ਮਿੱਟੀ ਦਿਆ ਮਾਧੋਆ/-ਮੋਨਿਕਾ ਕਾਂਤਾ ਗੋਇਲ
ਮਿੱਟੀ ਦਿਆ ਮਾਧੋਆ
ਮਿੱਟੀ ਵਿੱਚ ਮਿਲ ਜਾਏਗਾ
ਟੁੱਟ ਜਾਣੀ ਜਦੋਂ ਤੰਦ ਸਾਹਾਂ ਵਾਲ਼ੀ ਵੇ
ਰੋਂਦੇ ਕੁਰਲਾਉਂਦੇ ਪਿੱਛੇ ਛੱਡ ਜਾਏਗਾ
ਮੇਰੀ ਮੇਰੀ ਕਰੀ ਜਾਨਾਂ ਹਰ ਦਮ ਵੇ
ਫਿਰ ਜਾਂਦਾ ਸਭ ਏਦਾਂ ਹੀ ਛੱਡ ਜਾਏਗਾ
ਜਾਨ ਤੋਂ ਪਿਆਰੇ ਜਿਹੜੇ ਤੈਨੂੰ ਲੱਗਦੇ
ਇੱਕ ਦਿਨ ਇਹਨਾਂ ਜਾਨੋਂ ਪਿਆਰਿਆ ਦੇ ਹੱਥੋਂ ਸੜ ਕੇ
ਸਵਾਹ ਹੋ ਜਾਏਗਾ
ਤੈਨੂੰ ਜਾਂਦੇ ਨੂੰ ਕਿਸੇ ਰੋਕਣਾ ਵੀ ਨਹੀਂ
ਸੁਣ ਮਿੱਟੀ ਦਿਆ ਮਾਧੋਆਂ
ਤੂੰ ਇੱਕ ਦਿਨ ਪਰਾਇਆ ਹੋ ਜਾਏਗਾ
ਹੁਣ ਕਰ ਦਿਲ ਦੀਆਂ ਗੱਲਾਂ ਦਿਲ ਖੋਲ ਕੇ
ਜਦੋਂ ਆ ਗਿਆ ਬੁਲਾਵਾ
ਪਤਾ ਨਹੀਂ ਕਿੰਨੇ ਚਾਅ ਦਿਲ ਵਿੱਚ ਲੈ ਜਾਏਗਾ
ਸੁਣ ਮਿੱਟੀ ਦਿਆ ਮਾਧੋਆ
ਇਹ ਦੁਨੀਆਂ ਇੱਕ ਦਿਨ ਤੂੰ ਬੇਗਾਨੀ ਕਰ ਜਾਏਗਾ।
