ਭੀਖੀ,25ਜੁਲਾਈ (ਕਰਨ ਭੀਖੀ) ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਬੀਬੀ ਕਰਮਜੀਤ ਕੌਰ ਸਮਾਉਂ ਵਲੋਂ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਜਨਮਦਿਨ ਮੌਕੇ ਆਪਣੇ ਗ੍ਰਹਿ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਉਣ ਉਪਰੰਤ ਰੁੱਖ ਲਗਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਇੱਕ ਸਿਆਸਤਦਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਾਹਦ ਲੀਡਰ ਹੀ ਨਹੀ ਬਲਕਿ ਉਹ ਇਸਤਰੀ ਹੱਕਾਂ ਅਤੇ ਬੱਚੀਆਂ ਦੇ ਸਵੈਮਾਨ ਅਤੇ ਸੁਰੱਖਿਆ ਲਈ ਜੋ ਕੰਮ ਕਰ ਰਹੇ ਹਨ ਉਹ ਮੀਲ ਦਾ ਪੱਥਰ ਹਨ। ਉਨਾਂ ਕਿਹਾ ਕਿ ਬੀਬਾ ਬਾਦਲ ਵਲੋਂ ਚਲਾਈ ਮੁਹਿੰਮ ‘ਨੰਨ੍ਹੀ ਛਾਂ’ ਨਵਜੰਮੀਆਂ ਬੱਚੀਆਂ ਲਈ ਬੇਹੱਦ ਫਾਇਦੇਮੰਦ ਰਹਿਣ ਤੋਂ ਇਲਾਵਾ ਇਸ ਮੁਹਿੰਮ ਨੇ ਮਾਦਾ ਭਰੂਣ ਹੱਤਿਆ ਨੂੰ ਵੀ ਰੋਕਿਆ ਹੈ। ਇਸ ਮੌਕੇ ਇਕੱਤਰ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗੁਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਮੁੜ ਸੱਤਾ ਵੱਲ ਅਗਰਸਰ ਹੋ ਰਿਹਾ ਹੈ ਅਤੇ ਸਾਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਹੀ ਕਮਰਕੱਸੇ ਕਸ ਲੈਣੇ ਚਾਹੀਦੇ ਹਨ। ਇਸ ਮੌਕੇ ਬਾਬਾ ਗੌਰਾ ਸਿੰਘ ਸਮਾਉਂ, ਡਾ. ਰਣ ਸਿੰਘ, ਹਰਜੀਤ ਕੌਰ, ਸਾਬਕਾ ਮੈਨੇਜਰ ਬਹਾਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ, ਜਸਵੀਰ ਸਿੰਘ ਸਾਬਕਾ ਸਕੱਤਰ, ਲਾਭ ਕੌਰ, ਸੁਖਵਿੰਦਰ ਕੌਰ, ਮੇਜਰ ਸਿੰਘ, ਦਰਬਾਰਾ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਸੁਰਜੀਤ ਕੌਰ, ਹਰਬੰਸ ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਧਰਮ ਸਿੰਘ, ਸੁਖਦੇਵ ਸਿੰਘ, ਗੁਰਤੇਜ ਸਿੰਘ ਟਾਂਡੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਸ਼ਾਮਲ ਸਨ।
ਫੋਟੋ: ਪਿੰਡ ਸਮਾਉਂ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਜਨਮਦਿਨ ‘ਤੇ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਅਕਾਲੀ ਵਰਕਰ।
ਬੀਬਾ ਹਰਸਿਮਰਤ ਕੌਰ ਬਾਦਲ ਦੇ ਜਨਮਦਿਨ ‘ਤੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Leave a comment