ਮਾਨਸਾ, 25 ਜੁਲਾਈ (ਨਾਨਕ ਸਿੰਘ ਖੁਰਮੀ)
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 270 ਗ੍ਰਾਮ ਹੈਰੋਇਨ, 2550 ਨਸ਼ੀਲੀਆਂ ਗੋਲੀਆਂ ਅਤੇ 255 ਨਸ਼ੀਲੀਆਂ ਸ਼ੀਸ਼ੀਆਂ ਸਮੇਤ ਇੱਕ ਵਰਨਾ ਕਾਰ, ਇੱਕ ਸਵਿਫਟ ਡਜਾਇਰ ਕਾਰ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸ੍ਰੀ ਮਨਮੋਹਨ ਸਿੰਘ ਐਸ.ਪੀ (ਇਨਵੈ:) ਮਾਨਸਾ, ਸ੍ਰੀ ਪ੍ਰਿਤਪਾਲ ਸਿੰਘ ਡੀ.ਐਸ.ਪੀ (ਪੀ.ਬੀ.ਆਈ ਐਨ.ਡੀ.ਪੀ.ਐਸ) ਮਾਨਸਾ ਦੇ ਦੇਖ ਰੇਖ ਹੇਠ ਥਾਣੇ: ਬਲਕੌਰ ਸਿੰਘ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 24-07-2025 ਨੂੰ ਸ:ਥ ਦਲੇਲ ਸਿੰਘ ਸੀ.ਆਈ.ਏ ਸਟਾਫ ਵੱਲੋ ਸਮੇਤ ਸਾਥੀਆ ਦੇ ਦੋਰਾਨੇ ਗਸਤ ਪਿੰਡ ਜੱਸੜਵਾਲ ਤੋ ਮੇਨ ਰੋਡ ਸੁਨਾਮ-ਭੀਖੀ ਨੂੰ ਆ ਰਹੇ ਸੀ ਜਦ ਪੁਲਿਸ ਪਾਰਟੀ ਬਾਹੱਦ ਮੇਨ ਰੋਡ ਸੁਨਾਮ-ਭੀਖੀ ਤੋ ਕੁਝ ਦੂਰੀ ਪਿੱਛੇ ਮੋਜੂਦ ਸੀ ਤਾ ਸਾਹਮਣੇ ਤੋ ਇੱਕ ਸਵਿਫਟ ਡਜਾਇਰ ਕਾਰ ਨੰਬਰੀ ਪੀ.ਬੀ 01 ਈ 5681 ਨੂੰ ਰੋਕਕੇ ਵਿੱਚ ਬੈਠੇ 2 ਵਿਅਕਤੀਆ ਨੂੰ ਕਾਬੂ ਕੀਤਾ, ਜਿੰਨ੍ਹਾ ਦੇ ਨਾਮ ਕੁਲਮਿੰਦਰ ਸਿੰਘ ਉਰਫ ਨਿੰਮਾ ਪੁੱਤਰ ਭੂਰਾ ਸਿੰਘ ਵਾਸੀ ਫਤਿਹਗੜ੍ਹ ਗੰਢੂਆ(ਸੰਗਰੂ੍ਰਰ), ਸੁਖਪਾਲ ਸਿੰਘ ਉਰਫ ਸੁਖੀ ਪੁੱਤਰ ਹਰਭਜਨ ਸਿੰਘ ਵਾਸੀ ਹਰਿਆਊ (ਸੰਗਰੂਰ) ਹਨ।ਜਿੰਨ੍ਹਾ ਪਾਸੋ 270 ਗ੍ਰਾਮ ਹੈਰੋਇਨ ਬ੍ਰਾਮਦ ਹੋਇਆ, ਜਿਸਤੇ ਮੁ.ਨੰ 148 ਮਿਤੀ 24.07.2025 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਭੀਖੀ ਦਰਜ ਰਜਿਸਟਰ ਕੀਤਾ ਗਿਆ।
ਇਸੇ ਦੋਰਾਨੇ ਹੀ ਸ੍ਰੀ ਮਨਮੋਹਨ ਸਿੰਘ ਐਸ.ਪੀ (ਇਨਵੈ:) ਮਾਨਸਾ, ਸ੍ਰੀ ਜਸਵਿੰਦਰ ਕੌਰ ਡੀ.ਐਸ.ਪੀ (ਸੀ.ਏ.ਡਬਲਯੂ) ਮਾਨਸਾ ਦੇ ਦੇਖ ਰੇਖ ਹੇਠ ਥਾਣੇ: ਬਲਕੌਰ ਸਿੰਘ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 25.07.2025 ਨੂੰ ਐਸ.ਆਈ ਭੁਪਿੰਦਰ ਸਿੰਘ ਸੀ.ਆਈ.ਏ ਸਟਾਫ ਮਾਨਸਾ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸਤ ਮੇਨ ਰੋਡ ਮਾਨਸਾ-ਬਰਨਾਲਾ ਤੋ ਪਿੰਡ ਭੁਪਾਲ ਖੁਰਦ ਵੱਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਝਿੜੀ ਬਾਬਾ ਜੋਗੀਪੀਰ ਪਿੰਡ ਰੱਲਾ ਪਾਸ ਪੁੱਜੀ ਤਾ ਸਾਹਮਣੇ ਇੱਕ ਵਰਨਾ ਕਾਰ ਨੰਬਰੀ ਪੀ.ਬੀ 31 ਵਾਈ 9004 ਖੜੀ ਦਿਖਾਈ ਦਿੱਤੀ ਜਿਸ ਦੀ ਅੰਦਰਲੀ ਲਾਇਟ ਚੱਲ ਰਹੀ ਸੀ ਵਿੱਚ ਬੈਠੇ 4 ਵਿਅਕਤੀਆ ਨੂੰ ਕਾਬੂ ਕੀਤਾ, ਜਿੰਨ੍ਹਾ ਦੇ ਨਾਮ ਫਤਿਹ ਸਿੰਘ ਪੁੱਤਰ ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਉਰਫ ਸੂਰਜ ਪੁੱਤਰ ਗੁਰਮੇਲ ਸਿੰਘ, ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਸਤਿਗੁਰ ਸਿੰਘ, ਗੁਰਜੀਤ ਸਿੰਘ ਉਰਫ ਬਿੱਲਾ ਪੁੱਤਰ ਜਗਤਾਰ ਸਿੰਘ ਵਾਸੀਆਨ ਜੋਗਾ ਹਨ।ਜਿੰਨ੍ਹਾ ਪਾਸੋ 2550 ਨਸ਼ੀਲੀਆਂ ਗੋਲੀਆਂ ਕੇਰੀਸੋਮਾ, 255 ਨਸ਼ੀਲੀਆਂ ਸ਼ੀਸ਼ੀਆਂ (CODEINE Phosphate & triprolidine cough syrup) ਬ੍ਰਾਮਦ ਹੋਇਆ, ਜਿਸਤੇ ਮੁ.ਨੰ 84 ਮਿਤੀ 25.07.2025 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਜੋਗਾ ਦਰਜ ਰਜਿਸਟਰ ਕੀਤਾ ਗਿਆ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾਤ ਦੀ ਡੂੰਘਾਈ ਨਾਲ ਤਫਤੀਸ ਕਰਕੇ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾ ਤੋ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ।
********