ਮਹਿਲ ਕਲਾਂ 5 ਅਗਸਤ (ਵਿਸ਼ੇਸ਼ ਪ੍ਰਤੀਨਿਧ) —
ਪੰਜਾਬ ਦੇ ਮਸ਼ਹੂਰ ਡਾਕਟਰ, ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵੀ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਨੂੰ All Medical Practitioner Federation of India Welfare Association (ਰਜਿ. ਨੰ: 4206/25) ਵੱਲੋਂ ਕੇਂਦਰੀ ਪ੍ਰੈੱਸ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦੇ ਨਾਲ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ,ਹਿਮਾਚਲ, ਜੰਮੂ ਕਸ਼ਮੀਰ, ਦਿੱਲੀ ਅਤੇ ਦੱਖਣੀ ਭਾਰਤ ਤੋਂ ਵਧਾਈਆਂ ਦੇ ਸੰਦੇਸ਼ਾਂ ਦੀ ਲੜੀ ਚੱਲ ਪਈ ਹੈ।
“ਕਲਮ ਦੇ ਸਿਪਾਹੀ” ਅਤੇ “ਦਰਦ ਦੇ ਮਸੀਹਾ” ਵਜੋਂ ਪਛਾਣ ਬਣਾਉਣ ਵਾਲੇ ਡਾ. ਮਿੱਠੂ ਮੁਹੰਮਦ ਨੇ ਸਿਰਫ਼ ਮੈਡੀਕਲ ਸੇਵਾਵਾਂ ਵਿੱਚ ਹੀ ਨਹੀਂ, ਬਲਕਿ ਪੱਤਰਕਾਰਤਾ ਦੇ ਮਾਧਿਅਮ ਰਾਹੀਂ ਪਿੰਡਾਂ ਦੇ ਗਰੀਬ, ਪੀੜਤ ਅਤੇ ਪਿਛੜੇ ਵਰਗ ਦੀ ਅਵਾਜ਼ ਨੂੰ ਹਰ ਪੱਧਰ ਤੱਕ ਪੁਚਾਇਆ।
ਉਨ੍ਹਾਂ ਦੀ ਨਿਰਸਵਾਰਥ, ਲੰਬੇ ਸਮੇਂ ਤੋਂ ਚੱਲ ਰਹੀ ਮੈਡੀਕਲ ਤੇ ਮੀਡੀਆ ਖੇਤਰ ਦੀ ਸੇਵਾ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਕੇਂਦਰੀ ਫੈਡਰੇਸ਼ਨ ਵੱਲੋਂ ਇਹ ਮਹੱਤਵਪੂਰਨ ਅਹੁਦਾ ਸੌਂਪਿਆ ਗਿਆ।
ਇਹ ਨਿਯੁਕਤੀ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਮੈਡੀਕਲ ਭਾਈਚਾਰੇ ਦੀ ਅਸਲੀ ਆਵਾਜ਼ ਨੂੰ ਦੇਸ਼ ਪੱਧਰ ਤੱਕ ਪੁਚਾਉਣ ਦੀ ਕੋਸ਼ਿਸ਼ ਹੈ। ਡਾ. ਮਿੱਠੂ ਮੁਹੰਮਦ ਹੁਣ ਕੇਂਦਰੀ ਪੱਧਰ ਤੇ ਡਾਕਟਰਾਂ ਦੇ ਹੱਕਾਂ, ਮੈਡੀਕਲ ਮਸਲਿਆਂ, ਅਤੇ ਹਕੀਕੀ ਮੰਗਾਂ ਉੱਤੇ ਭਾਈਚਾਰੇ ਦੇ ਵਿਚਾਰ ਪ੍ਰਗਟ ਕਰਨਗੇ।
ਇਸ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਵਿਅਕਤੀਆਂ ਦੀ ਲਿਸਟ ਇਤਨੀ ਲੰਬੀ ਹੈ ਕਿ ਇਹਨਾਂ ਦਾ ਉਲੇਖ ਪੂਰੇ ਪੰਨੇ ਨੂੰ ਲੈ ਸਕਦਾ ਹੈ। ਪੰਜਾਬ ਦੇ ਹਰ ਜ਼ਿਲ੍ਹੇ ਤੋਂ ਲੈ ਕੇ ਕੇਂਦਰੀ ਕਮੇਟੀ ਤੱਕ ਦੇ ਡਾਕਟਰਾਂ, ਆਗੂਆਂ, ਅਤੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਭੇਜੀਆਂ। ਜਿਹਨਾਂ ਵਿੱਚ ਪੰਜਾਬ ਦੇ ਸੂਬਾ ਚੇਅਰਮੈਨ ਡਾ. ਬਲਕਾਰ ਸਿੰਘ (ਪਟਿਆਲਾ), ਸੂਬਾ ਸਰਪ੍ਰਸਤ ਡਾ ਜਗਬੀਰ ਸਿੰਘ (ਮੁਕਤਸਰ) , ਡਾ. ਸਤਨਾਮ ਸਿੰਘ ਦਿਓ (ਤਰਨਤਾਰਨ) ਸੂਬਾ ਐਕਟਿੰਗ ਪ੍ਰਧਾਨ, ਡਾ ਪ੍ਰੇਮ ਸਲੋਹ ਨਵਾਂ ਸ਼ਹਿਰ ਸੂਬਾ ਚੇਅਰਮੈਨ, ਡਾ. ਜਸਵਿੰਦਰ ਸਿੰਘ ਕਾਲਖ (ਲੁਧਿਆਣਾ) ਸੂਬਾ ਪ੍ਰਧਾਨ,ਡਾ. ਰਣਜੀਤ ਸਿੰਘ ਰਾਣਾ (ਤਰਨਤਾਰਨ) ਸੂਬਾ ਜਨਰਲ ਸਕੱਤਰ,ਡਾ. ਧਰਮਪਾਲ ਸਿੰਘ (ਸੰਗਰੂਰ) ਸੂਬਾ ਵਿੱਤ ਸਕੱਤਰ, ਡਾ ਮਿੱਠੂ ਮੁਹੰਮਦ ਮਹਿਲ ਕਲਾਂ ਮੀਡੀਆ ਇੰਚਾਰਜ ਪੰਜਾਬ, ਡਾ. ਦੀਦਾਰ ਸਿੰਘ (ਸ੍ਰੀ ਮੁਕਤਸਰ ਸਾਹਿਬ) ਸਟੇਟ ਔਰਗੇਨਾਈਜ਼ਰ ਸਕੱਤਰ,ਡਾ. ਜਗਦੇਵ ਸਿੰਘ ਚਹਿਲ (ਫਰੀਦਕੋਟ) ਸੂਬਾ ਲੀਗਲ ਐਡਵਾਈਜ਼ਰ,ਡਾ. ਸਤਵੀਰ ਸਿੰਘ (ਮਿਰਜੇ ਕੇ, ਫਿਰੋਜ਼ਪੁਰ) ਕੁਆਰਡੀਨੇਟਰ ਪੰਜਾਬ,ਡਾ. ਸੁਖਚਰਨ ਸਿੰਘ ਬਰਾੜ (ਬਠਿੰਡਾ) ਸੂਬਾ ਜੁਆਇੰਟ ਸਕੱਤਰ,ਡਾ. ਪ੍ਰਗਟ ਸਿੰਘ (ਮੋਗਾ) ਸੂਬਾ ਜੁਆਇੰਟ ਸਕੱਤਰ,ਡਾ. ਰਜੇਸ਼ ਕੁਮਾਰ ਸ਼ਰਮਾ ਰਾਜੂ (ਲੁਧਿਆਣਾ) ਸੂਬਾ ਪ੍ਰੈਸ ਸੈਕਟਰੀ,ਡਾ. ਸਰਬਜੀਤ ਸਿੰਘ (ਸ੍ਰੀ ਅੰਮ੍ਰਿਤਸਰ ਸਾਹਿਬ) ਸੀਨੀਅਰ ਮੀਤ ਪ੍ਰਧਾਨ,ਡਾ. ਅਮਰਜੀਤ ਸਿੰਘ ਕੁੱਕੂ (ਬਰਨਾਲਾ) ਸੂਬਾ ਸੀਨੀਅਰ ਮੀਤ ਪ੍ਰਧਾਨ,ਡਾ. ਉਤਮ ਸਿੰਘ (ਮਲੇਰਕੋਟਲਾ) ਸੂਬਾ ਮੀਤ ਪ੍ਰਧਾਨ,ਡਾ. ਮਲਕੀਤ ਸਿੰਘ (ਸ੍ਰੀ ਅੰਮ੍ਰਿਤਸਰ ਸਾਹਿਬ) ਸੂਬਾ ਮੀਤ ਪ੍ਰਧਾਨ, ਡਾ ਕਰਨੈਲ ਸਿੰਘ ਬਠਿੰਡਾ ਸੂਬਾ ਮੀਤ ਪ੍ਰਧਾਨ,ਡਾ. ਵੇਦ ਪ੍ਰਕਾਸ਼ (ਰੂਪਨਗਰ) ਸੂਬਾ ਮੀਤ ਪ੍ਰਧਾਨ,ਡਾ. ਰਿੰਕੂ ਕੁਮਾਰ (ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ) ਸੂਬਾ ਮੀਤ ਪ੍ਰਧਾਨ, ਡਾ. ਨਵਜੋਤ ਸਿੰਘ (ਮੋਹਾਲੀ) ਸੂਬਾ ਮੀਤ ਪ੍ਰਧਾਨ,ਡਾ. ਬਲਵੀਰ ਸਿੰਘ ਗਰਚਾ (ਨਵਾਂਸ਼ਹਿਰ) ਸੂਬਾ ਮੀਤ ਪ੍ਰਧਾਨ,ਡਾਕਟਰ ਪਰਮਜੀਤ ਸਿੰਘ ਸੰਘਾ ਮੋਗਾ ਸੂਬਾ ਕਮੇਟੀ ਮੈਂਬਰ, ਡਾਕਟਰ ਸੁਰਜੀਤ ਰਾਮ ਰੋਪੜ ਸੂਬਾ ਕਮੇਟੀ ਮੈਂਬਰ,ਡਾ. ਕੁਲਬੀਰ ਸਿੰਘ (ਮੋਹਾਲੀ) ਸੂਬਾ ਕਮੇਟੀ ਮੈਂਬਰ, ਡਾ ਜਗਦੀਸ਼ ਲਾਲ ਮੈਂਬਰ ਕੇਂਦਰੀ ਕਮੇਟੀ,ਡਾ. ਬਿਕਰਮ ਸਿੰਘ (ਫਤਿਹਗੜ੍ਹ ਸਾਹਿਬ) ਸੂਬਾ ਕਮੇਟੀ ਮੈਂਬਰ,ਡਾ. ਪਰਮੇਸ਼ਰ ਸਿੰਘ (ਬਰਨਾਲਾ) ਸੂਬਾ ਕਮੇਟੀ ਮੈਂਬਰ,ਡਾ. ਉਸਮਾਨ (ਮਲੇਰਕੋਟਲਾ) ਸੂਬਾ ਕਮੇਟੀ ਮੈਂਬਰ ਡਾ ਬਲਜੀਤ ਸਿੰਘ ਛਾਪਾ ਸੂਬਾ ਕਮੇਟੀ ਮੈਂਬਰ (ਤਰਨਤਾਰਨ), ਤੋਂ ਇਲਾਵਾ ਜਿਲਾ ਲੁਧਿਆਣਾ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ ਅਟਵਾਲ, ਜਿਲਾ ਫਰੀਦਕੋਟ ਦੇ ਪ੍ਰਧਾਨ ਜਥੇਦਾਰ ਡਾ. ਰਛਪਾਲ ਸਿੰਘ ਸੰਧੂ, ਜਿਲਾ ਬਰਨਾਲਾ ਦੇ ਪ੍ਰਧਾਨ ਡਾ. ਲਾਭ ਸਿੰਘ ਮੰਡੇਰ, ਜ਼ਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਡਾ. ਬਲਕਾਰ ਕਟਾਰੀਆ, ਜਿਲਾ ਸੰਗਰੂਰ ਦੇ ਪ੍ਰਧਾਨ ਡਾ. ਅਨਵਰ ਭਸੌੜ, ਜਿਲਾ ਮਲੇਰਕੋਟਲਾ ਦੇ ਜ਼ਿਲਾ ਪ੍ਰਧਾਨ ਡਾ. ਬਲਜਿੰਦਰ ਸਿੰਘ ਚੱਕ ਜਿਲਾ ਮਾਨਸਾ ਦੇ ਪ੍ਰਧਾਨ ਡਾ ਹਰਦੀਪ ਸਿੰਘ ਬਰੇ , ਜਿਲਾ ਬਠਿੰਡਾ ਦੇ ਪ੍ਰਧਾਨ ਡਾ ਗਿਆਨ ਚੰਦ ਸ਼ਰਮਾ,ਜਿਲਾ ਬਟਾਲਾ ਦੇ ਪ੍ਰਧਾਨ ਡਾ ਚਮਨ ਲਾਲ ਗੁਰਦਾਸਪੁਰ, ਜਿਲਾ ਰੋਪੜ ਦੇ ਪ੍ਰਧਾਨ ਡਾ ਪਾਲ ਸਿੰਘ, ਜਿਲਾ ਮੋਗਾ ਦੇ ਪ੍ਰਧਾਨ ਡਾ ਸੁਖਚੈਨ ਸਿੰਘ ਸਮਾਲਸਰ, ਜਿਲਾ ਤਰਨ ਤਰਨ ਦੇ ਪ੍ਰਧਾਨ ਡਾ ਬਲਜਿੰਦਰ ਸਿੰਘ ਬੱਬਾ, ਜ਼ਿਲਾ ਬਰਨਾਲਾ ਦੇ ਚੇਅਰਮੈਨ ਡਾਕਟਰ ਕੇਸਰ ਖਾਨ ਮਾਂਗੇਵਾਲ ਆਦਿ ਹਾਜ਼ਰ ਸਨ।
ਡਾ. ਮਿੱਠੂ ਨੇ ਨਿਯੁਕਤੀ ਉਪਰੰਤ ਕਿਹਾ ਕਿ “ਇਹ ਸਿਰਫ ਇੱਕ ਅਹੁਦਾ ਨਹੀਂ, ਸਗੋਂ ਇੱਕ ਵੱਡੀ ਜ਼ਿੰਮੇਵਾਰੀ ਹੈ। ਮੈਨੂੰ ਯਕੀਨ ਹੈ ਕਿ ਮੈਡੀਕਲ ਭਾਈਚਾਰੇ ਦੀਆਂ ਚੁਣੌਤੀਆਂ, ਮਸਲੇ ਅਤੇ ਉਮੀਦਾਂ ਨੂੰ ਮੈਂ ਕਲਮ ਰਾਹੀਂ ਸਰਕਾਰੀ ਪੱਧਰ ਤੱਕ ਪਹੁੰਚਾਵਾਂਗਾ।”
ਉਨ੍ਹਾਂ ਨੇ ਕੇਂਦਰੀ ਫੈਡਰੇਸ਼ਨ ਦੇ ਆਗੂਆਂ ਅਤੇ ਸਾਰੇ ਡਾਕਟਰ ਭਾਈਚਾਰੇ ਦਾ ਧੰਨਵਾਦ ਕੀਤਾ।
ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਡਾ. ਮਿੱਠੂ ਮੁਹੰਮਦ ਵਰਗੇ ਵਿਅਕਤੀ, ਜੋ ਮੈਡੀਕਲ ਵਿਦਿਆ, ਪੱਤਰਕਾਰਤਾ ਅਤੇ ਸਮਾਜ ਸੇਵਾ ਨੂੰ ਇਕੱਠੇ ਲੈ ਕੇ ਚੱਲ ਰਹੇ ਹਨ, ਉਹ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਦੀ ਨਿਯੁਕਤੀ ਇਸ ਗੱਲ ਦੀ ਗਵਾਹੀ ਹੈ ਕਿ ਮਿਹਨਤ, ਨਿਸ਼ਠਾ ਅਤੇ ਸੱਚ ਦੀ ਕਲਮ ਅੰਤ ਵਿੱਚ ਨਿਆਇਕ ਮਾਣ ਹਾਸਲ ਕਰਦੀ ਹੈ।