ਭੋਗ ਅਤੇ ਸ਼ਰਧਾਂਜਲੀ ਸਮਾਗਮ 19 ਨੂੰ
ਭੀਖੀ – 12 ਅਗਸਤ – (ਕਰਨ ਭੀਖੀ ) – ਸੀ.ਪੀ.ਆਈ.(ਐਮ) ਜ਼ਿਲ੍ਹਾ ਕਮੇਟੀ ਮਾਨਸਾ ਦੇ ਮੈਂਬਰ ਨੌਜਵਾਨ ਆਗੂ ਕਾਮਰੇਡ ਪਰਵਿੰਦਰ ਸਿੰਘ ਭੀਖੀ ਦੇ ਪਿਤਾ ਕਾ. ਸੁਖਰਾਜ ਸਿੰਘ ਸਾਬਕਾ ਐਮ.ਸੀ. ( ਉਮਰ ਕਰੀਬ 73 ਸਾਲ) ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ ।
ਅੱਜ ਉਨ੍ਹਾਂ ਦੇ ਫੁੱਲਾਂ ਦੀ ਰਸਮ ਮੌਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਬਜਾਏ ਸ਼ਮਸ਼ਾਨ ਘਾਟ ਵਿੱਚ ਇੱਕ ਬੂਟਾ ਲਾ ਕੇ ਉਹਨਾਂ ਦੀ ਯਾਦ ਨੂੰ ਸਦੀਵੀਂ ਬਣਾ ਦਿੱਤਾ। ਇਸ ਮੌਕੇ ਸੀ.ਪੀ.ਐਮ. ਦੇ ਜ਼ਿਲ੍ਹਾ ਆਗੂ ਕਾਮਰੇਡ ਜਸਵੰਤ ਸਿੰਘ ਬੀਰੋਕੇ ਨੇ ਦੱਸਿਆ ਕਿ ਕਾ.ਸੁਖਰਾਜ ਸਿੰਘ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਮਿਤੀ 19 ਅਗੱਸਤ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਭੀਖੀ ਵਿਖੇ ਹੋਵੇਗਾ।
ਇਸ ਮੌਕੇ ਸੀ.ਪੀ.ਆਈ.(ਐਮ) ਦੇ ਸੀਨੀਅਰ ਆਗੂ ਕਾਮਰੇਡ ਜਸਵੰਤ ਸਿੰਘ ਬੀਰੋਕੇ, ਆਮ ਆਦਮੀ ਪਾਰਟੀ ਦੇ ਆਗੂ ਇੰਦਰਜੀਤ ਸਿੰਘ, ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਦੇ ਆਗੂ ਦਰਸਨ ਟੇਲਰ ਨੇ ਪਰਿਵਾਰ ਦੀ ਇਸ ਇੰਨਕਲਾਬੀ ਰਵਾਇਤ ਦੀ ਸ਼ਲਾਘਾ ਕੀਤੀ ਅਤੇ ਕਾ.ਸੁਖਰਾਜ ਸਿੰਘ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ।
ਇਸ ਮੌਕੇ ਵਾਤਾਵਰਣ ਪ੍ਰੇਮੀ ਇੰਜੀਨੀਅਰ ਲੱਖਾ ਸਿੰਘ, ਨਿਰਮਲ ਸਿੰਘ ,ਬਿੰਦਰਪਾਲ ਸਰਮਾ, ਸੁਲੱਖਣ ਸਿੰਘ ਆਦਿ ਸਮੇਤ ਰਿਸ਼ਤੇਦਾਰ , ਦੋਸਤ ਮਿੱਤਰ ਅਤੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।