ਰੈਲੀ, ਧਰਨੇ ਕਰਨ ਨਾਲੋ ਮੇਰੇ ਕੋਲ ਬੇਝਿੱਜਕ ਆਉ-ਮੰਤਰੀ, ਪੀ.ਏ. ਵੱਲੋ ਮੀਟਿੰਗ ਲਈ ਲਗਾਏ ਜਾ ਰਹੇ ਲਾਰੇ
ਮਾਨਸਾ 24 ਜੁਲਾਈ ( ਨਾਨਕ ਸਿੰਘ ਖੁਰਮੀ) ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਆਪਣੀਆ ਸੇਵਾਵਾਂ ਨਿਭਾ ਚੁੱਕੇ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਅਤੇ ਸਿੱਖਿਆ ਪ੍ਰੌਵਾਇਡਰ ਆਪਣੀ ਬਹਾਲੀ ਨੂੰ ਲੈਕੇ ਕਾਫੀ ਲੰਬੇ ਸਮੇ ਤੋ ਸੰਘਰਸ਼ ਕਰ ਰਹੇ ਹਨ।ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਕਹਿਣ ਵਾਲੇ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋ ਸੱਤਾ ਵਿੱਚ ਆਉਣ ਤੋ ਪਹਿਲਾ ਕੀਤੇ ਵਾਅਦੇ ਮੁਤਾਬਿਕ ਸਾਨੂੰ ਬਿਨਾ ਕਿਸੇ ਸ਼ਰਤ ਬਹਾਲ ਕੀਤਾ ਜਾਵੇ ਜਦਕਿ ਮੁੱਖ ਮੰਤਰੀ ਵੱਲੋ ਲੁਧਿਆਣਾ ਜ਼ਿਮਨੀ ਚੋਣਾ ਦੋਰਾਨ 15 ਜੂਨ ਨੂੰ ਫਿਲੋਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਵੀ ਸਾਡੀ ਜਥੇਵੰਦੀ ਦੇ ਸਮੂਹ ਵਲੰਟੀਅਰ ਨੂੰ ਜਲਦ ਹੀ ਬਿਨਾ ਕਿਸੇ ਦੇਰੀ ਤੋ ਵਿਭਾਗਾ ਨੂੰ ਕਮੇਟੀ ਦਾ ਗਠਨ ਕਰਕੇ ਬਹਾਲ ਕਰਨ ਦੇ ਹੁਕਮ ਦਿੱਤੇ ਸਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਬਹਾਲੀ ਪ੍ਰਸੈਸ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ ਪਰ ਅੱਜ ਪੂਰੇ 39 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋ ਸਾਡੀ ਬਹਾਲੀ ਸੰਬੰਧੀ ਕੋਈ ਪ੍ਰਤੀਕਿਿਰਆ ਨਹੀ ਹੈ ਉਸ ਤੋ ਬਿਨਾ ਪੰਜਾਬ ਦੇ ਵਿੱਤ ਮੰਤਰੀ ਜਿਨਾਂ ਸਾਨੂੰ ਮੀਟਿੰਗ ਵਿੱਚ ਕਿਹਾ ਗਿਆ ਕਿ ਤੁਸੀ ਕੋਈ ਵੀ ਮੀਟਿੰਗ ਕਰਨੀ ਹੈ ਤਾਂ ਰੈਲੀ ਧਰਨੇ ਕਰਨ ਨਾਲੋ ਮੇਰੇ ਕੋਲ ਬੇਝਿੱਜਕ ਆਉ, ਪਰ ਹੁਣ 2 ਮਹੀਨਿਆ ਤੋ ਉਹਨਾਂ ਦੇ ਪੀ.ਏ. ਵੱਲੋ ਮੀਟਿੰਗ ਲਈ ਲਾਰੇ ਲਗਾਏ ਜਾ ਰਹੇ ਹਨ ਜਿਸ ਤੋ ਤੰਗ ਆ ਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨੇ ਫੈਸਲਾ ਲਿਆ ਹੈ ਕਿ ਜੱਥੇਬੰਦੀ ਵੱਲੋ 27 ਜੁਲਾਈ 2025 ਦਿਨ ਐਤਵਾਰ ਨੂੰ ਵਿੱਤ ਮੰਤਰੀ ਦਫਤਰ ਦਿੜਬਾ ਦਾ ਘਿਰਾੳ ਕੀਤਾ ।ਇਸ ਮੌਕੇ ਲਖਵਿੰਦਰ ਕੌਰ,ਅਮਨਦੀਪ ਧਾਲੀਵਾਲ, ਵਰੁਣ ਖੇੜਾ, ਜਸਵਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਕਰਮਜੀਤ ਕੋਰ, ਮਨਧੀਰ ਕੋਰ, ਹਰਮਨਜੀਤ ਕੋਰ, ਬਲਵਿੰਦਰ ਕੋਰ, ਵਜ਼ੀਰ ਸਿੰਘ, ਜਰਨੈਲ ਸਿੰਘ, ਮਨਿੰਦਰ ਮਾਨਸਾ, ਵੀਰਪਾਲ ਕੋਰ ਅਤੇ ਸਮੂਹ ਸਾਥੀ ਹਾਜਰ ਸਨ ।
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋ 27 ਜੁਲਾਈ 2025 ਨੂੰ ਵਿੱਤ ਮੰਤਰੀ ਦਫਤਰ ਦਾ ਘਿਰਾੳ – ਵਿਕਾਸ ਸਾਹਨੀ

Leave a comment