ਮਾਨਸਾ 14 ਜੁਲਾਈ ( ਨਾਨਕ ਸਿੰਘ ਖੁਰਮੀ )- ਮਾਨਸਾ ਪੁਲਿਸ ਦੇ ਥਾਣੇਦਾਰ ਹਰਪਾਲ ਸਿੰਘ ਦੇ ਪਰਿਵਾਰ ਵੱਲੋਂ ਆਪਣੀ ਬੱਚੀ ਅਵਨੀਤ ਕੌਰ ਦਾ ਜਨਮ ਦਿਨ ਪੌਦੇ ਲਗਾਕੇ ਮਨਾਇਆ ਗਿਆ।
ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਪੋਤੀ ਅਵਨੀਤ ਕੌਰ ਦੇ ਜਨਮ ਦਿਨ ਮੌਕੇ ਮੈਂ ਅਤੇ ਮੇਰੀ ਧਰਮ ਪਤਨੀ ਪਰਵਿੰਦਰ ਕੌਰ ਅਤੇ ਸਾਡੇ ਪੁੱਤਰ ਲਵਪ੍ਰੀਤ ਸਿੰਘ ਨੂੰਹ ਵੀਰਪਾਲ ਕੌਰ ਵੱਲੋ ਵੱਖ ਵੱਖ ਸਥਾਨਾਂ ਤੇ ਫਲਦਾਰ ਪੌਦੇ ਲਗਾਕੇ ਬੱਚੀ ਦਾ ਜਨਮ ਦਿਨ ਮਨਾਇਆ ਹੈ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਰ ਖੁਸ਼ੀ ਦੇ ਮੌਕੇ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਨੇ।