ਐਸੋਸੀਏਸ਼ਨ 295 ਦੀ ਨਿਰਸਵਾਰਥ ਸੇਵਾ ਕਰਨ ਲਈ ਡਾ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਤੇ ਹੋਰ ਸ਼ਖ਼ਸੀਅਤਾਂ ਸਨਮਾਨਿਤ
ਮਹਿਲ ਕਲਾਂ 11 ਜੁਲਾਈ (ਪੱਤਰ ਪ੍ਰੇਰਕ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ 295 ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਕੁਕੂ ਮਹਿਲ ਖੁਰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੱਖੋਵਾਲ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਐਚ ਵਨ ਰਿਸੋਰਟਸ ਪੱਖੋਵਾਲ ਵਿੱਚ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਡਾ ਜਸਮੇਲ ਗਿੱਲ, ਡਾ ਹਰਦਾਸ ਸਿੰਘ ਜੀ ਢੈਪਈ, ਡਾ ਮਨਪ੍ਰੀਤ ਕੌਰ ਢੈਪਈ ਜਿਲਾ ਪ੍ਰਧਾਨ ਇਸਤਰੀ ਵਿੰਗ ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮਾਗਮ ਦੇ ਵਿੱਚ ਪੰਜਾਬ ਦੇ ਪ੍ਰਧਾਨ ਡਾਕਟਰ ਜਸਵਿੰਦਰ ਕਾਲਖ ਤੇ ਮੁੱਖ ਮਹਿਮਾਨ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਮੀਡੀਆ ਇੰਚਾਰਜ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਹਨਾਂ ਨਾਲ ਜਿਲਾ ਵਾਈਸ ਚੇਅਰਮੈਨ ਡਾ ਜਸਵਿੰਦਰ ਜੜਤੌਲੀ, ਜਿਲਾ ਸਕੱਤਰ ਡਾ ਕੇਸਰ ਧਾਂਦਰਾ, ਜਿਲਾ ਮੀਤ ਪ੍ਰਧਾਨ ਡਾਕਟਰ ਅਜੀਤ ਰਾਮ ਸ਼ਰਮਾ ਝਾਂਡੇ, ਡਾ ਅਜੈਬ ਸਿੰਘ ਧੂਲਕੋਟ ਸਾਬਕਾ ਜ਼ਿਲ੍ਹਾ ਕੈਸ਼ੀਅਰ, ਬਲਾਕ ਸਕੱਤਰ ਡਾ ਪਸਪਿੰਦਰ ਬੋਪਾਰਾਏ, ਜਿਲਾ ਕੈਸ਼ੀਅਰ ਇਸਤਰੀ ਵਿੰਗ ਡਾ ਜਸਵਿੰਦਰ ਕੌਰ ਬਾੜੇਵਾਲ, ਬਲਾਕ ਕੈਸ਼ੀਅਰ ਰਮਨਦੀਪ ਕੌਰ ਬੱਲੋਵਾਲ, ਡਾ ਰਤਨਪ੍ਰੀਤ ਕੌਰ ਧਾਂਦਰਾ, ਡਾ ਬਲਵਿੰਦਰ ਕੌਰ, ਡਾ ਨਵਦੀਪ ਕੌਰ ਲਲਤੋਂ ਕਲਾਂ,ਡਾ ਹਰਪ੍ਰੀਤ ਕੌਰ ਜਗਰਾਓਂ, ਮੈਡਮ ਡਾ ਅਨੀਤਾ ਮੈਡਮ, ਡਾ ਆਸਾ ਰਾਣੀ ਜਿਲਾ ਕਮੇਟੀ ਮੈਂਬਰ ਇਸਤਰੀ ਵਿੰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਸਮਾਗਮ ਵਿੱਚ ਬਲੂਮ ਕਿਡ ਹਸਪਤਾਲ ਤੇ ਹੈਲਥ ਮੇਟ ਹਸਪਤਾਲ ਲੁਧਿਆਣਾ ਦੇ ਮਾਹਿਰ ਡਾ ਦੀਪ ਆਨੰਦ ਜੀ ਨੇ ਸ਼ੂਗਰ ਹਾਰਟ ਤੇ ਵੱਖ ਵੱਖ ਬਿਮਾਰੀਆਂ ਤੇ ਡਾ ਹਿਮਾਂਸ਼ੂ ਆਨੰਦ ਜੀ ਨੇ ਬੱਚਿਆਂ ਦੀਆਂ ਬੀਮਾਰੀਆਂ ਦੇ ਇਲਾਜ ਬਚਾਆ ਬਾਰੇ ਚਾਨਣਾ ਪਾਇਆ।
ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆ ਪੰਜਾਬ ਪ੍ਰਧਾਨ ਡਾਕਟਰ ਜਸਵਿੰਦਰ ਕਾਲਖ ਤੇ ਮੀਡੀਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਸਰਕਾਰ ਲਗਾਤਾਰ ਸਾਡੇ ਨਾਲ ਮੀਟਿੰਗਾਂ ਕਰਕੇ ਸਾਡੇ ਮਸਲੇ ਨੂੰ ਹੱਲ ਕਰਨ ਤੋਂ ਪਾਸਾ ਵੱਟ ਰਹੀ ਹੈ। ਉਹਨਾਂ ਕਿਹਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਵੱਡੀ ਮੀਟਿੰਗ ਕਰਕੇ ਸਰਕਾਰ ਖਿਲਾਫ ਤਿੱਖੇ ਸੰਘਰਸ਼ ਦਾ ਬਿਗੁਲ ਬਜਾਇਆ ਜਾਵੇਗਾ। ਉਹਨਾਂ ਮੈਂਬਰਾਂ ਨੂੰ ਹਰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਬਲਾਕ ਪੱਖੋਵਾਲ ਵੱਲੋਂ ਇਕ ਸਨਮਾਨ ਸਮਰੋਹ ਕੀਤਾ ਗਿਆ। ਸਤਿਕਾਰਯੋਗ ਮੀਡੀਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਲਗਾਤਾਰ ਨਿਰਸਵਾਰਥ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਪੰਜਾਬ ਦੇ ਅੰਦਰ ਨਿਰਵਿਘਨ ਸੇਵਾਵਾਂ ਦੇਣ ਲਈ ਦਿੱਤਾ ਗਿਆ। ਭਾਰਤ ਲਈ ਸੋਨ ਤਗਮਾ ਵਿਨਰ ਨੌਜਵਾਨ ਨਵਜੋਤ ਸਿੰਘ ਘੁਮਾਣਾ, ਨਿਰਪੱਖ ਪੱਤਰਕਾਰੀ ਖੇਤਰ ਦੇ ਨਿਧੜਕ ਜਰਨੈਲ ਦਾਰਾ ਘਵੱਦੀ ਜੀ, ਡਾ ਦੀਪ ਆਨੰਦ ਐਮ ਡੀ, ਡਾ ਹਿਮਾਂਸ਼ੂ ਆਨੰਦ, ਮਾਰਕੀਟ ਐਡਵਾਈਜ਼ਰ ਰੋਹਿਤ ਸ਼ਰਮਾ, ਮੈਡਮ ਪ੍ਰਭਜੋਤ ਤੇ ਹੋਰ ਮਾਨਯੋਗ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਹੋਰਨਾ ਤੋਂ ਇਲਾਵਾ ਇਸ ਮੌਕੇ ਡਾ ਭਗਤ ਸਿੰਘ ਤੁਗਲ, ਡਾ ਹਰਬੰਸ ਸਿੰਘ ਬਸਰਾਵਾਂ, ਡਾ ਹਾਕਮ ਸਿੰਘ ਧੂਲਕੋਟ, ਡਾਕਟਰ ਰਿਆਜ਼ ਖਾਨ,ਡਾ ਹਰਦੀਪ ਧੂਲਕੋਟ, ਡਾ ਮਨਜੀਤ ਧੂਰਕੋਟ, ਡਾ ਧਰਮਿੰਦਰ ਪੱਬੀਆਂ, ਡਾ ਹਰਪ੍ਰੀਤ ਭੱਟੀਆਂ, ਡਾ ਸੁਮੀਤ ਸਰਾਂ, ਡਾ ਹਰਦੀਪ ਸਿੰਘ ਫਲੇਵਾਲ, ਡਾ ਬੂਟਾ ਖਾਨ ਜੜਤੋਲੀ, ਡਾ ਹਰਜੀਤ ਸਿੰਘ ਭੈਣੀ,ਡਾ ਰਾਮ ਪਿਆਰਾ ਸਿੰਘ ਕੈਲੇ, ਡਾ ਸੁਖਦੇਵ ਸਿੰਘ ਨੰਗਲ, ਡਾਕਟਰ ਕਰਤਾਰ ਕਕਰਾਣਾ, ਡਾਕਟਰ ਸੰਤੋਖ ਸਿੰਘ ਮਨਸੂਰਾ, ਡਾਕਟਰ ਰਹਿਮਦੀਨ, ਡਾ ਹਰਮੀਤ ਸਿੰਘ, ਡਾਕਟਰ ਯੂਨਿਸ ਦਿਓਲ ਪੱਖੋਵਾਲ, ਡਾ ਯਾਸੀਨ ਮਹੇਰਨਾਂ, ਡਾ ਹਰਚੰਦ ਨੰਗਲ,ਡਾ ਰਣਜੀਤ ਸਿੰਘ ਪੱਖੋਵਾਲ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਮੈਂਬਰ ਤੇ ਇਸਤਰੀ ਵਿੰਗ ਦੀਆਂ ਮੈਂਬਰ ਮੌਜੂਦ ਸਨ।