ਮਾਨਸਾ, 5 ਅਗਸਤ (ਨਾਨਕ ਸਿੰਘ ਖੁਰਮੀ)
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ 69ਵੀਆਂ ਪੰਜਾਬ ਸਕੂਲ ਖੇਡਾਂ ਦੇ ਜੋਗਾ ਜ਼ੋਨ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਰੈਨੇਸਾਂ ਸਕੂਲ ਮਾਨਸਾ ਦੇ ਛੇਵੀਂ ਤੋਂ ਬਾਰੵਵੀਂ ਜਮਾਤ ਦੇ 437 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਬੱਚਿਆਂ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ।ਬੱਚਿਆਂ ਅਤੇ ਕੋਚ ਸਾਹਿਬਾਨਾਂ ਦੀ ਅਣਥੱਕ ਮਿਹਨਤ ਸਦਕਾ ਅੰਡਰ-14,ਅੰਡਰ-17 ਅਤੇ ਅੰਡਰ-19 ਲੜਕਿਆਂ ਨੇ ਹੈਂਡਬਾਲ , ਫੁਟਬਾਲ,ਬੈਡਮਿੰਟਨ, ਤੀਰ ਅੰਦਾਜ਼ੀ, ਪਾਵਰ ਲਿਫਟਿੰਗ, ਸਕੇਟਿੰਗ,ਸੈਪਕ ਟਕਰਾ, ਵਾਲੀਬਾਲ, ਰੈਸਲਿੰਗ, ਸ਼ੂਟਿੰਗ, ਕ੍ਰਿਕਟ ਅਤੇ ਜੂਡੋ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਨਾਲ਼ ਸੋਨ ਤਗਮੇ ਪ੍ਰਾਪਤ ਕੀਤੇ।ਅੰਡਰ-14,ਅੰਡਰ-17 ਅਤੇ ਅੰਡਰ-19 ਲੜਕਿਆਂ ਨੇ ਬਾਸਕਿਟਬਾਲ ਵਿੱਚੋਂ ਦੂਜੀਆਂ ਪੁਜੀਸ਼ਨਾਂ ਨਾਲ ਚਾਂਦੀ ਤਗਮਾ ਹਾਸਲ ਕੀਤਾ। ਅੰਡਰ-14,ਅੰਡਰ-17 ਅਤੇ ਅੰਡਰ-19 ਲੜਕੀਆਂ ਨੇ ਹੈਂਡਬਾਲ , ਫੁਟਬਾਲ,ਬੈਡਮਿੰਟਨ, ਤੀਰ ਅੰਦਾਜ਼ੀ, ਪਾਵਰ ਲਿਫਟਿੰਗ, ਸਕੇਟਿੰਗ,ਸੈਪਕ ਟਕਰਾ, ਵਾਲੀਬਾਲ, ਰੈਸਲਿੰਗ, ਸ਼ੂਟਿੰਗ,ਕ੍ਰਿਕਟ ਅਤੇ ਜੂਡੋ ਵਿੱਚੋਂ ਸੋਨ ਤਗਮੇ ਅਤੇ ਚਾਂਦੀ ਤਗਮੇ ਪ੍ਰਾਪਤ ਕੀਤੇ। ਸਕੂਲ ਦੇ ਚੇਅਰਮੈਨ ਡਾਕਟਰ ਅਵਤਾਰ ਸਿੰਘ ਜੀ ਨੇ ਕੋਚ ਸਾਹਿਬਾਨਾਂ, ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਖੁਸ਼ੀ ਸਾਂਝੀ ਕੀਤੀ ਕਿ ਅਸੀਂ ਬੱਚਿਆਂ ਨੂੰ ਉਹਨਾਂ ਦੀ ਮਿਹਨਤ ਲਈ ਅਤੇ ਅੱਗੇ ਵਧਣ ਦੇ ਵੱਖ-ਵੱਖ ਮੌਕੇ ਦੇਣ ਲਈ ਹੋਰ ਵੀ ਯਤਨ ਕਰਾਂਗੇ ਤਾਂ ਕਿ ਬੱਚੇ ਸਰੀਰਕ ਤੌਰ ਤੇ ਤੰਦਰੁਸਤ ਵੀ ਰਹਿਣ ਅਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਤਰੱਕੀ ਕਰਨ।ਇਸ ਜਿੱਤ ਦੀ ਖੁਸ਼ੀ ਜਾਹਿਰ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਹਰ ਸੰਭਵ ਯਤਨ ਕਰਾਂਗੇ ਜਿਸ ਨਾਲ ਬੱਚਿਆਂ ਵਿਕਾਸ ਹੋ ਸਕੇ।ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਨਵਜੋਤ ਸਿੰਘ ਦਾ ਵੀ ਧੰਨਵਾਦ ਕੀਤਾ,ਜਿਨ੍ਹਾਂ ਦੇ ਸਹਿਯੋਗ ਸਦਕਾ ਬੱਚਿਆਂ ਨੂੰ ਸਕੂਲ ਵਿੱਚ ਸਰਕਾਰ ਵੱਲੋਂ ਦਿੱਤੀ ਜਾਂਦੀ ਖੁਰਾਕ ਵੀ ਰੋਜ਼ਾਨਾ ਭੇਜੀ ਜਾਂਦੀ ਹੈ।ਜਿਸ ਕਾਰਨ ਬੱਚੇ ਹੋਰ ਉਤਸ਼ਾਹ ਨਾਲ਼ ਖੇਡਾਂ ਦਾ ਅਭਿਆਸ ਕਰਦੇ ਹਨ ਅਤੇ ਚੰਗੀ ਖੁਰਾਕ ਖਾ ਕੇ ਤੰਦਰੁਸਤੀ ਨੂੰ ਬਰਕਰਾਰ ਰੱਖਦਿਆਂ ਮਿਹਨਤ ਕਰਦੇ ਹਨ।
ਰੈਨੇਸਾਂ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਵਿੱਚ ਜ਼ੋਨ ਪੱਧਰ ‘ਤੇ ਮਾਰੀਆਂ ਮੱਲਾਂ

Leave a comment