ਮਾਨਸਾ, 28 ਜੁਲਾਈ (ਨਾਨਕ ਸਿੰਘ ਖੁਰਮੀ)
ਹਰ ਸਾਲ ਦੀ ਤਰ੍ਹਾਂ ਪੰਜਾਬੀ ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਸਕੂਲ ਵਿਚ ਬੜੇ ਧੂਮਧਾਮ ਨਾਲ ਮਨਾਇਆ ਗਿਆ।
ਰਿਬਨ ਕਟਾਈ ਦੀ ਰਸਮ ਕਿਸੇ VIP ਤੋ ਨਹੀਂ, ਸਗੋਂ ਉਸ ਸਮੇਂ ਮੌਜੂਦ ਸਕੂਲ ਦੀ ਹੀ ਇੱਕ ਵਿਦਿਆਰਥਣ ਦੀ ਦਾਦੀ ਤੋਂ ਕਰਵਾਈ ਗਈ, ਜਿਸ ਰਾਹੀਂ ਬੱਚਿਆਂ ਨੂੰ ਵੱਡਿਆਂ ਦੇ ਆਦਰ-ਸਤਕਾਰ ਦਾ ਸੁਨੇਹਾ ਦਿੱਤਾ ਗਿਆ।
ਕਾਰਜਕ੍ਰਮ ਦੀ ਸ਼ੁਰੂਆਤ ਪ੍ਰਾਇਮਰੀ ਸਟਾਫ ਨੇ ਮੰਜੂ ਮੈਡਮ ਦੀ ਅਗਵਾਈ ਹੇਠ ਟੱਪਿਆਂ ਰਾਹੀਂ ਕੀਤੀ। ਇਸ ਤੋਂ ਬਾਅਦ ਹਰ ਇਕ ਕਲਾਸ ਦੀ ਵਿਦਿਆਰਥਣ ਟੀਮ ਨੇ ਪੰਜਾਬੀ ਸੰਗੀਤ, ਨਾਚ ਆਦਿ ਰਾਹੀਂ ਪੂਰੇ ਸਮਾਗਮ ਦਾ ਅਨੰਦ ਮਾਣਿਆ। ਰਾਜਵੀਰ ਮੈਡਮ ਤੇ ਹਰਪ੍ਰੀਤ ਮੈਡਮ ਸਟੇਜ ਸੰਭਾਲਣ ਦਾ ਕੰਮ ਬਖੂਬੀ ਨਿਭਾਇਆ।
ਇਸ ਸਮਾਰੋਹ ਦੀ ਇੱਕ ਹੋਰ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ ਬੱਚਿਆਂ ਦੀਆਂ ਮਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ। ਉਹਨਾਂ ਨਾਲ ਖੇਡਾਂ ਕਰਵਾਈਆਂ ਗਈਆਂ ਅਤੇ ਇਨਾਮ ਵੀ ਵੰਡੇ ਗਏ।
ਸਕੂਲ ਦੀ ਪ੍ਰਿੰਸੀਪਲ ਰਿੰਪਲ ਮੋਂਗਾ ਜੀ ਨੇ ਸਭ ਨੂੰ ਜੀ ਆਇਆਂ ਆਖਦਿਆਂ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੀਆਂ ਧੀਆਂ, ਨੂਹਾਂ ਅਤੇ ਭੈਣਾਂ ਨੂੰ ਪੰਜਾਬੀ ਵਿਰਸੇ ਨੂੰ ਸੰਭਾਲਣਾ ਚਾਹੀਦਾ ਹੈ, ਤਾਂ ਜੋ ਪਰਿਵਾਰਕ ਅਤੇ ਸਮਾਜਕ ਸਾਂਝ ਮਜ਼ਬੂਤ ਬਣੀ ਰਹੇ। “ਕਦੇ ਵੀ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੋ” ਦੀ ਚੇਤਾਵਨੀ ਦੇ ਨਾਲ ਇਹ ਰੰਗ-ਬਿਰੰਗਾ ਤੀਆਂ ਦਾ ਤਿਉਹਾਰ ਸਮਾਪਤ ਹੋਇਆ।