ਮਾਨਸਾ, 31 ਜੁਲਾਈ (ਨਾਨਕ ਸਿੰਘ ਖੁਰਮੀ)
ਯੂਨੀਅਨ ਆਗੂ ਮਨਪ੍ਰੀਤ ਮਾਨਸਾ ਵਲੋ ਜਾਣਕਾਰੀ ਦਿੱਤੀ ਗਈ ਕਿ ਈਟੀਟੀ 2364 ਅਧਿਆਪਕਾਂ ਦੀ ਭਰਤੀ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਸੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਵੱਲੋ ਲੁਧਿਆਣਾ ਵਿਖੇ 19 ਮਾਰਚ 2025 ਨੂੰ 951 ਉਮੀਦਵਾਰਾ ਨੂੰ ਨਿਯੁਕਤੀ ਪੱਤਰ ਵੱਡੇ ਗਏ ਤੇ ਪਹਿਲੀ ਲਿਸਟ ਦੀ ਜੋਇਨਿੰਗ ਕਰਵਾਈ ਗਈ ਸੀ । 19 ਜੁਲਾਈ 2025 ਨੂੰ ਲਗਭਗ ਚਾਰ ਮਹੀਨਿਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵਿਭਾਗ ਵੱਲੋਂ ਕੋਈ ਵੀ ਲਿਸਟ ਉਮੀਦਵਾਰਾਂ ਦੀ ਜਾਰੀ ਨਹੀਂ ਕੀਤੀ ਗਈ। ਜਿਸ ਦੇ ਵਿਰੋਧ ਵਜੋਂ ਸੂਬਾ ਪੱਧਰੀ ਇਕੱਠ ਸੰਗਰੂਰ ਵਿਖੇ 3 ਅਗਸਤ 2025 ਨੂੰ ਰੱਖਿਆ ਗਿਆ । ਅਸੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ 2364 ਭਰਤੀ ਦੀਆਂ ਖਾਲੀ ਪਈਆਂ ਪੋਸਟਾਂ ਤੇ ਬਾਕੀ ਰਹਿੰਦੇ ਉਮੀਦਵਾਰਾ ਦੀਆਂ ਵੱਖ ਵੱਖ ਕੈਟੇਗਰੀ ਦੀਆਂ ਲਿਸਟਾਂ ਸਕਰੂਟਣੀ ਕਰਵਾ ਕਿ ਤੇ ਪੋਸਟਾਂ ਡੀ- ਰਿਜ਼ਰਵ ਕਰਕੇ ਜਲਦੀ ਜਾਰੀ ਕੀਤੀ ਆ ਜਾਣ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਜਿੱਥੇ ਵੀ ਪ੍ਰੋਗਰਾਮ ਹੋਣਗੇ ਭੰਗ ਕੀਤੇ ਜਾਣਗੇ, ਇਸ ਮੌਕੇ ਯੂਨੀਅਨ ਆਗੂ ਗੁਰਸੰਗਤ ਬੁਢਲਾਡਾ, ਵਰਿੰਦਰ ਸਰਹਿੰਦ, ਅਮ੍ਰਿਤਪਾਲ ਧੂਰੀ, ਮਦਨ ਜਲਾਲਾਬਾਦ,ਸੁਖਦੇਵ ਫਾਜਿਲਕਾ,ਜਸਵਿੰਦਰ ਮਾਛੀਵਾੜਾ,ਸਰਬਜੋਤ ਹੁਸ਼ਿਆਰਪੁਰ , ਗੁਰਮੁੱਖ ਸਰਦੂਲਗੜ੍ਹ,ਹਰਮਨ ਲੁਧਿਆਣਾ ,ਰਣਜੀਤ ਸੰਗਰੂਰ, ਗਗਨ ਧੂਰੀ, ਗਗਨ ਖੰਨਾ ਆਦਿ ਸਾਥੀ ਹਾਜਿਰ ਸਨ