ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਨਵੀਂ ਪਹਿਲ ਕਦਮੀ ਕਰਦਿਆਂ ਦਿਲ ਦੇ ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਦੌਰਾਨ ਲੱਗਣ ਵਾਲੇ ਮੁਫਤ ਟੀਕੇ ਦੀ ਸਹੂਲਤ ਕੀਤੀ ਸ਼ੁਰੂ:- ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ।
ਮਾਨਸਾ 28 ਜੁਲਾਈ (ਨਾਨਕ ਸਿੰਘ ਖੁਰਮੀ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਦੇਖਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਸਿਹਤ ਕ੍ਰਾਂਤੀ ਦੇ ਤਹਿਤ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਮਕਸਦ ਨਾਲ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਜੀ ਅਤੇ ਡਾਇਰੈਕਟਰ ਸਿਹਤ ਸਭਾਵਾਂ ਪੰਜਾਬ ਡਾਕਟਰ ਹਤਿੰਦਰ ਕੌਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਦਾਰ ਕੁਲਵੰਤ ਸਿੰਘ ਆਈ.ਏ.ਐਸ. ਡਿਪਟੀ ਕਮਿਸ਼ਨਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਾਰਿਆਂ ਲਈ ਜ਼ਿੰਦਗੀ ਦੀ ਕਿਰਨ ਜਿਉਣ ਦੇ ਮਕਸਦ ਨਾਲ ਮਿਸ਼ਨ ਅੰਮ੍ਰਿਤ ਪੰਜਾਬ ਸਟੇਮੀ ( STEMI ) ਪ੍ਰੋਜੈਕਟ ਯਾਨੀ ਕਿ ਦਿਲ ਦੇ ਮਰੀਜ਼ਾਂ ਲਈ ( STEMI) ਐਮਰਜੈਂਸੀ ਦੌਰਾਨ ਲੱਗਣ ਵਾਲੇ ਟੀਕੇ (ਟੈਨੀ ਟੀਲੇਕਸ 40)ਦੀ ਮੁਫ਼ਤ ਸਹੂਲਤ ਜਿਲਾ ਹਸਪਤਾਲ ਮਾਨਸਾ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ, ਦਫਤਰ ਸਿਵਲ ਸਰਜਨ ਮਾਨਸਾ ਵਿਖੇ ਅਧਿਕਾਰੀਆਂ ਦੀ ਇੱਕ ਮੀਟਿੰਗ ਦੌਰਾਨ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਨੇ ਸੀਨੀਅਰ ਮੈਡੀਕਲ ਅਫਸਰ ਮਾਨਸਾ ਨੂੰ ਟੀਕੇ ਦੀ ਸਪਲਾਈ ਦਿੰਦੇ ਹੋਏ ਦੱਸਿਆ ਕਿ ਜੇਕਰ ਕੋਈ ਮਰੀਜ਼ ਛਾਤੀ ਵਿੱਚ ਜ਼ਿਆਦਾ ਦਰਦ ਨਾਲ ਹਸਪਤਾਲ ਵਿੱਚ ਆਉਂਦਾ ਹੈ ਤਾਂ ਤਾਂ ਉਸ ਮਰੀਜ਼ ਨੂੰ ਡਾਕਟਰ ਦੁਆਰਾ ਹਸਪਤਾਲ ਵਿਚ ਦਾਖਲ ਕਰਕੇ ਐਮ.