ਮਾਨਸਾ:26 ਜੁਲਾਈ (ਨਾਨਕ ਸਿੰਘ ਖੁਰਮੀ) ਮਾਤਾ ਸ਼੍ਰੀ ਨੇਣਾ ਦੇਵੀ ਜੀ ਨੂੰ ਪੈਦਲ ਯਾਤਰਾ ਕਰ ਰਹੇ ਲਗਭਗ 250 ਸ਼ਰਧਾਲੂਆਂ ਵਿਚੋਂ 40 ਦੇ ਕਰੀਬ ਸ਼ਰਧਾਲੂ ਅਚਾਨਕ ਬੀਮਾਰ ਹੋ ਗਏ। ਜਾਣਕਾਰੀ ਮੁਤਾਬਕ, ਰਸਤੇ ਵਿੱਚ ਕਿਸੇ ਅਣਜਾਣ ਵਿਅਕਤੀ ਵਲੋਂ ਉਨ੍ਹਾਂ ਨੂੰ ਭੰਗ ਮਿਲਾ ਕੇ ਪਿਆਈ ਗਈ, ਜਿਸ ਕਾਰਨ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ।
ਸਥਾਨਕ ਪ੍ਰਸ਼ਾਸਨ ਅਤੇ ਐਮਬੂਲੈਂਸ ਟੀਮ ਵਲੋਂ ਬੀਮਾਰ ਸ਼ਰਧਾਲੂਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਹਾਲਾਤ ਗੰਭੀਰ ਦੇਖਦਿਆਂ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ
ਗਈ ਹੈ।
ਪ੍ਰਸ਼ਨ ਉਠਦੇ ਹਨ ਕਿ ਕੀ ਇਹ ਸਾਰੀ ਘਟਨਾ ਕਿਸੇ ਸਾਜ਼ਿਸ਼ ਦਾ ਹਿੱਸਾ ਸੀ ਜਾਂ ਸਿਰਫ਼ ਇਕ ਦੁਰਘਟਨਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦਰਸ਼ਨ ਕਰਨ ਆ ਰਹੇ ਮਾਸੂਮ ਸ਼ਰਧਾਲੂਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਕਿੰਨਾ ਤਿਆਰ ਹੈ?