ਡਾਕਟਰਾਂ ਦੀ ਘਾਟ ਨੂੰ ਲੈ ਕੇ ਡੀ ਸੀ ਮਾਨਸਾ ਨੂੰ ਦਿੱਤਾ ਮੰਗ ਪੱਤਰ
ਮਾਨਸਾ 14 ਅਗਸਤ (ਨਾਨਕ ਸਿੰਘ ਖੁਰਮੀ) — ਐਡਵੋਕੇਟ ਗੁਰਪ੍ਰੀਤ ਸਿੰਘ ਵਿਕੀ, ਸਾਬਕਾ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ, ਅਤੇ ਅਰਸ਼ਦੀਪ ਸਿੰਘ ਗਗੋਵਾਲ, ਜ਼ਿਲ੍ਹਾ ਪ੍ਰਧਾਨ ਕਾਂਗਰਸ ਮਾਨਸਾ, ਨੇ ਅੱਜ ਸਾਂਝੇ ਬਿਆਨ ਰਾਹੀਂ ਭੀਖੀ ਕਮਿਊਨਿਟੀ ਹੈਲਥ ਸੈਂਟਰ (CHC) ਦੀ ਨਾਜ਼ੁਕ ਸਥਿਤੀ ਉੱਪਰ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿੱਚ ਕਈ ਮਹੱਤਵਪੂਰਨ ਡਾਕਟਰਾਂ ਅਤੇ ਸਪੈਸ਼ਲਿਸਟਾਂ ਦੀਆਂ ਪੋਸਟਾਂ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ, ਜਿਸ ਕਾਰਨ ਇਲਾਜ ਲਈ ਆਏ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਭੀਖੀ ਸੀ ਐਚ ਸੀ ਸੈਂਟਰ ਵਿੱਚ MD ਮੈਡੀਸਨ ਡਾਕਟਰ ,ਅੱਖਾਂ ਦਾ ਡਾਕਟਰ, ਹੱਡੀਆਂ ਦਾ ਡਾਕਟਰ, ਗਾਇਨੀਕੋਲੋਜਿਸਟ (ਮਹਿਲਾ ਰੋਗ ਵਿਸ਼ੇਸ਼ਗਿਆ) ਉਪਲਬਧ ਨਹੀਂ ਹੈ ਇਸੇ ਦੋਰਾਨ ਫਾਰਮੇਸੀ ਅਫ਼ਸਰ ਦੀਆਂ ਕੁੱਲ 6 ਪੋਸਟਾਂ ਵਿੱਚੋਂ 4 ਖਾਲੀ ਹਨ
ਉਨ੍ਹਾਂ ਨੇ ਦੱਸਿਆ ਕਿ ਇਸ ਵੇਲੇ ਭੀਖੀ CHC ਵਿੱਚ ਸਿਰਫ਼ ਦੋ ਹੀ ਡਾਕਟਰ ਡਿਊਟੀ ਕਰ ਰਹੇ ਹਨ — ਇੱਕ ਡੈਂਟਲ ਸਰਜਨ ਅਤੇ ਇੱਕ MBBS ਮੈਡੀਕਲ ਅਫ਼ਸਰ। ਦੋਵੇਂ ਸਿਰਫ਼ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਡਿਊਟੀ ਕਰਦੇ ਹਨ। ਇਸ ਤੋਂ ਬਾਅਦ ਮਰੀਜ਼ਾਂ ਨੂੰ ਦੇਖਣ ਲਈ ਕੋਈ ਡਾਕਟਰ ਮਜੂਦ ਨਹੀਂ ਹੁੰਦਾ ਜਿਸਦੇ ਸਦਕਾ ਮਰੀਜਾਂ ਨੂੰ ਦੂਰ ਦਰਾਡੇ ਪ੍ਰਾਈਵੇਟ ਹਸਪਤਾਲਾਂ ਅੰਦਰ ਮਹਿੰਗੇ ਇਲਾਜ਼ ਕਰਵਾਉਣੇ ਪੈ ਰਹੇ ਹਨ
ਐਡਵੋਕੇਟ ਗੁਰਪ੍ਰੀਤ ਸਿੰਘ ਵਿਕੀ ਅਤੇ ਅਰਸ਼ਦੀਪ ਸਿੰਘ ਗਗੋਵਾਲ ਨੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਭੀਖੀ CHC ਵਿੱਚ ਖਾਲੀ ਪਈਆਂ ਸਾਰੀਆਂ ਅਹਿਮ ਡਾਕਟਰਾਂ ਅਤੇ ਫਾਰਮੇਸੀ ਅਫ਼ਸਰਾਂ ਦੀਆਂ ਪੋਸਟਾਂ ਤੁਰੰਤ ਭਰੀਆਂ ਜਾਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਿਹਤ ਸੇਵਾ ਮਿਲ ਸਕੇ ਇਸ ਮੌਕੇ ਅਵਤਾਰ ਸਿੰਘ ਗੋਨਿਆਣਾ ਕੋਆਡੀਨੇਟਰ ਹਲਕਾ ਮਾਨਸਾ ,ਨੇਮ ਕੁਮਾਰ ਸਹਿਰੀ ਪ੍ਰਧਾਨ ਕਾਂਗਰਸ ,ਬਲਦੇਵ ਸਿੰਘ ਰੜ ਬਲਾਕ ਪ੍ਰਧਾਨ ਭੀਖੀ ,ਸੁਖਦਰਸ਼ਨ ਖਾਰਾ ਬਲਾਕ ਪ੍ਰਧਾਨ ,ਵਰਿੰਦਰਜੀਤ ਬਿੱਟੂ ਸੋਸ਼ਲ ਮੀਡੀਆ ਇੰਚਾਰਜ , ਸੰਦੀਪ ਮਹਿਤਾ ਮੰਡਲ ਪ੍ਰਧਾਨ ਭੀਖੀ ,ਅਮਰੀਕ ਸਿੰਘ ਅਲੀਸ਼ੇਰ ,ਰਾਮ ਸਿੰਘ ,ਅਮ੍ਰਿਤਪਾਲ ਗੋਗਾ ,ਗੁਰਦੀਪ ਮਾਨ ਦੀਪਾ ਸਾਬਕਾ ਐਮ ਸੀ ,ਅਮ੍ਰਿਤਪਾਲ ਕੂਕਾ , ਗੁਰਸੇਵਕ ਢੂੰਡਾ ,ਜਗਸੀਰ ਸਿੰਘ ਸਾਬਕਾ ਸਰਪੰਚ ਤੇ ਹੋਰ ਕਾਂਗਰਸੀ ਆਗੂ ਮਜੂਦ ਸਨ