ਮਾਨਸਾ 16 ਅਗਸਤ (ਨਾਨਕ ਸਿੰਘ ਖੁਰਮੀ)
ਸ਼੍ਰੀ ਸਨਾਤਨ ਧਰਮ ਸਭਾ ਰਜਿ: ਮਾਨਸਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਧੁਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਅਹੁਦੇਦਾਰ ਪ੍ਰਧਾਨ ਸਮੀਰ ਛਾਬੜਾ, ਉੱਪ ਪ੍ਰਧਾਨ ਰਜੇਸ਼ ਪੰਧੇਰ, ਜਨਰਲ ਸੈਕਟਰੀ ਰਮੇਸ਼ ਟੋਨੀ, ਖਜਾਨਚੀ ਰਕੇਸ਼ ਗੁਪਤਾ, ਸਕੱਤਰ ਰਕੇਸ਼ ਬਿੱਟੂ ਨੇ ਦੱਸਿਆ ਕਿ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਦੇ ਸਬੰਧ ਵਿੱਚ ਇੱਕ ਸੰਗੀਤਮਈ ਪ੍ਰੋਗਰਾਮ ਸ਼ਹਿਰ ਦੇ ਗਊਸ਼ਾਲਾ ਭਵਨ ਵਿਖੇ ਹੋਇਆ। ਜਿਸ ਵਿੱਚ ਜੋਤੀ ਪ੍ਰਚੰਡ ਦੀ ਰਸਮ ਬਾਰ ਐਸਸੀਏਸ਼ਨ ਮਾਨਸਾ ਦੇ ਸੀਨੀਅਰ ਵਕੀਲ ਸ਼੍ਰੀ ਵਿਜੈ ਕੁਮਾਰ ਭਦੌੜ ਨੇ ਨਿਭਾਈ ਅਤੇ ਝੰਡਾ ਲਹਿਰਾਉਣ ਦੀ ਰਸਮ ਸ਼ਹਿਰ ਦੇ ਉੱਘੇ ਦਾਨੀ ਸੱਜਨ ਸੁਰਿੰਦਰ ਪੱਪੀ ਦਾਨੇਵਾਲੀਆ ਨੇ ਅਦਾ ਕੀਤੀ। ਇਸ ਤੋਂ ਬਾਅਦ ਦਿਵਯਾ ਜੋਤੀ ਜਾਗ੍ਰਤਿ ਸੰਸਥਾਨ ਨੂਰਮਹਿਲ ਤੋਂ ਪਹੁੰਚੇ ਸਵਾਮੀ ਓਮੇਸ਼ਾਨੰਦ ਜੀ ਮਹਾਰਾਜ ਦੀ ਅਗਵਾਈ ਹੇਠ ਆਈਆਂ ਸਾਧਵੀਆਂ ਸਾਧਵੀ ਤ੍ਰਿਪਦਾ ਭਾਰਤੀ ਜੀ, ਸਾਧਵੀ ਕਿਰਨ ਭਾਰਤੀ ਜੀ, ਸਾਧਵੀ ਪੁਰਨੀਮਾ ਭਾਰਤੀ ਜੀ, ਸਾਧਵੀ ਚਿਤ੍ਰਾ ਭਾਰਤੀ ਜੀ ਆਦਿ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਤੇ ਲੀਲਾਵਾਂ ਦਾ ਵਰਨਣ ਅਤੇ ਮਧੁਰ ਭਜਨ ਸੰਕੀਰਤਨ ਕੀਤਾ ਗਿਆ। ਉਹਨਾਂ ਨੇ ਆਪਣੀ ਸੁਰੀਲੀ ਆਵਾਜ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਭਜਨ ਗਾ ਕੇ ਸਾਰੇ ਪੰਡਾਲ ਨੂੰ ਭਗਵਾਨ ਦੇ ਰੰਗ ਵਿੱਚ ਰੰਗ ਦਿੱਤਾ ਅਤੇ ਪੰਡਾਲ ਵਿੱਚ ਬੈਠੇ ਕ੍ਰਿਸ਼ਨ ਭਗਤਜਨ ਨੱਚਣ ਲਈ ਮਜਬੂਰ ਹੋ ਗਏ। ਜਦੋਂ ਉਹਨਾਂ ਨੇ……………… ਕ੍ਰਿਸ਼ਨਾ ਤੇਰੀ ਮੁਰਲੀ ਪੇ, ਭਲਾ ਕੌਨ ਨੀ ਨੱਚਦਾ, ਰਾਧਾ ਨੱਚੀ ਮੀਰਾ ਨੱਚੀ, ਸਾਰਾ ਆਲਮ ਤੱਕਦਾ…………… ਗਾਇਆ ਤਾਂ ਪੰਡਾਲ ਵਿੱਚ ਬੈਠੀ ਸਾਰੀ ਸੰਗਤ ਖੜੇ ਹੋ ਕੇ ਨਾਲੋ ਨਾਲ ਇਹ ਭਜਨ ਗਾਉਣ ਲੱਗੇ ਅਤੇ ਭਗਤਾਂ ਨੇ ਅਸਮਾਨ ਗੁੰਜਣ ਲਗਾ ਦਿੱਤਾ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਨੂਰਮਹਿਲ ਤੋਂ ਆਈਆਂ ਸਾਧਵੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਵਾਮੀ ਓਮੇਸ਼ਾਨੰਦ ਜੀ ਮਹਾਰਾਜ ਨੂੰ ਵੀ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਅਹੁਦੇਦਾਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿਤੀ 16 ਅਗਸਤ ਨੂੰ ਸ਼੍ਰੀ ਸਨਾਤਨ ਧਰਮ ਸਭਾ, ਮਾਨਸਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਮਿਤੀ 16 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ ਹਵਨ ਕਰਵਾਉਣ ਉਪਰੰਤ ਝੰਡਾ ਲਹਿਰਾਇਆ ਜਾਵੇਗਾ। ਉਸ ਤੋਂ ਬਾਅਦ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਕੋਲੋਂ ਸ਼ੋਭਾ ਯਾਤਰਾ ਚੱਲੇਗੀ ਜਿਸ ਵਿੱਚ ਸ਼ਹਿਰ ਦੀਆਂ ਸਾਰੀਆਂ ਭਜਨ ਮੰਡਲੀਆਂ ਭਗਵਾਨ ਦਾ ਗੁਣਗਾਣ ਕਰਨਗੀਆਂ ਸ਼ੋਭਾ ਯਾਤਰਾ ਵਿੱਚ ਸੁੰਦਰ ਸੁੰਦਰ ਝਾਕੀਆਂ ਵੀ ਸ਼ਾਮਲ ਹੋਣਗੀਆਂ। ਬੈਂਡ ਅਤੇ ਟਿਪਰੀ ਦੇਖਣ ਯੋਗ ਹੋਵੇਗੀ। ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚ ਦੀ ਹੁੰਦੀ ਹੋਈ ਵਾਪਸ ਮੰਦਰ ਆਵੇਗੀ। ਰਾਤ ਨੂੰ ਸ਼੍ਰੀ ਪਵਨ ਗੋਦਿਆਲ ਸ਼੍ਰੀ ਬੱਦਰੀ ਧਾਮ ਵਾਲੇ ਅਤੇ ਕਵੀਤਾ ਗੋਦਿਆਲ (ਟੀ-ਸੀਰੀਜ ਬੰਬੇ ਵਾਲੇ) ਆਪਣਾ ਪ੍ਰੋਗਰਾਮ ਪੇਸ਼ ਕਰਨਗੇ । ਛੱਪਣ ਭੋਗ ਹੋਵੇਗਾ ਆਲੋਕਿਕ ਦਰਬਾਰ ਦੇਖਣ ਯੋਗ ਹੋਵੇਗਾ। ਜਨਮ ਅਸ਼ਟਮੀ ਵਾਲੀ ਰਾਤ ਨੂੰ ਭੰਡਾਰਾ ਅਤੁੱਟ ਵਰਤੇਗਾ ਅਤੇ ਭੰਡਾਰੇ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਵਰਤਾਂ ਵਾਲੇ ਭਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸਾਰੀਆਂ ਝਾਕੀਆਂ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲੀਆਂ ਝਾਕੀਆਂ ਨੂੰ ਆਕਰਸ਼ਕ ਇਨਾਮ ਨਾਲ ਨਿਵਾਜਿਆ ਜਾਵੇਗਾ। ਸਭਾ ਵੱਲੋਂ ਅੱਜ ਦੇ ਪ੍ਰੋਗਰਾਮ ਦੇ ਆਖੀਰ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।