ਡੀ.ਮੈਡੀਸਨ ਦੁਆਰਾ ਉਸ ਦੀ ਈ.ਸੀ.ਜੀ.ਕਰਕੇ ਜੇਕਰ ਉਸ ਨੂੰ ਦਿਲ ਦੀ ਬਿਮਾਰੀ ਦੀ ਸ਼ੱਕ ਹੈ ਤਾਂ ( STEMI ) ਐਸ.ਟੀ. ਐਲੀਵੇਸ਼ਨ ਮੈਕੋ ਕਾਰਡਲ ਇਨਫੈਕਸ਼ਨ ( ਕਲੋਟ ਨੂੰ ਤੋੜਨ ਲਈ) ਥਰੋਮਬੋ ਲਾਈਸਸ ਕਰਨ ਲਈ ਇੱਕ ਇੰਜੈਕਸ਼ਨ ਹਾਰਟ ਦੇ ਮਰੀਜ਼ ਨੂੰ 12 ਤੋਂ 24 ਘੰਟੇ ਦੇ ਅੰਦਰ ਅੰਦਰ ਦੇ ਕੇ ਤੁਰੰਤ ਕਿਸੇ ਵੱਡੇ ਹਸਪਤਾਲ ਜਾਂ ਇੰਸਟੀਚਊਸ਼ਨ ਵਿੱਚ ਰੈਫਰ ਕਰਨਾ ਹੁੰਦਾ ਹੈ ਜਿਸ ਥਾਂ ਤੇ ਉਸ ਨੂੰ ਯੋਗ ਇਲਾਜ ਉਪਲਬਧ ਕਰਾਇਆ ਜਾ ਸਕੇ, ਜਿਵੇਂ ਸਟੰਟ ਪਾਣਾ ਜਾਂ ਵਾਈਪਾਸ ਜਾਂ ਕੋਈ ਸਬੰਧਤ ਡਾਕਟਰ ਅਨੁਸਾਰ ਹੋਰ ਇਲਾਜ ਇਹ ਟੀਕਾ ਪੰਜਾਬ ਦੇ ਕੁਝ ਜਿਲਿਆਂ ਵਿੱਚ ਸਰਕਾਰ ਵੱਲੋਂ ਉਪਲਬਧ ਕਰਾਇਆ ਗਿਆ ਹੈ,ਪ੍ਰੰਤੂ ਅੱਜ ਮਾਨਸਾ ਜ਼ਿਲ੍ਹਾ ਹਸਪਤਾਲ ਵਿੱਚ ਇਸ ਟੀਕੇ ਦੀ ਸ਼ੁਰੂਆਤ ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਦੀ ਅਗਵਾਈ ਵਿੱਚ ਡਾਕਟਰ ਸੁਮਿਤ ਸ਼ਰਮਾ ਐਮ.ਡੀ.ਮੈਡੀਸਨ ਦੁਆਰਾ ਕੀਤੀ ਗਈ ਹੈ। ਜਦੋਂ ਕਿਸੇ ਮਰੀਜ਼ ਨੂੰ ਦਿਲ ਦੀ ਬਿਮਾਰੀ ਦਾ ਅਟੈਕ ਹੁੰਦਾ ਹੈ ਉਸ ਵੇਲੇ ਜਿੱਥੇ ਫਰਸਟ ਏਡ ਦੀ ਸਹੂਲਤ ਦਿੱਤੀ ਜਾਂਦੀ ਹੈ, ਉਸ ਦੇ ਨਾਲ ਨਾਲ ਇੱਕ ਟੀਕਾ ਜਿਸ ਦੀ ਕੀਮਤ ਬਾਜ਼ਾਰ ਵਿੱਚ ਬਹੁਤ ਜਿਆਦਾ ਹੈ। ਜੇਕਰ ਮਰੀਜ਼ ਦੇ ਇਹ ਟੀਕਾ ਲੱਗ ਜਾਂਦਾ ਹੈ ਤਾਂ ਮਰੀਜ਼ ਦੀ ਐਮਰਜੈਂਸੀ ਰਿਸਕ ਘਟ ਹੋ ਜਾਂਦੀ ਹੈ ਅਤੇ ਫਿਰ ਜਿੱਥੇ ਵੀ ਜਿਸ ਵੀ ਹਸਪਤਾਲ ਵਿੱਚ ਇਸ ਦਾ ਵਧੀਆ ਇਲਾਜ ਟੈਸਟ ਹਨ ਉੱਤੇ ਪਹੁੰਚਣ ਤੱਕ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਇਸ ਦੇ ਨਾਲ ਇੱਕ ਤਾਂ ਮਰੀਜ਼ ਦੀ ਜ਼ਿੰਦਗੀ ਸੇਵ ਹੁੰਦੀ ਹੈ ਅਤੇ ਦੂਸਰਾ ਇਹ ਟੀਕਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਥੋੜੀ ਦੂਰੀ ਤੇ ਹਸਪਤਾਲਾਂ ਵਿੱਚ ਮੂਹਈਆ ਕਰਾਉਣ ਨਾਲ ਬਹੁਤ ਵੱਡਾ ਲਾਭ ਹੋਵੇਗਾ।