ਪੁਲਿਸ ਦਾ ਸਹਾਰਾ ਲੈ ਕੇ ਸਮਾਰੋਹ ਤੋਂ ਪਹਿਲਾ ਹੀ ਯੂਨੀਅਨ ਆਗੂਆਂ ਨੂੰ ਕੀਤਾ ਥਾਨਿਆਂ ਚ ਬੰਦ- ਸਾਹਨੀ
ਮਾਨਸਾ 14ਅਗਸਤ(ਨਾਨਕ ਸਿੰਘ ਖੁਰਮੀ)ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਜਥੇਵਦੀ ਵੱਲੋ ਕਾਫੀ ਲੰਬੇ ਸਮੇ ਤੋਂ ਆਪਣੀ ਬਹਾਲੀ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਪੰਜਾਬ ਵੱਲੋ ਲੁਧਿਆਣਾ ਜ਼ਿਮਨੀ ਚੋਣਾ ਦੋਰਾਨ 15 ਜੂਨ ਨੂੰ ਫਿਲੋਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਵੀ ਸਾਡੀ ਜਥੇਵੰਦੀ ਦੇ ਸਮੂਹ ਵਲੰਟੀਅਰ ਨੂੰ ਜਲਦ ਹੀ ਬਿਨਾ ਕਿਸੇ ਦੇਰੀ ਤੋ ਵਿਭਾਗਾ ਨੂੰ ਕਮੇਟੀ ਦਾ ਗਠਨ ਕਰਕੇ ਬਹਾਲ ਕਰਨ ਦੇ ਹੁਕਮ ਦਿੱਤੇ ਸਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਬਹਾਲੀ ਪ੍ਰਸੈਸ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ ਪਰ ਅੱਜ ਪੂਰੇ 58 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋ ਸਾਡੀ ਬਹਾਲੀ ਸੰਬੰਧੀ ਕੋਈ ਪ੍ਰਤੀਕਿਿਰਆ ਨਹੀ ਹੈ ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਵੱਲੋ ਪੁਲਿਸ ਅਕੈਡਮੀ ਫਿਲੌਰ ਵਿਖ਼ੇ ਕੀਤੇ ਵਾਅਦੇ ਅਨੁਸਾਰ 5 ਸਤੰਬਰ ਅਧਿਆਪਕ ਦਿਵਸ ਤੇ ਸਾਨੂੰ ਬਹਾਲ ਕਰਨ ਸੰਬੰਧੀ ਕੋਈ ਪੁਖਤਾ ਹੱਲ ਨਹੀਂ ਕੀਤਾ ਤਾ ਫਰੀਦਕੋਟ ਤੇ ਮੋਗਾ ਵਿਖ਼ੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਪੌਂਚ ਰਹੇ ਮੁੱਖ ਮੰਤਰੀ ਤੇ ਮੰਤਰੀਆਂ ਦਾ ਕਾਲੀਆਂ ਝੰਡੀਆਂ ਨਾਲ਼ ਰੋਸ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾ ਦੇ ਸੰਗਰਸ਼ ਨੂੰ ਦੇਖ ਬੁਖ਼ਾਲਾਹਾਟ ਚ ਹੈ ਤੇ ਜਬਰੀ ਪੁਲਿਸ ਦਾ ਸਹਾਰਾ ਲੈ ਕੇ ਉਹਨਾਂ ਨੂੰ ਸਮਾਰੋਹ ਤੋਂ ਪਹਿਲਾ ਹੀ ਥਾਨਿਆਂ ਵਿੱਚ ਡੱਕ ਰਹੀ ਹੈ ਤਾਂ ਜੋ ਸਰਕਾਰ ਦੇ ਝੂਠ ਅਤੇ ਕੀਤੇ ਵਾਦੇ ਬਾਰੇ ਲੋਕਾਂ ਨੂੰ ਕੁਜ ਨਾ ਪਤਾ ਲੱਗ ਸਕੇ ਇਸ ਮੌਕੇ ਲਖਵਿੰਦਰ ਕੌਰ,ਅਮਨਦੀਪ ਧਾਲੀਵਾਲ, ਵਰੁਣ ਖੇੜਾ, ਜਸਵਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਕਰਮਜੀਤ ਕੋਰ, ਮਨਧੀਰ ਕੋਰ, ਹਰਮਨਜੀਤ ਕੋਰ, ਬਲਵਿੰਦਰ ਕੋਰ, ਵਜ਼ੀਰ ਸਿੰਘ, ਵੀਰਪਾਲ ਕੋਰ ਅਤੇ ਸਮੂਹ ਸਾਥੀ ਹਾਜਰ ਸਨ ।
ਆਜ਼ਾਦੀ ਦਿਵਸ ਦੌਰਾਨ ਯੂਨੀਅਨ ਵੱਲੋ ਰੋਸ ਪ੍ਰਦਰਸ਼ਨ ਕਰਨ ਤੇ ਸਰਕਾਰ ਬੋਖਲਾਹਟ ‘ਚ – ਵਿਕਾਸ ਸਾਹਨੀ

Leave a comment