ਮਾਨਸਾ, 8 ਅਗਸਤ
ਸਰਕਾਰੀ ਪ੍ਰਾਇਮਰੀ ਸਕੂਲ ਬਰਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਮੁੱਖੀ ਜਗਸੀਰ ਸਿੰਘ ਆਦਮਕੇ ਦੇ ਜੀ ਆਇਆਂ ਨੂੰ ਸੰਬੋਧਨ ਸ਼ਬਦਾਂ ਨਾਲ ਹੋਈ।ਬੱਚਿਆਂ ਵੱਲੋਂ ਵੱਖ ਵੱਖ ਕਲਾ ਵੰਨਗੀਆਂ ਰਾਹੀ ਸਭ ਦੇ ਮਨਾਂ ਨੂੰ ਮੋਹ ਲਿਆ। ਇਸ ਮੌਕੇ ਸੇਵਾ ਮੁਕਤ ਸੈਂਟਰ ਮੁੱਖ ਅਧਿਆਪਕ ਪਰਮਿੰਦਰ ਕੌਰ ਬਰਨ ਨੇ ਬੋਲਦਿਆਂ ਕਿਹਾ ਕਿ ਸਾਨੂੰ ਧੀਆਂ ਦੀ ਖੁਸ਼ੀ ਲਈ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਅਤੇ ਧੀਆਂ ਨੂੰ ਮਾਣ, ਪਿਆਰ, ਹੌਸਲਾ ਅਤੇ ਸਤਿਕਾਰ ਦੇਣਾ ਚਾਹੀਦਾ ਹੈ। ਪ੍ਰੋਗਰਾਮ ਦੇ ਸਮਾਪਤੀ ਤੇ ਹਰਦੀਪ ਸਿੰਘ ਧੰਨ ਸਿੰਘ ਖਾਨਾ ਅਧਿਆਪਕ ਸਾਹਿਬਾਨ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆਂ ਮਹਾਨ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਕੁਲਵੰਤ ਸਿੰਘ ਸਰਪੰਚ, ਬਿੱਕਰ ਸਿੰਘ ਪੰਚ, ਹਰਬੰਸ ਕੌਰ ਪੰਚ, ਬਲਵਿੰਦਰ ਸਿੰਘ ਦੰਦੀਵਾਲ, ਹਰਦੇਵ ਸਿੰਘ ਮਲਕੋ, ਸੇਵਾ ਮੁਕਤ ਸੈਂਟਰ ਮੁੱਖ ਅਧਿਆਪਕ ਪਰਮਿੰਦਰ ਕੌਰ ਬਰਨ, ਪ੍ਰਧਾਨ ਗੁਰਮੀਤ ਸਿੰਘ ਗੁਰਵਿੰਦਰ ਸਿੰਘ ਚੇਅਰਮੈਨ, ਸਕੂਲ ਮੁਖੀ ਜਗਸੀਰ ਸਿੰਘ ਆਦਮਕੇ, ਹਰਦੀਪ ਸਿੰਘ ਧੰਨ ਸਿੰਘ ਖਾਨਾ, ਸੰਦੀਪ ਕੌਰ ਬਰਨ, ਸੰਦੀਪ ਕੌਰ ਝੰਡੂਕੇ, ਅਵਤਾਰ ਸਿੰਘ ਬਰਨ ਜਸਵਿੰਦਰ ਸਿੰਘ ਫ਼ੌਜੀ,ਮਿਡ ਡੇ ਮੀਲ ਕੁੱਕ, ਬੱਚਿਆਂ ਦੇ ਮਾਪੇ ਅਤੇ ਬੱਚੇ ਹਾਜ਼ਰ ਸਨ