ਮਾਨਸਾ, 22 ਜੁਲਾਈ (ਨਾਨਕ ਸਿੰਘ ਖੁਰਮੀ)
ਸਥਾਨਕ ਸ਼ਿਵ ਤ੍ਰਿਵੈਣੀ ਮੰਦਰ ਕਮੇਟੀ ਵੱਲੋਂ ਮੰਦਰ ਵਿਖੇ ਕਰਵਾਏ ਜਾ ਰਹੇ ਸ੍ਰੀਮਦ ਭਾਗਵਤ ਕਥਾ ਦੇ ਅਖੀਰਲੇ ਦਿਨ ਹਵਨ ਯੱਗ ਕੀਤਾ ਗਿਆ ਜਿਸ ਵਿਚ ਸਰਧਾਲੂਆਂ ਨੇ ਮੰਤਰਾਂ ਦੇ ਉਚਾਰਨ ਨਾਲ ਆਹੁਤੀਆਂ ਪਾਈਾਂ ਇਸ ਮੌਕੇ ਕਥਾਵਾਚਕ ਸਾਧਵੀ ਨਿਸਕੰਪ ਚੇਤਨਾ ਗਿਰੀ ਜੀ ਮਹਾਰਾਜ ਨੇ ਹਵਨ ਯੱਗ ਦੀ ਮਹੱਤਤਾ ਬਾਰੇ ਦੱਸਿਆ ਤੇ ਕਿਹਾ ਕਿ ਜਦੋਂ ਤੱਕ ਗੁਰੂ ਦੀ ਕਿਰਪਾ ਨਹੀਂ ਹੁੰਦੀ ,ਉਦੋਂ ਤੱਕ ਸਾਨੂੰ ਕਥਾ ਚੰਗੀ ਨਹੀਂ ਲੱਗਦੀ ਇਸ ਲਈ ਮਨੁੱਖ ਨੂੰ ਕਿਸੇ ਨਾ ਕਿਸੇ ਗੁਰੂ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਮੌਕੇ ਉਨ੍ਹਾਂ ਨੇ ਭਗਤਾਂ ਨੂੰ ਵੱਧ ਤੋ ਵੱਧ ਗਊ ਸੇਵਾ ਲਈ ਪ੍ਰੇਰਿਤ ਕੀਤਾ ।ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਤੇ ਤਰਸੇਮ ਜੋਗਾ ਨੇ ਨਿਭਾਈ।ਕਮੇਟੀ ਦੇ ਪ੍ਰਧਾਨ ਨੇ ਕਥਾ ਦੀ ਸਮਾਪਤੀ ਸਮੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਉਹਨਾ ਕਮੇਟੀ ਨੂੰ ਸਹਿਯੋਗ ਦੇਣ ਵਾਲਿਆ ਸੰਸਥਾਵਾ ਦਾ ਧੰਨਵਾਦ ਕੀਤਾ ਤੇ ਅਖੀਰ ਵਿੱਚ ਕੰਜਕਾਂ ਪੂਜਨ ਕਰਕੇ ਭੰਡਾਰਾ ਵਰਤਾਇਆ ਗਿਆ ਜੋ ਨਿਰੰਤਰ ਸਾਰਾ ਦਿਨ ਚਲਦਾ ਰਿਹਾ ।ਇਸ ਮੋਕੇ ਮੰਦਰ ਕਮੇਟੀ ਦੇ ਪ੍ਰਧਾਨ ਰਵੀ ਮਾਖਾ ,ਜਰਨਲ ਸਕੱਤਰ ਨਰੇਸ ਕੁਮਾਰ ਮੁਕੰਦੀ, ਖਜਾਨਚੀ ਨਰੇਸ ਕੁਮਾਰ ਨੀਸ਼ਾ, ਅਸੋਕ ਕੁਮਾਰ ਗਰਗ. ਗਿਰਧਾਰੀ ਲਾਲ ਲੋਟੀਆ, ਰਮੇਸ ਕੁਮਾਰ ਮੈਸ਼ੀ,ਰਾਜ ਨਰਾਇਣ ਕੂਕਾ, ਰਮੇਸ ਮਿੱਤਲ , ਮਹੇਸ ਕੁਮਾਰ ਮੈਸ਼ੀ, ਰਾਧੈ ਸਿਆਮ ਮੂਸਾ, ਤਰਸੇਮ ਚੰਦ , ਵੇਦ ਪ੍ਰਕਾਸ ਵੇਦਾ, ਯੂਗੇਸ ਕੁਮਾਰ , ਸਿਵ ਕੁਮਾਰ ਐਡਵੋਕੇਟ, ਬੁੱਧ ਰਾਜ , ਕਾਕੂ ਮਾਖਾ ,ਪ੍ਰਲਾਦ ਭੈਣੀ,ਅਸਵਨੀ ਭੈਣੀ, ਜੀਵਨ ਕੁਮਾਰ, ਵਿੱਕੀ ਭਾਰਾ , ਸਤੀਸ ਐਡਵੋਕੇਟ , ਸੁਸੀਲ ਕੁਮਾਰ , ਅਸੋਕ ਕੁਮਾਰ ਸੋਕੀ ਭਾਰੀ ਗਿਣਤੀ ਵਿੱਚ ਸਹਿਰ ਨਿਵਾਸੀ ਹਾਜਰ ਸਨ
ਸ਼ਿਵ ਤ੍ਰਿਵੈਣੀ ਮੰਦਰ ਕਮੇਟੀ ਵੱਲੋਂ ਸ੍ਰੀਮਦ ਭਾਗਵਤ ਕਥਾ ਕਰਵਾਈ

Leave a comment