
ਇਕੱ ਦਿਨ ਮੈਨੂੰ ਕਹਿੰਦਾ, ਕਹਿੰਦੇ ਨੇ ਦੁਨੀਆ ਨੂੰ ਰੱਬ ਚਲਾਉਦੈ ਮੈ ਓਸ ਦੀ ਹਾਂ ਚ ਹਾਂ ਮਿਲਾਉਦਿਆਂ ਕਹਾਂ ਹਾਂ ਹਾਂ ਰੱਬ ਈ ਚਲਾਉਦੈ!
ਤੂੰ ਰੱਬ ਦੇਖਿਐ
ਹਾਂ।
ਰੱਬ ਤੈਨੂੰ ਜਾਣਦੈ!
ਮੈ ਕਿਹਾ ਹਾ ਬਈ ਹਾਂ।
ਤੇਰੇ ਨਾਲ ਖਾਸੀ ਜਾਣ ਪਛਾਣ ਐ
ਓਹਦੀ?
ਹਾ ਹਾਂ।
ਤੂੰ ਕਦੇ ਮਿਲਿਐ ਰੱਬ ਨੂੰ
ਰੋਜ ਮਿਲਦਾ।
ਤੇਰੇ ਨਾਲ ਗੱਲ ਬਾਤ ਵੀ ਕਰਦਾਂ
ਮੈ ਕਿਹਾ ਰੱਬ ਗੂੰਗਾ ਥੋੜੀ ਐ।
ਕਹਿੰਦੇ ਰੱਬ ਖੁਸ਼ੀਆਂ ਦੇ ਨਾਲ ਨਾਲ
ਦੁੱਖ ਵੀ ਦਿੰਦੈ?
ਮੈ ਹੱਸਦਿਆਂ ਹਾਂ ਸਿਰ ਹਿਲਾਇਆ।
ਓਹ ਹੈਰਾਨ ਹੋ ਗਿਆ।
ਤੂੰ ਤਾਂ ਰੱਬ ਬਾਰੇ ਸਭ ਕੁਝ ਜਾਣਦੈ।
ਕਿਸੇ ਦਿਨ ਮੈਨੂੰ ਵੀ ਮਿਲਾਈ,
ਰੱਬ ਨੂੰ।
ਮੈ ਕਿਹਾ ਮੈ ਤੈਨੂੰ ਹੁਣੇ ਮਿਲਾ ਸਕਦਾਂ
ਹੁਣੇ ਹੈ।
ਚੱਲ ਮਿਲਾ ਮਿਲਾ
ਦੁਨੀਆ ਕਮਲੀ ਐ
ਜਿਹੜੀ ਜੰਗਲਾ ਪਹਾੜਾਂ ਮੰਦਰਾਂ
ਮਸੀਤਾ ਚਰਚ ਚ ਲਭਦੀ ਫਿਰਦੀ ਹੈ।
ਦਿਖਾਂ ਮੈਨੂੰ।
ਮੈ ਉਸ ਵੱਲ ਇਸ਼ਾਰਾ ਕਰਦਿਆ ਕਿਹਾ।
ਰੱਬ ਤਾਂ ਮੇਰੇ ਸਾਂਵੇ ਬੈਠਾ।
ਮੈ ਰੱਬ ਥੋੜੀ ਆ।
ਮੈ ਕਿਹਾਂ ਔਖੇ ਵੇਲੇ ਜੋ ਸਾਥ ਨਾ ਛੱਡੇ
ਤੁਹਾਡੀਆਂ ਖੁਸ਼ੀਆਂ ਦਾ ਕਾਰਨ ਹੋਵੇ
ਬੰਦਾ ਭਾਵੇਂ ਸਧਾਰਨ ਹੋਵੇ।
ਓਹ ਰੱਬ ਈ ਹੁੰਦਾ ਕਮਲਿਆ।
ਬਾਕੀ ਉਹ ਤਾਂ ਤੇਰੀ ਅੱਖ ਤੇ ਨਿਰਭਰ ਆ
ਜਿਸ ਵਿੱਚ ਮਰਜੀ ਰੱਬ ਵੇਖ ਲਵੇ
ਮੇਰਾ ਰੱਬ ਤਾ ਤੂੰ ਐ।
ਲੋਕੇਸ਼ ਮਾਨਸਾ
9463177177
