ਬੋਹਾ ਜੁਲਾਈ ,20( ਨਿਰੰਜਣ ਬੋਹਾ )
ਭਾਰਤੀ ਜਨਤਾ ਪਾਰਟੀ ਬਲਾਕ ਬੋਹਾ ਵੱਲੋਂ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਕ ਕੈਂਪ ਦਾ ਆਯੋਜਨ ਪੰਜਾਬ ਮਹਾਵੀਰ ਦਲ ਧਰਮਸ਼ਾਲਾ ਬੋਹਾ ਵਿੱਖੇ ਕੀਤਾ ਗਿਆ । ਲਵਇੰਦਰ ਸਿੰਘ ਲਾਡੀ ਤੇ ਰਾਣਾ ਰਣਵੀਰ ਸਿੰਘ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਨੂੰ ਸੰਬੋਧਂ ਕਰਦਿਆਂ ਭਾਰਤੀ ਜਨਤਾ ਪਾਰਟੀ ਜਿਲਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਭਾਜਪਾ ਵੱਲੋਂ ਮੋਦੀ ਸਰਕਾਰ ਦੀਆਂ ਸਕੀਮਾਂ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਇਹ ਕੈਂਪਾਂ ਵਾਰਡ ਤੇ ਪਿੰਡਾਂ ਪੱਧਰ ਤੇ ਲਗਾਤਾਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਹੈ ਕਿ ਜੋ ਕੋਈ ਵੀ ਲੋੜਵੰਦ ਕੇਂਦਰੀ ਸਕੀਮਾਂ ਤੋਂ ਵਾਂਝਾ ਨਾ ਰਹੇ। ਇਸ ਸਮੇ ਬੁਢਾਪਾ ਪੈਨਸ਼ਨ , ਪ੍ਰਧਾਨ ਮੰਤਰੀ ਅਵਾਸ ਯੋਯਨਾ ਤੇ ਸਿਹਤ ਬੀਮਾ ਸਕੀਮ ਦੇ ਫਾਰਮ ਵੀ ਭਰੇ ਗਏ। ਇਸ ਕੈਪ ਵਿਚ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ, ਸੌਂਨੀ ਸਿੰਘ, ਹੈਪੀ ਬੌਹਾ,ਭੀਮ ਸੈਨ,ਦਰਸ਼ਨ ਗੰਢੂਆ, ਰਣਵੀਰ ਸਿੰਘ, ਭਾਜਪਾ ਆਗੂ ਅਮਨਦੀਪ ਗੁਰੂ ਆਦਿ ਵੀ ਮੌਜੂਦ ਰਹੇ
ਫੋਟੋ- ਕੈਂਪ ਦਾ ਨੀਰੀਖਣ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਤੇ ਹੋਰ