ਭੀਖੀ, 13 ਅਗਸਤ:(ਕਰਨ ਭੀਖੀ)
ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭੀਖੀ ਵਿਖੇ ਸਾਂਝਾ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਦੇ ਟਰੰਪ ਦਾ ਪੁਤਲਾ ਫ਼ੂਕਿਆ ਗਿਆ। ਇਸ ਸਮੇਂ ਹੋਈ ਰੈਲੀ ਸੰਬੋਧਨ ਕਰਦਿਆਂ ਜਮੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਛੱਜੂ ਰਾਮ ਜੀ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਭਿੱਖੀ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਰੂਪ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੁਖਪਾਲ ਸ਼ਰਮਾ ਨੇ ਕਿਹਾ ਕਿ ਟ੍ਰੰਪ ਵਿਕਾਸਸ਼ੀਲ ਦੇਸ਼ਾਂ ਵਿੱਚ ਮੁਕਤ ਵਿਉਪਾਰ ਕਰਕੇ ਉਨ੍ਹਾਂ ਦੀ ਆਰਥਿਕਤਾ ਤੇ ਕਾਬਜ਼ ਹੋਣ ਲਈ ਤਰਲੋਮੱਛੀ ਹੋ ਰਿਹਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਾਮਰਾਜੀ ਧੋਂਸ ਦਾ ਮੂੰਹ ਤੋੜ ਜਵਾਬ ਦੇਣ ਦੀ ਬਜਾਏ , ਸਮਝੌਤਾ ਵਾਦੀ ਨੀਤੀ ਵੱਲ ਦੀ ਕੋਸ਼ਿਸ ਵਿੱਚ ਹੈ। ਮੋਦੀ ਸਰਕਾਰ ਨੇ ਵਿਕਾਸਸ਼ੀਲ ਦੇਸ਼ਾਂ ਨਾਲ ਤਾਲਮੇਲ ਘਟਾਉਣ ਕਾਰਣ , ਸਾਮਰਾਜੀਆਂ ਦੇ ਦਬਾਓ ਵਿੱਚ ਰਹਿਣ ਕਾਰਨ ਦੇਸ਼ ਨੂੰ ਸੰਕਟ ਵਿਚ ਉਲਝਾ ਰੱਖਿਆ ਹੈ। ਆਗੂਆਂ ਨੇ ਕਿਹਾ ਕਿ ਜਨਤਕ ਅੰਦੋਲਣ ਦੇ ਚਲਦੇ ਪੰਜਾਬ ਸਰਕਾਰ ਨੂੰ ਆਪਣਾ ਲੋਕ ਵਿਰੋਧੀ ਫੈਸਲਾ ਲੈਂਡ ਪੂਲਿੰਗ ਵਾਪਿਸ ਲੈਣਾ ਪਿਆ। ਆਗੂਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੂਰੰਤ ਕੈਬਨਿਟ ਮੀਟਿੰਗ ਬੁਲਾਕੇ ਲੈਂਡ ਪੁਲਿੰਗ ਨੋਟੀਫਿਕੇਸ਼ਨ ਨੂੰ ਰੱਦ ਕਰੇ। ਹੋਰਨਾਂ ਤੋਂ ਇਲਾਵਾ ਇਸ ਸਮੇਂ ਏਟਕ ਦੇ ਆਗੂ ਕਰਨੈਲ ਸਿੰਘ, ਸੀਪੀਐਮਐਲ ਲਿਬਰੇਸ਼ਨ ਦੇ ਆਗੂ ਕਾਮਰੇਡ ਧਰਮਪਾਲ ਨੀਟਾ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਦਿਨੇਸ਼ ਸੋਨੀ ਤੇ ਰਘਵੀਰ ਸਿੰਘ , ਪੰਜਾਬ ਕਿਸਾਨ ਯੂਨੀਅਨ ਦੇ ਅਜੈਬ ਸਿੰਘ, ਬਿੰਦਰ ਬੋਘ ਕਾ, ਬਲਦੇਵ ਸਮਾਓਂ ਤੇ ਸੀਪੀਆਈ ਦੇ ਕਾਮਰੇਡ ਕੁਲਦੀਪ ਸਿੰਘ ਆਦਿ ਵੱਡੀ ਗਿਣਤੀ ਵਰਕਰ ਹਾਜਰ ਸਨ