ਬਠਿੰਡਾ, 13 ਅਗਸਤ : ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ. ਨਰਿੰਦਰ ਸਿੰਘ ਕਪਤਾਨ ਪੁਲਿਸ ਸਿਟੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸ. ਸਰਵਜੀਤ ਸਿੰਘ ਉਪ ਕਪਤਾਨ ਪੁਲਿਸ ਸਿਟੀ-2 ਦੀ ਅਗਵਾਈ ਵਿੱਚ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਬਠਿੰਡਾ ਵੱਲੋਂ ਘਰ ਵਿੱਚੋਂ ਚੋਰੀ ਕੀਤੇ ਗਏ ਸੋਨੇ, ਚਾਂਦੀ ਦੇ ਗਹਿਣੇ ਅਤੇ ਨਗਦੀ ਦੇ ਕੇਸ ਵਿੱਚ 02 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸੋਨੇ, ਚਾਂਦੀ ਦੇ ਗਹਿਣਿਆਂ ਤੇ ਲਗਦੀ ਦੀ ਬ੍ਰਾਮਦਗੀ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਚਰਨਜੀਤ ਕੌਰ ਪਤਨੀ ਗਮਦੂਰ ਸਿੰਘ ਵਾਸੀ ਮਕਾਨ ਨੰਬਰ 183ਏ/1 ਸਾਂਤ ਨਗਰ ਬਠਿੰਡਾ ਨੇ ਆਪਣਾ ਬਿਆਨ ਲਿਖਾਇਆ ਕਿ ਉਸਦੇ ਦੋ ਬੱਚੇ ਬਾਹਰਲੇ ਦੇਸ਼ ਅਤੇ ਇੱਕ ਬੱਚਾ ਦਿੱਲੀ ਵਿਖੇ ਰਹਿੰਦਾ ਹੈ ਅਤੇ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਸਮੇਤ ਸ਼ਾਂਤ ਨਗਰ ਵਿਖੇ ਰਹਿੰਦੀ ਹੈ ਅਤੇ ਉਹ ਆਪ ਸਵੇਰੇ ਹੀ ਰਾਮਪੁਰਾ ਸਕੂਲ ਵਿਖੇ ਚਲੀ ਜਾਂਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਦੀ ਦੇਖਰੇਖ ਨੌਕਰ ਕਰਦੇ ਹਨ। ਦਸੰਬਰ ਮਹੀਨੇ ਵਿੱਚ ਮੈਰਿਜ ਫੰਕਸ਼ਨ ਦੌਰਾਨ ਉਸਦੇ ਸੋਨੇ ਦੇ ਗਹਿਣੇ ਆਪਣੇ ਬੈਂਕ ਲੌਕਰ ਵਿੱਚੋਂ ਕਢਵਾ ਕੇ ਆਪਣੇ ਘਰ ਅਲਮਾਰੀ ਵਿੱਚ ਰੱਖ ਲਏ ਸੀ ਅਤੇ ਬਾਅਦ ਵਿੱਚ ਕੰਮਾਂ ਕਾਰਾਂ ਵਿੱਚ ਮਸ਼ਰੂਫ਼ ਹੋਣ ਕਰਕੇ ਵਾਪਸ ਲੌਕਰ ਵਿੱਚ ਜਮ੍ਹਾਂ ਨਹੀਂ ਕਰਵਾ ਸਕੀ ਸੀ। ਮਿਤੀ 9 ਅਪ੍ਰੈਲ 2025 ਨੂੰ ਉਨ੍ਹਾਂ ਦੇ ਘਰ ਆਖ਼ਰੀ ਵਾਰ ਰਤਨੀ ਪਤਨੀ ਰੋਸ਼ਨ ਵਾਸੀ ਦਰਬੰਗਾ ਉਨ੍ਹਾਂ ਦੇ ਘਰ ਆਈ ਤੇ ਬਿਨ੍ਹਾਂ ਦੱਸੇ ਪੁੱਛੇ ਚਲੀ ਗਈ ਤੇ ਬਾਅਦ ਵਿੱਚ ਘਰ ਵਿੱਚ ਚੈਕਿੰਗ ਕਰਨ ਤੇ ਘਰ ਵਿੱਚ ਅਲਮਾਰੀ ਵਿੱਚ ਪਏ 04 ਸੋਨੇ ਦੇ ਕੜੇ, 3 ਸੋਨੇ ਦੇ ਸੈਟ, 3 ਜੋੜੀਆਂ ਕੰਨਾਂ ਦੀਆਂ ਬਾਲੀਆਂ, 3 ਸੋਨੇ ਦੀਆਂ ਚੈਨਾਂ ਅਤੇ ਹੋਰ ਸੋਨੇ ਦੇ ਗਹਿਣੇ ਗਾਇਬ ਸਨ। ਜਿਸ ਪਰ ਰਤਨੀ (ਜੋ ਮੁੱਦਈ ਮੁਕੱਦਮਾ ਦੇ ਘਰ ਕੰਮ ਕਰਦੀ ਸੀ) ਅਤੇ ਰੋਸ਼ਨ ਕੁਮਾਰ ਪੁੱਤਰ ਵਿਨੋਦ ਮਾਹਤੋਂ ਵਾਸੀ ਸਮਧਨੀਆ, ਥਾਣਾ ਜਾਲੇ, ਜ਼ਿਲ੍ਹਾ ਦਰਬੰਗਾ (ਬਿਹਾਰ) ਉਪਰ ਉਕਤ ਗਹਿਣੇ ਚੋਰੀ ਕਰਕੇ ਲੈ ਕੇ ਜਾਣ ਪਰ ਮੁਕੱਦਮਾ ਦਰਜ ਕੀਤਾ ਗਿਆ।