4 ਅਗਸਤ (ਗਗਨਦੀਪ ਸਿੰਘ) ਕਾਲਿਆ ਵਾਲੀ: ਸਕੂਲ ਸਿੱਖਿਆ ਵਿਭਾਗ ਹਰਿਆਣਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਬੀਤੇ ਦਿਨੀਂ ਔਢਾਂ ਜੋਨ ਦੀਆਂ ਗਰਮ ਰੁੱਤ ਖੇਡਾਂ ਹੈਂਡਬਾਲ ਸਰਕਾਰੀ ਸੀਨੀਅਰ ਸੈਕੰਡਰੀ ਕਾਲਿਆਂਵਾਲੀ ਵਿਖੇ ਕਰਵਾਇਆ ਗਈਆ।
ਇਹਨਾਂ ਹੈਂਡਬਾਲ ਖੇਡਾਂ ਵਿੱਚ ਭਾਗ ਲੈਂਦਿਆਂ ਮਾਤਾ ਵਿੱਦਿਆ ਦੇਵੀ ਸੀਨੀਅਰ ਸੈਕੰਡਰੀ ਸਕੂਲ ਪਿੱਪਲੀ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਅੰਡਰ 19 ਮੁੰਡੇ, ਅੰਡਰ 19 ਕੁੜੀਆਂ, ਅੰਡਰ 17 ਮੁੰਡੇ,ਅੰਡਰ 17 ਕੁੜੀਆ ਨੇ ਪਹਿਲਾ, ਅੰਡਰ 14 ਮੁੰਡੇ ਵਿੱਚ ਪਹਿਲਾ, ਅੰਡਰ 14 ਕੁੜੀਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਸਕੂਲ ਪਹੁੰਚਣ ਉਪਰੰਤ ਸਕੂਲ ਦੇ ਚੇਅਰਮੈਨ ਤੀਰਥ ਰਾਮ ਅਤੇ ਪ੍ਰਿੰਸੀਪਲ ਕਿਰਨਪਾਲ ਨੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਹੋਰਨਾਂ ਸੀਮਾ ਰਾਣੀ, ਸੁਖਦੀਪ ਸਿੰਘ, ਧਰਮਿੰਦਰ ਸਿੰਘ ਅਤੇ ਇਕਬਾਲ ਸਿੰਘ ਹਾਜ਼ਰ ਸਨ।
ਮਾਤਾ ਵਿੱਦਿਆ ਦੇਵੀ ਸੀਨੀਅਰ ਸੈਕੰਡਰੀ ਸਕੂਲ ਪਿੱਪਲੀ ਨੇ ਗੱਡੇ ਝੰਡੇ

Leave a comment