ਮਾਨਸਾ 24 ਜੁਲਾਈ (ਨਾਨਕ ਸਿੰਘ ਖੁਰਮੀ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤਮੰਦ ਦੇਖਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣਾ ਅਤੇ ਸਮੇਂ ਦੀ ਮੰਗ ਅਨੁਸਾਰ ਸਿਹਤ ਸੁਵਿਧਾਵਾ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਜੀ ਅਤੇ ਸਿਹਤ ਸਕੱਤਰ ਪੰਜਾਬ ਦੇ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾਕਟਰ ਅਨਿਲ ਕੁਮਾਰ ਗੋਇਲ ਪੰਜਾਬ ਵੱਲੋਂ ਨਿਸ਼ਚਿਤ ਕੀਤੀ ਗਈ ਇਕ ਵੀ.ਸੀ.ਜੋ ਕਿ ਪੰਜਾਬ ਦੇ ਡੀ.ਐਮ.ਸੀ.ਸੀਨੀਅਰ ਮੈਡੀਕਲ ਅਫ਼ਸਰ,ਸਮੂਹ ਪਰੋਗਰਾਮ ਅਫਸਰਾਂ ਵੱਲੋਂ ਅਟੈਂਡ ਕੀਤੀ ਗਈ, ਜਿਲਾ ਮਾਨਸਾ ਦੀ ਤਰਫੋ ਇਹ ਵੀ.ਸੀ. ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਪ੍ਰੋਗਰਾਮ ਅਫਸਰਾਂ ਨੇ ਅਟੈਂਡ ਕੀਤੀ, ਸਿਵਲ ਸਰਜਨ ਮਾਨਸਾ ਡਾਕਟਰ ਰਾਏ ਨੇ ਜਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ,ਪੈਰਾ ਮੈਡੀਕਲ ਸਟਾਫ ਅਤੇ ਨਰਸਿੰਗ ਸਿਸਟਰ ਨੂੰ ਹਦਾਇਤ ਕੀਤੀ ਕਿ ਡਾਇਰੈਕਟਰ ਸਾਹਿਬ ਵੱਲੋਂ ਦਿੱਤੇ ਹੁਕਮਾਂ ਦੀ ਇਨ ਬਿਨ ਪਾਲਨਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਉਹਨਾਂ ਨੇ ਮੌਕੇ ਤੇ ਨਰਸਿੰਗ ਸਿਸਟਰ ਨੂੰ ਹਦਾਇਤ ਕੀਤੀ ਕਿ ਬਜ਼ੁਰਗ ਮਰੀਜ਼ਾਂ ਲਈ ਦੋ ਵੀਲ ਚੇਅਰ ਹਰ ਵੇਲੇ ਸਮੇਤ ਸਹਾਇਕ ਹਸਪਤਾਲ ਦੇ ਦਰਵਾਜੇ ਤੇ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਬਜ਼ੁਰਗਾਂ ਅਤੇ ਜਿਆਦਾ ਤਕਲੀਫ ਵਾਲੇ ਮਰੀਜ਼ਾਂ ਨੂੰ ਆਪਣੇ ਕਰਮਚਾਰੀ ਵੀਲ ਚੇਅਰ ਤੇ ਬਿਠਾ ਕੇ ਉਸ ਨੂੰ ਉਸ ਦਾ ਇਲਾਜ ਕਰਵਾਉਣ ਲਈ ਉਹਨਾਂ ਨੇ ਹਦਾਇਤ ਕੀਤੀ ਅਤੇ ਜੋ ਲੜਕੀਆਂ ਜੀ.ਐਨ.ਐਮ.ਅਤੇ ਏ.ਐਨ.ਐਮ ਦੀ ਟ੍ਰੇਨਿੰਗ ਲਈ ਆਉਂਦੀਆਂ ਹਨ ਉਹਨਾਂ ਤੋਂ ਹਰ ਮਰੀਜ਼ ਦਾ ਬੀ.ਪੀ.ਸ਼ੂਗਰ ਅਤੇ ਮਰੀਜ਼ ਦੇ ਨਾਲ ਐਕਸਰੇ,ਈ.ਸੀ.ਜੀ.