ਮਾਨਸਾ, 16 ਅਗਸਤ (ਨਾਨਕ ਸਿੰਘ ਖੁਰਮੀ)
ਪੰਜਾਬ ਪੁਲਿਸ ਦੇ ਹੋਣਹਾਰ ਹੌਲਦਾਰ ਬਲਕਾਰ ਸਿੰਘ ਜੋ ਆਪਣੀਆਂ ਸੇਵਾਵਾਂ ਸਪੈਸ਼ਲ ਬ੍ਰਾਂਚ ਬਰੇਟਾ ਵਿਖੇ ਨਿਭਾਅ ਰਿਹਾ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਐਨਡੀਪੀਐਸ ਐਕਟ ਤਹਿਤ ਨਸ਼ਾ ਫੈਲਾਉਣ ਵਾਲੇ ਮੁਜ਼ਰਮਾਂ ਕਾਬੂ ਕਰਨ ਲਈ ਤਨਦੇਹੀ ਨਾਲ ਡਿਊਟੀ ਕਰ ਰਿਹਾ ਹੈ। ਮਾਨਯੋਗ ਐਸ.ਐਸ.ਪੀ. ਮਾਨਸਾ, ਅਤੇ ਡਿਪਟੀ ਕਮਿਸ਼ਨਰ ਮਾਨਸਾ ਦੀ ਅਗਵਾਈ ਵਿੱਚ ਗਣਤੰਤਰ ਦਿਵਸ 15 ਅਗਸਤ ਮੌਕੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਸਟੇਡੀਅਮ ਵਿੱਚ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਨਮਾਨ ਪੱਤਰ ਦੇ ਨਿਵਾਜਿਆ ਗਿਆ ਹੈ।
ਜਿਕਰਯੋਗ ਹੈ ਕਿ ਬਲਕਾਰ ਸਿੰਘ ਹਮੇਸ਼ਾ ਗਰਾਊਂਡ ਨਾਲ ਜੁੜਿਆ ਨੌਜਵਾਨ ਹੈ, ਆਪਣੀ ਡਿਊਟੀ ਪਿੱਛੋਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਗਰਾਊੁਂਡ ਜਾ ਸੜਕਾਂ ਉਪਰ ਦੌੜਦਾ ਵੇਖਿਆ ਜਾ ਸਕਦਾ ਹੈ।ਬਲਕਾਰ ਸਿੰਘ ਨੇ ਆਪਣੀ ਇਸ ਉਪਲਬਧੀ ਲਈ ਜਿਲ੍ਹਾ ਡਿਪਟੀ ਕਮਿਸ਼ਨਰ ਮਾਨਸਾ ਅਤੇ ਪੁਲੀਸ ਕਪਤਾਨ ਦਾ ਧੰਨਵਾਦ ਕੀਤਾ। ਅੱਗੇ ਤਰੱਕੀ ਕਰਨ ਲਈ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਦਾ ਅਹਿਦ ਲਿਆ। ਇਸ ਮੌਕੇ ਸੀ.ਆਈ.ਏ. ਇੰਚਾਰਜ ਸ੍ਰ.ਬਲਕੌਰ ਸਿੰਘ, ਸਮੂਹ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ ਵੱਲੋਂ ਵਧਾਈ ਦਿੱਤੀ ਗਈ।