ਮਾਨਸਾ, 13 ਅਗਸਤ:(ਨਾਨਕ ਸਿੰਘ ਖੁਰਮੀ)
– ਅੱਜ ਆਲ ਇੰਡੀਆ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਅਮਰੀਕਾ ਵੱਲੋਂ ਭਾਰਤੀ ਵਸਤਾਂ ਉਤੇ ਟੈਰਿਫ ਵਧਾਉਣ ਖਿਲਾਫ਼ ਦੇਸ ਭਰ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸਦੇ ਵਪਾਰਿਕ ਭਾਗੀਦਾਰ ਅਮਰੀਕਨ ਰਾਸਟਰਪਤੀ ਡੋਨਾਲਡ ਟਰੰਪ ਦੋਹਾਂ ਦੀਆਂ ਸਾਂਝੇ ਮੋਰਚੇ ਵੱਲੋਂ ਅਤੇ ਵੱਖ ਵੱਖ ਥਾਵੀਂ ਨਿਰੋਲ ਜੱਥੇਬੰਦੀ ਵੱਲੋਂ ਅਰਥੀਆਂ ਫੂਕੀਆਂ ਗਈਆਂ I ਇਥੇ ਹੀ ਮਾਨਸਾ ਜਿਲੇ ਦੇ ਵੱਖ ਵੱਖ ਪਿੰਡਾਂ ,ਸਹਿਰਾਂ ਵਿੱਚ ਅਰਥੀਆਂ ਫੂਕਣ ਉਪਰੰਤ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ,ਰਾਮਫਲ ਚੱਕ ਅਲੀਸੇਰ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਸਟੈਨਲੈਸ ਸਟੀਲ,ਐਲੂਮੀਨੀਅਮ ਰੋਲਡ,ਸੋਨਾ ਚਾਂਦੀ ਜੁਵੈਲਰੀ, ਕਾਟਨ ਕੱਪੜੇ,ਚਮੜੇ ਦੇ ਬੈਗ,ਜੁੱਤੇ,ਕੁਛ ਮਸੀਨੀ ਪੁਰਜ਼ੇ,ਫਾਰਮਾ ਸਪਲੀਮੈਂਟ, ਹੱਥੀਂ ਬਣੇ ਕਾਲੀਨ ਵਸਤਾਂ ਉਤੇ ਅਮਰੀਕਾ ਵੱਲੋਂ ਟੈਕਸ ਵਧਾਉਣਾ ਭਾਰਤੀ ਵਪਾਰ ਉਤੇ ਅਮਰੀਕੀ ਹਮਲਾ ਹੈ I ਉਨਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤੀ ਵਸਤਾਂ ‘ਤੇ ਟੈਰਿਫ ਵਧਾਉਣਾ ਸਿਰਫ ਵਪਾਰਿਕ ਨੀਤੀ ਨਹੀਂ, ਸਗੋਂ ਲੋਕਾਂ ਦੀ ਮਿਹਨਤ ,ਕਲਾਕਾਰੀ ਤੇ ਉਦਯੋਗ ਉਤੇ ਸਿੱਧਾ ਵਾਰ ਹੈ ,ਜਿਸਦਾ ਨੁਕਸਾਨ ਭਾਰਤੀ ਮਜਦੂਰ,ਕਿਸਾਨ ਤੇ ਛੋਟੇ ਉਦਯੋਗੀ ਭੁਗਤਣਗੇ I ਉਨਾਂ ਕਿਹਾ ਕਿ ਭਾਰਤੀ ਸਰਕਾਰ ਨੂੰ ਦੋ ਪੱਖੀ ਵਪਾਰਿਕ ਸੰਬੰਧਾਂ ਵਿੱਚ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਨਾਂ ਕਿ ਦੇਸ ਦੇ ਪ੍ਰਧਾਨ ਮੰਤਰੀ ਮੋਦੀ ਰਾਸਟਰਪਤੀ ਡੋਨਾਲਡ ਟਰੰਪ ਨਾਲ ਆਪਣੀਆਂ ਵਿਅਕਤੀਗਤ ਲਿਹਾਜਾਂ ਪੂਰਦੇ ਰਹਿਣ I ਉਹਨਾਂ ਕਿਹਾ ਕਿ ਦੇਸ ਦੇ ਅੰਦਰੂਨੀ ਮਸਲਿਆਂ ਤੱਕ ਕੀਤੀ ਗਈ ਟਰੰਪ ਦੀ ਦਖਲਅੰਦਾਜੀ ਤੋਂ ਜੱਗ ਜਾਹਿਰ ਹੈ ਕਿ ਪ੍ਰਧਾਨ ਮੰਤਰੀ ਕਾਰਪੋਰੇਟ ਅਮਰੀਕਨ ਸਿਆਸਤ ਅੱਗੇ ਹੱਥ ਖੜੇ ਕਰ ਚੁੱਕੇ ਹਨ ਅਤੇ ਭਾਰਤ ਦੇ ਪੂਰੇ ਹੁਨਰ ਨੂੰ ਦਾਅ ਤੇ ਲਗਾ ਰਹੇ ਹਨ ,ਜਿਸਨੂੰ ਭਾਰਤੀ ਲੋਕ ਕਦੇ ਬਰਦਾਸਿਤ ਨਹੀਂ ਕਰਨਗੇ I ਇਸ ਸਮੇਂ ਮਾਨਸਾ ਸਹਿਰ ਵਾਰਡ ਨੰਬਰ 11, ਪਿੰਡ ਸਮਾਓਂ,ਬੁਢਲਾਡਾ ਬਲਾਕ ਦੇ ਪਿੰਡ ਧਰਮਪੁਰਾ,ਕੁਲਰੀਆਂ, ਭਾਵਾ,ਫੁਲੂਵਾਲਾ,ਪਿੱਪਲੀਆਂ,ਅੱਕਾਂਵਾਲੀ,ਵਰੇ,ਮਘਾਣੀਆਂ,ਰਾਮਗੜ ਸਾਹਪੁਰੀਆਂ,ਸਰੀਕੇ ,ਆਂਡਿਆਂ ਵਾਲੀ ਵਿੱਚ ਅਰਥੀਆਂ ਸਾੜੀਆਂ ਗਈਆਂ I ਇਸ ਸਮੇਂ ਭੋਲਾ ਸਿੰਘ ਸਮਾਓਂ,ਦਰਸਨ ਮੰਘਾਣੀਆਂ, ਸੁਖਚਰਨ ਦਾਨੇਵਾਲੀਆ,ਤਰਸੇਮ ਚੱਕ ਅਲੀਸ਼ੇਰ,ਅਮਰੀਕ ਸਿੰਘ ਮਾਨਸਾ,ਜਗਮੇਲ ਮੰਘਾਣੀਆਂ, ਮੇਲਾ ਸਿੰਘ ਝਲਬੂਟੀ,ਹਰਜਿੰਦਰ ਮਾਨਸਾਹੀਆ,ਮੱਖਣ ਮਾਨ,ਕਰਨੈਲ ਸਿੰਘ ਮਾਨਸਾ,ਮਨਜੀਤ ਸਿੰਘ ਸੋਢੀ ,ਮੋਹਨਾ ਸਿੰਘ ਤੇ ਰਾਜੂ ਹਾਜਿਰ ਸਨ I