਡੂ ਗੋਪਾਲ ਸ਼ਿੰਗਾਰ ਦੀ ਪ੍ਰਤੀਯੋਗਤਾ ਕਰਵਾਈ ਗਈ ਅਤੇ ਇਨਾਮ ਵੰਡੇ ਗਏ। ਬਾਅਦ ਵਿੱਚ ਸ਼ੋਭਾ ਯਾਤਰਾ ਦੇ ਦੌਰਾਨ ਛੋਟੇ ਛੋਟੇ ਬੱਚਿਆਂ ਵੱਲੋਂ ਜੋ ਝਾਕੀਆਂ ਬਣਾਈਆਂ ਗਈਆਂ ਸਨ ਉਹਨਾਂ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਝਾਕੀਆਂ ਨੂੰ ਸਨਮਾਨ ਦਿੱਤਾ ਗਿਆ। ਅਖੀਰ ਵਿੱਚ ਆਰਤੀ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਰਮੇਸ਼ ਟੋਨੀ ਅਤੇ ਨਵ ਦੁਰਗਾ ਵੈਸ਼ਨੂ ਕੀਰਤਨ ਮੰਡਲ ਦੇ ਰਿੰਪੀ ਭੰਮਾ ਨੇ ਬਾਖੂਬੀ ਨਿਭਾਈ।