ਭੀਖੀ, 24 ਜੁਲਾਈ
ਏਥੇ ਥਾਣਾ ਰੋੜ ਤੇ ਸਥਿਤ ਜੈ ਦੁਰਗਾ ਕੰਪਿਊਟਰ ਇੰਸਟੀਚਿਊਟ ਐਂਡ ਕੋਚਿੰਗ ਸੈਂਟਰ ਵਿਖੇ ਸੈਂਟਰ ਦੀਆਂ ਵਿਦਿਆਰਥਣਾਂ ਵੱਲੋਂ ਤੀਆਂ ਤੀਜ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਵਿਦਿਆਰਥਣਾਂ ਨੇ ਪੰਜਾਬੀ ਬੋਲੀ ’ਤੇ ਖੂਬ ਗਿੱਧਾ ਪਾਇਆ। ਸੈਂਟਰ ਦੇ ਐਮ. ਡੀ ਅਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਤੀਆਂ ਤੀਜ ਦੀਆਂ ਮਹੱਤਤਾ ਬਾਰੇ ਦੱਸਿਆ ਅਤੇ ਦੱਸਿਆ ਕਿ ਤੀਆਂ ਆਪਸੀ ਤਾਲਮੇਲ ਅਤੇ ਪਿਆਰ ਮੁਹੱਬਤ ਦਾ ਪ੍ਰਤੀਕ ਹਨ। ਲੜਕੀਆਂ ਇਕੱਠੀਆਂ ਹੋ ਕੇ ਆਪਣੇ ਦਿਲ ਦੀਆ ਗੱਲਾਂ ਸਾਝੀਆਂ ਕਰਦੀਆਂ ਹਨ। ਉਹਨਾਂ ਵਿਦਿਆਰਥਣਾਂ ਨੂੰ ਆਪਣੇ ਸਭਿਆਚਾਰ ਨੂੰ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਸੈਂਟਰ ਦੇ ਹੈੱਡ ਜਗਸੀਰ ਸਿੰਘ, ਐਮ.ਡੀ ਅਮਨਦੀਪ ਕੌਰ , ਮਹਿਕਦੀਪ ਸਿੰਘ, ਪ੍ਰਿਯੰਕਾ, ਹਰਮਨ, ਸੁਖਵੀਰ, ਮਨਪ੍ਰੀਤ, ਸਿਮਰ, ਮਹਿਕ, ਅਤੇ ਇਸ ਮੌਕੇ ਪ੍ਰਿੰਸੀਪਲ ਮਨਦੀਪ ਕੌਰ (ਸਮਾਉ) ਮੈਡਮ ਵਿਸੇਸ ਤੌਰ ਤੇ ਪਹੁੰਚੇ
ਜੈ ਦੁਰਗਾ ਕੰਪਿਊਟਰ ਸੈਂਟਰ ਵਿੱਚ ’ਚ ਮਨਾਇਆ ਤੀਆਂ ਦਾ ਤਿਉਹਾਰ

Leave a comment