ਸਰਕਾਰ ਵੱਲੋਂ ਕੀਤੀ ਵਾਅਦਾ ਖਿਲਾਫੀ ਦੀ ਨਿੰਦਾ ਕਰਦਿਆਂ ਜਲਦੀ ਟ੍ਰੇਨਿੰਗ ਸ਼ੁਰੂ ਕਰਵਾਉਣ ਦੀ ਪੁਰਜ਼ੋਰ ਮੰਗ – ਗੋਇਲ
ਮਾਨਸਾ 2 ਜੁਲਾਈ (ਨਾਨਕ ਸਿੰਘ ਖੁਰਮੀ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੇ ਬਲਾਕ ਮਾਨਸਾ ਦੀ ਮਹੀਨਾਵਾਰ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ.ਗੁਰਪ੍ਰੀਤ ਸਿੰਘ ਭੈਣੀ ਬਾਘਾ ਅਤੇ ਸਕੱਤਰ ਡਾ. ਰਣਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸ਼ਮੂਲੀਅਤ ਕੀਤੀ ਅਤੇ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਜ਼ਿਲ੍ਹਾ ਪ੍ਰਧਾਨ ਡਾ.ਸੱਤ ਪਾਲ ਰਿਸ਼ੀ, ਚੇਅਰਮੈਨ ਡਾ. ਰਘਵੀਰ ਚੰਦ ਸ਼ਰਮਾ, ਸਕੱਤਰ ਡਾ. ਸਿਮਰਜੀਤ ਗਾਗੋਵਾਲ , ਕੈਸ਼ੀਅਰ ਡਾ.ਅਮਰੀਕ ਸਿੰਘ, ਸਹਾਇਕ ਸਕੱਤਰ ਡਾ.ਹਰਬੰਸ ਸਿੰਘ ਨੇ ਵੀ ਸ਼ਿਰਕਤ ਕੀਤੀ ਸ਼ੁਰੂਆਤ ਕਰਦਿਆਂ ਐਸੋਸੀਏਸ਼ਨ ਦੇ ਪਰਿਵਾਰ ਵਿੱਚੋਂ ਵਿਛੜਿਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੀਟਿੰਗ ਵਿੱਚ ਪਹੁੰਚੇ ਸਾਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਪ੍ਰੈਕਟੀਸ਼ਨਰਾਂ ਨੂੰ ਦਰਪੇਸ਼ ਸਮੱਸਿਆਂਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੂਬਾ ਕਮੇਟੀ ਦੀ ਮਾਣਯੋਗ ਸਿਹਤ ਮੰਤਰੀ ਡਾ.ਬਲਵੀਰ ਸਿੰਘ ਦੀ ਰਹਿਨੁਮਾਈ ਹੇਠ ਹੋਈ ਪੈਨਲ ਮੀਟਿੰਗ ਦੌਰਾਨ ਟ੍ਰੇਨਿੰਗ ਦੇਣ ਅਤੇ ਚੋਣ ਵਾਅਦੇ ਨੂੰ ਅਣਦੇਖਿਆ ਕਰਨ ਦੀ ਨਿੰਦਾ ਕਰਦਿਆਂ ਪੁਰਜ਼ੋਰ ਮੰਗ ਕੀਤੀ ਕਿ ਕੀਤੇ ਵਾਅਦੇ ਅਨੁਸਾਰ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟ੍ਰੇਨਿੰਗ ਕਰਵਾ ਕੇ ਮੁਢਲੀਆਂ ਸਿਹਤ ਸੇਵਾਵਾਂ ਦੇਣ ਦੀ ਮਾਨਤਾ ਦਿੱਤੀ ਜਾਵੇ। ਆਗੂਆਂ ਵੱਲੋਂ ਐਸੋਸੀਏਸ਼ਨ ਦੀ ਬੇਹਤਰੀ ਲਈ ਬਲਾਕ ਟੀਮ ਵੱਲੋਂ ਤਨਦੇਹੀ ਨਾਲ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਪਿਰਤ ਅਨੁਸਾਰ ਭਰੂਣ ਹੱਤਿਆ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਲਾਹਨਤਾਂ ਖਿਲਾਫ ਹੋਰ ਸੰਸਥਾਵਾਂ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨੁੱਕੜ ਮੀਟਿੰਗਾਂ, ਸੈਮੀਨਾਰ ਆਦਿ ਰਾਹੀਂ ਪ੍ਰੇਰਿਤ ਕਰਨ ਦੇ ਉਪਰਾਲੇ ਕਰਨ ਅਤੇ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਨ ਦੇ ਹੋਰ ਯਤਨ ਕਰਨ ਦੀ ਵੱਡੀ ਲੋੜ ਹੈ ਪਿਛਲੇ ਦਿਨੀਂ ਲੁਧਿਆਣਾ ਦੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਖਿਲਾਫ ਕੀਤੀ ਕੋਝੀ ਹਰਕਤ ਦੀ ਨਿੰਦਾ ਕਰਦਿਆਂ ਕਿਹਾ ਕਿ ੂਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਏਕਤਾ ਦੇ ਨਾਂ ਹੇਠ ਕੀਤੇ ਜਾ ਰਹੇ ਗੁਮਰਾਹਕੁਨ ਅਤੇ ਕੂੜ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਪਾ ਪੜਚੋਲ ਕਰਨ ਅਤੇ ਚਿੱਕੜ ਉਛਾਲੀ ਤੋਂ ਤੋਬਾ ਕਰਨ ਬਾਅਦ ਹੀ ਸਾਜ਼ਗਾਰ ਮਾਹੌਲ ਵਿੱਚ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਇੱਕ ਬਲਾਕ, ਜ਼ਿਲ੍ਹੇ ਜਾ ਸੂਬੇ ਤੱਕ ਹੀ ਸੀਮਤ ਨਹੀਂ ਸਗੋਂ ਇੰਡੀਅਨ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦਾ ਵੀ ਹਿੱਸਾ ਹੈ ਜ਼ੋ ਹਮੇਸ਼ਾ ਕਿੱਤੇ ਦੀ ਰਾਖੀ ਲਈ ਅਣਥੱਕ ਉਪਰਾਲੇ ਕਰਨ ਦੇ ਨਾਲ ਨਾਲ ਭਰਾਤਰੀ ਸਾਂਝ ਅਤੇ ਸਾਂਝੇ ਘੋਲਾਂ ਦੀ ਤਰਜਮਾਨੀ ਵੀ ਕਰਦੀ ਹੈ ਜਿਸਦਾ ਇਤਿਹਾਸ ਗਵਾਹ ਹੈ ਐਸੋਸੀਏਸ਼ਨ ਨੂੰ ਹੋਰ ਮਜਬੂਤ, ਵਿਸ਼ਾਲ ,ਜਥੇਬੰਦਕ ਸਿੱਖਿਆ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮਾਨਤਾ ਲਈ ਸੂਬਾ ਕਮੇਟੀ ਵੱਲੋਂ ਉਲੀਕੇ ਕਾਰਜ਼ ਦੀ ਲੜੀ ਵਜੋਂ ਜ਼ਿਲ੍ਹਾ ਪੱਧਰੀ ਜਥੇਬੰਦਕ ਕਨਵੈਨਸ਼ਨ 20 ਅਗਸਤ ਨੂੰ ਕਰਵਾਈ ਜਾ ਰਹੀ ਹੈ ਜਿਸ ਵਿੱਚ ਜੋਸ਼ੋ ਖਰੋਸ਼ ਨਾਲ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਸਮੇਂ ਸਿਰ ਪਹੁੰਚਣ ਦੀ ਅਪੀਲ ਵੀ ਕੀਤੀ ਅਤੇ ਸ਼ਾਮਲ ਨਵੇਂ ਮੈਂਬਰ ਸਾਥੀਆਂ ਨੂੰ ਸਨਮਾਨਿਤ ਕੀਤਾ ਅਤੇ ਪਹੁੰਚੇ ਸੀਨੀਅਰ ਆਗੂ ਅਤੇ ਮੈਂਬਰ ਸਾਥੀਆਂ ਦਾ ਧੰਨਵਾਦ ਵੀ ਕੀਤਾ। ਬਲਾਕ ਦੀ ਮੀਟਿੰਗ ਹਰ ਮਹੀਨੇ ਦੀ ਇੱਕ ਤਾਰੀਖ ਨੂੰ ਹੋਇਆ ਕਰਗੀ। ਇਸ ਸਮੇਂ ਪ੍ਰੈਗਮਾ ਹਸਪਤਾਲ ਤੋਂ ਪਹੁੰਚੇ ਪੇਟ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਆਂਸੁਲ ਵੱਲੋਂ ਵਡਮੁੱਲੀ ਜਾਣਕਾਰੀ ਅਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਸਮੇਂ ਬਲਾਕ ਬੁਢਲਾਡਾ ਦੇ ਪ੍ਰਧਾਨ ਡਾ.ਗੁਰਜੀਤ ਸਿੰਘ ਬਰੇ, ਬਲਾਕ ਭੀਖੀ ਦੇ ਪ੍ਰਧਾਨ ਡਾ.ਸਤਵੰਤ ਸਿੰਘ ਮੋਹਰਸਿੰਘ ਵਾਲਾ, ਬਲਾਕ ਬਰੇਟਾ ਦੇ ਸਕੱਤਰ ਡਾ. ਬੰਟੂ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬਲਾਕ ਚੇਅਰਮੈਨ ਵੈਦ ਗੁਰਨਾਮ ਸਿੰਘ ਕੋਟੜਾ , ਕੈਸ਼ੀਅਰ ਡਾ.ਅਮਰੀਕ ਸਿੰਘ ਮਾਂਗਟ, ਸੀਨੀਅਰ ਵਾਇਸ ਪ੍ਰਧਾਨ ਡਾ.ਮਨੋਜ਼ ਖਿਆਲਾ, ਮੁੱਖ ਸਲਾਹਕਾਰ ਡਾ.ਸੁਧੀਰ ਚਿਲਾਣਾ, ਵਾਇਸ ਪ੍ਰਧਾਨ ਡਾ.ਅਜਮੇਰ ਸਿੰਘ ਪ੍ਰੈਸ ਸਕੱਤਰ ਡਾ.ਗੁਰਪ੍ਰੀਤ ਕੋਟ, ਸਹਾਇਕ ਪ੍ਰੈਸ ਸਕੱਤਰ ਡਾ.ਰਵੀ ਖਾਨ, ਸਲਾਹਕਾਰ ਡਾ.ਸੁਰੇਸ ਬੱਤਰਾ,ਡਾ.ਜੁਗਰਾਜ ਸਿੰਘ , ਡਾ. ਨਿਰਮਲ ਸਿੰਘ ਰਾਏਪੁਰ, ਡਾ.ਜਗਸੀਰ ਲਾਡੀ, ਡਾ.ਕੁਲਦੀਪ ਸਿੰਘ , ਡਾ. ਕੇਵਲ ਸਿੰਘ ਅਤੇ ਡਾ.ਗੁਰਜੀਤ ਸਿੰਘ ਖਿਆਲਾ, ਡਾ.ਬੂਟਾ ਸਿੰਘ ਕੋਟ ਲੱਲੂ, ਡਾ.ਰਘਵੀਰ ਸਿੰਘ ਠੂਠਿਆਂ ਵਾਲੀ, ਡਾ.ਗੁਰਸੇਵਕ ਸਿੰਘ,ਡਾ.ਰੋਹਿਤ ਕੁਮਾਰ , ਡਾ. ਰਨਵੀਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਸ਼ਾਮਲ ਸਾਥੀਆਂ ਨੇ ਵਾਅਦਾ ਖਿਲਾਫੀ ਦੀ ਨਿੰਦਾ ਕਰਦਿਆਂ ਟ੍ਰੇਨਿੰਗ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਡਾ ਗੁਰਪ੍ਰੀਤ ਕੋਟ ਵੱਲੋਂ ਬਾਖੂਬੀ ਨਿਭਾਈ ਗਈ।