ਅਤੇ ਹੋਰ ਟੈਸਟ ਕਰਾਉਣ ਲਈ ਮਦਦ ਲਈ ਜਾਵੇ, ਅਤੇ ਉਹਨਾਂ ਦਾ ਡਿਊਟੀ ਰੋਸਟਰ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ, ਇਸ ਮੀਟਿੰਗ ਰਾਹੀਂ ਉਹਨਾਂ ਨੇ ਸਮੂਹ ਅਧਿਕਾਰੀਆ/ਕਰਮਚਾਰੀਆਂ ਦੀ ਹਾਜਰੀ ਨੂੰ ਯਕੀਨੀ ਬਣਾਉਣਾ ਅਤੇ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਾ ਤਾਂ ਜੋ ਸਿਹਤ ਸੇਵਾਵਾਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਉਹਨਾਂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਾਇਓ ਮੈਡੀਕਲ ਬੇਸਟ ਮਨੇਜਮੈਂਟ, ਹਸਪਤਾਲਾਂ ਦੀ ਸਾਫ ਸਫਾਈ ਦਿਨ ਵਿਚ ਦੋ ਵਾਰ ਹੋਣੀ ਯਕੀਨੀ ਬਣਾਈ ਜਾਵੇ,ਬੈਡ ਸੀਟ ਸਰਕਾਰ ਵੱਲੋਂ ਨਿਸ਼ਚਿਤ ਕੀਤੇ ਗਏ ਦਿਨ ਅਤੇ ਕਲਰ ਵਾਈਜ ਹਰ ਰੋਜ਼ ਸਾਫ ਸੁਥਰੀਆਂ ਵਿਛਾਉਣੀਆਂ ਯਕੀਨੀ ਬਣਾਈਆਂ ਜਾਣ, ਹਰ ਸਿਹਤ ਸੰਸਥਾ ਵਿਖੇ ਵੱਧ ਤੋਂ ਵੱਧ ਛਾਂਦਾਰ ਬੂਟੇ ਲਗਾ ਕੇ ਉਹਨਾਂ ਦੀ ਸਮੇਂ ਸਮੇਂ ਤੇ ਸਾਂਭ ਸੰਭਾਲ ਕੀਤੀ ਜਾਵੇ,ਅਤੇ ਲੈਬ ਟੈਸਟ, ਈ.ਸੀ.ਜੀ.ਐਕਸਰੇ, ਅਲਟਰਾਸਾਊਂਡ, ਦਵਾਈਆਂ ਅਤੇ ਇਨਸਟਰੂਮੈਂਟਸ, ਸਪੈਸ਼ਲਿਸਟ ਡਾਕਟਰਜ਼ ਦੇ ਬੈਂਚ ਮਾਰਕ ਸੰਬਧੀ ਵਿਸਥਾਰ ਸਾਹਿਤ ਜਾਣਕਾਰੀ ਸਾਂਝੀ ਕੀਤੀ ਤਾਂ ਜੌ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਨਾਲ ਹੀ ਹਦਾਇਤ ਕੀਤੀ ਕਿ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਦਵਾਈ ਬਾਹਰੋ ਨਾ ਖਰੀਦਣੀ ਪਵੇ। ਨਾਲ ਹੀ ਉਹਨਾਂ ਨੇ ਰੋਡ ਐਕਸੀਡੈਂਟ ਵਾਲੇ ਮਰੀਜ਼ਾਂ ਨੂੰ ਫਰਿਸ਼ਤੇ ਸਕੀਮ ਅਤੇ ਆਮ ਮਰੀਜ਼ਾਂ ਨੂੰ ਆਯੂਸ਼ਮਾਨ ਸਕੀਮ ਅਧੀਨ ਵੱਧ ਤੋਂ ਵੱਧ ਲਾਭ ਪਚਾਉਣ ਦੀ ਹਦਾਇਤ ਕੀਤੀ।,ਇਸ ਮੌਕੇ ਡਾਕਟਰ ਮਯੰਕ ਡੀ.ਐਮ.ਸੀ.ਮਾਨਸਾ,ਜਿਲਾ ਟੀਕਾਕਰਨ ਅਫ਼ਸਰ ਡਾਕਟਰ ਬਲਜੀਤ ਕੌਰ ,ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਕੰਵਲਪ੍ਰੀਤ ਕੌਰ ਬਰਾੜ, ਡਾਕਟਰ ਜਗਜੀਤ ਸਿੰਘ
ਸੀਨੀਅਰ ਮੈਡੀਕਲ ਅਫ਼ਸਰ ਮਾਨਸਾ ਕੰਮ ਸਰਦੂਲਗੜ੍ਹ,,ਡਾਕਟਰ ਮਨਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ,ਸਮੂਹ ਨਰਸਿੰਗ ਸਿਸਟਰ, ਫਾਰਮੇਸੀ ਅਫਸਰ ,ਮਾਸ ਮੀਡੀਆ ਵਿੰਗ ਅਤੇ ਹੋਰ ਅਧਿਕਾਰੀਆਂ ਅਤੇ ਸਬੰਧਤ ਕਰਮਚਾਰੀਆ ਦੀ ਤਰਫੋਂ ਅਟੈਂਡ ਕੀਤੀ ਗਈ।
ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਮੂਹ ਅਧਿਕਾਰੀਆਂ ਨਾਲ ਵੀ.ਸੀ ਰਾਹੀਂ ਸਿਹਤ ਸੁਵਿਧਾਵਾਂ ਦੀ ਸਮੀਖਿਆ ਮੀਟਿੰਗ ਕੀਤੀ ਗਈ :- ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ।

Leave a comment