ਮਾਨਸਾ 03 ਅਗਸਤ
ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ
ਗਿਆ । ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਬੜ੍ਹੇ ਉਤਸ਼ਾਹ ਨਾਲ
ਭਾਗ ਲਿਆ । ਇਸ ਤੀਜ ਮੇਲੇ ਵਿੱਚ ਬੱਚਿਆਂ ਦੇ ਮਹਿੰਦੀ ਦੇ ਮੁਕਾਬਲੇ, ਫੈਬਰਿਕ ਪੇਂਟਿੰਗ, ਸੂਈ – ਹੱਥ ਦੀ ਕਢਾਈ, ਕਿੱਕਲੀ- ਮੁਕਾਬਲਾ, ਆਦਿ ਕਰਵਾਏ ਗਏ। ਹਰਿਆਲੀ ਤੀਜ
ਮੌਕੇ ਨੰਨ੍ਹੇ – ਬੱਚਿਆਂ ਦਾ ਸੰਧਾਰਾ – ਦ੍ਰਿਸ਼ ਕੋਰੀਓਗ੍ਰਾਫੀ, ਪੰਜਾਬੀ – ਵਿਰਸਾ ਘਰ ਪੀਂਘ ਝੂਟਣਾ ਰੰਗ – ਬਰੰਗੀਆਂ ਚੂੜੀਆਂ ਆਦਿ ਰੰਗਾ-ਰੰਗ ਸੱਭਿਆਚਾਰਕ ਵੰਨਗੀਆਂ, ਵਿਸ਼ੇਸ਼
ਤੌਰ ਤੇ ਖਿੱਚ ਦਾ ਕੇਂਦਰ ਬਣੀਆਂ। ਬੱਚਿਆਂ ਦੇ ਮਨੋਰੰਜਨ ਲਈ ਗਿੱਧਾ , ਬੋਲੀਆਂ, ਲੋਕਗੀਤਾਂ ਅਤੇ ਸੱਭਿਆਚਾਰਕ ਲੋਕ – ਨਾਚ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਕੂਲ
ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਬੱਚਿਆਂ ਨੂੰ ਤੀਜ ਦੀ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੇ ਵਿਰਸੇ ਦੀ ਸਾਂਭ ਸੰਭਾਲ ਲਈ
ਅਜਿਹੇ ਪ੍ਰੋਗਰਾਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਹਰਿਆਲੀ ਤੀਜ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਇਸੇ ਮਹੀਨੇ ਵੱਧ ਤੋਂ ਵੱਧ ਰੁੱਖ
ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦੇ ਜ਼ਿੰਮੇਵਾਰ ਬਣਨਾ ਚਾਹੀਦਾ ਹੈ।