ਮਾਨਸਾ 28 ਜੁਲਾਈ (ਨਾਨਕ ਸਿੰਘ ਖੁਰਮੀ) ਸਮਾਜ ਸੇਵੀ ਸੰਸਥਾਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀਆਂ ਵਿਖੇ ਵਿਿਦਆਰਥੀਆ ਦੇ ਸ਼ੱੁਧ ਪਾਣੀ ਪੀਣ ਲਈ ਆਰ ਓ ਲਗਵਾਇਆ ਗਿਆ।ਸਕੂਲ ਮੁਖੀ ਜੋਗਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਬਿੱਗ ਹੋਪ ਫਾਉਡੇਸ਼ਨ ਬਰੇਟਾ ਦੇ ਮਨਿੰਦਰ ਕੁਮਾਰ ਦੇ ਯਤਨਾ ਸਦਕਾ ਇਹ ਆਰ ਓ ਸਰਬਤ ਦਾ ਭਲਾ ਟਰੱਸਟ ਪਟਿਆਲਾ ਵੱਲੋ ਲਗਾਇਆ ਗਿਆ।ਉਹਨਾਂ ਟਰੱਸਟ ਦੇ ਜਿਲਾ ਮਾਨਸਾ ਕੋਆਡੀਨੇਟਰ ਮਦਲ ਲਾਲ ਕੁਸਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵਿਿਦਆਰਥੀਆਂ ਨੂੰ ਪੀਣ ਲਈ ਸ਼ੁੱਧ ਪਾਣੀ ਮਿਲੇਗਾ।ਇਸ ਮੌਕੇ ਸੁਖਜੀਤ ਸਿੰਘ੍ਹ ਬੱਗਾ ਅਤੇ ਸਮੂਹ ਸਟਾਫ ਹਾਜਰ ਸੀ।