ਮਾਨਸਾ, 13 ਅਗਸਤ:(ਨਾਨਕ ਸਿੰਘ ਖੁਰਮੀ)
ਪਿੰਡ ਵਾਸੀਆਂ ਨੂੰ ਸਹਿਤ ਸਹੂਲਤ ਦੇਣ ਲਈ ਆਯੂਸ਼ ਵਿਭਾਗ ਪੰਜਾਬ ਵੱਲੋ ਸ! ਦਿਲਰਾਜ ਸਿੰਘ I.A.S ਆਯੂਸ਼ ਕਮਿਸ਼ਨਰ ਡਾਇਰੈਕਟਰ ਆਯੁਰਵੇਦ ਪੰਜਾਬ ਡਾ: ਰਵੀ ਕੁਮਾਰ ਡੂਰਮਾ ਜੀ ਅਤੇ ਡਾਇਰੈਕਟਰ ਹੋਮਿਉਪੈਥੀ ਡਾਃ ਹਰਿੰਦਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾਃ ਨਮਿਤਾ ਗਰਗ ਜੀ ਅਤੇ ਜਿਲਾ ਹੋਮਿਉਪੈਥੀ ਅਫ਼ਸਰ ਡਾਃ ਰਾਜੀਵ ਕੁਮਾਰ ਜਿੰਦੀਆ ਜੀ ਦੀ ਯੋਗ ਅਗਵਾਈ ਹੇਠ ਮਿਤੀ 13/8/25 ਪਿੰਡ ਰਾਏਪੁਰ ਗੁਰੂਦੁਆਰਾ ਸਾਹਿਬ ਵਿਖੇ ਇੱਕ ਵਿਸ਼ਾਲ ਆਯੂਸ਼ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਡਾ. ਸੀਮਾ ਗੋਇਲ AMO ਅਤੇ ਡਾ: ਪੂਜਾ AMO ਵੱਲੋ 310 ਮਰੀਜ਼ਾਂ ਦਾ ਚੈਕਅਪ ਕਰਕੇ ਮੁਫ਼ਤ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਉਪਵੈਦ ਜਗਰਾਜ ਸਿੰਘ ,ਉਪਵੈਦ ਗੁਰਮੀਤ ਸਿੰਘ ਵੱਲੋ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ ਸਮਝਾਈਆਂ ਗਈਆਂ ।ਇਸ ਕੈਂਪ ਵਿੱਚ ਡਾ:ਜਗਮੀਤ ਸਿੰਘ ਬੁੱਟਰ ,ਡਿਸਪੈਂਸਰ ਜਗਤਾਰ ਸਿੰਘ ਅਤੇ ਨਰਿੰਦਰਪਾਲ ਵੱਲੋ ਹੋਮਿਓਪੈਥਿਕ ਦੇ 273 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਦਵਾਈ ਦਿੱਤੀ।ਇਸ ਕੈਂਪ ਵਿੱਚ ਆਯੂਸ਼ ਵਿਭਾਗ ਵੱਲੋਂ ਪਿੰਡ ਦੇ ਲੋਕਾਂ ਨੂੰ ਸੀਜ਼ਨ ਦੇ ਅਨੁਸਾਰ ਖਾਣ ਪਾਣ ਬਾਰੇ ਸੰਬੰਧੀ ਆਦਤਾਂ ਬਾਰੇ ਦੱਸਿਆ ਗਿਆ ਅਤੇ ਹਰਬਲ ਪੌਦੇ ਉਗਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਪਿੰਡ ਦੇ ਦੋਨੋਂ ਸਰਪੰਚ ਸੁਖਰਾਜ ਸਿੰਘ ਅਤੇ ਰਾਜ ਸਿੰਘ, ਸਮੁੱਚੀ ਪੰਚਾਇਤ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ ।