ਮਾਨਸਾ 08 ਜੁਲਾਈ(ਨਾਨਕ ਸਿੰਘ ਖੁਰਮੀ)- ਸ਼੍ਰੀ ਸ਼ਿਆਮ ਪਰਿਵਾਰ ਤਾਲੀ ਕੀਰਤਨ ਮੰਡਲ ਵੱਲੋ ਦੁਆਰਸੀ ਦੇ ਸੁਭ ਮੋਕੇ ਤੇ ਸ੍ਰੀ ਸਿਆਮ ਖਾਟੂ ਦਾ ਵਿਸਾਲ ਸੰਕੀਰਤਨ ਕਰਵਾਇਆ ਗਿਆ ।ਇਸ ਮੋਕੇ ਪੂਜਨ ਜੋਤੀ ਪ੍ਰਚੰਡ ਦੀ ਰਸਮ ਦੀਪਕ ਗੋਇਲ ਨੇ ਆਪਣੇ ਪਰਿਵਾਰ ਸਮੇਤ ਕੀਤੀ ।ਪੂਜਨ ਦੀ ਰਸਮ ਮੰਦਰ ਦੇ ਪੁਜਾਰੀ ਨੇ ਨਿਭਾਈ ।ਇਸ ਸੰਕੀਰਤਨ ਦੀ ਸੁਰੂਆਤ ਅਸ਼ਵਨੀ,ਸਤੀਸ਼ ਹੌਂਡਾ ਤੇ ਅੰਗਰੇਜ ਨੇ ਗਣੇਸ਼ ਬੰਧਨਾ ਨਾਲ ਕੀਤੀ ।ਇਸ ਮੋਕੇ ਹਿੰਦੂਸਤਾਨ ਦੇ ਮਸ਼ਹੂਰ ਭਜਨ ਗਾਇਕ ਸ਼ਿਭਮ ਸ਼ਰਮਾਂ ਦਿੱਲੀ ਵਾਲੇ ਬਾਬਾ ਸ਼ਿਆਮ ਦੇ ਭਜਨ ਗਾਕੇ ਭਗਤਾ ਨੂੰ ਨਿਹਾਲ ਕੀਤਾ।
ਇਸ ਮੌਕੇ ਉਨਾਂ ਭਜਨ ਹਾਰਾ ਹੂੰ ਬਾਬਾ ਪਰ ਤੁਝ ਪੇ ਭਰੋਸਾ ਹੈ , ਤੂੰ ਕਰ ਕਿਰਪਾ ਬਾਬਾ ਕੀਰਤਨ ਕਰਵਾਉਂਗਾ,ਮੇਰੀ ਅੱਖੀਆਂ ਕਰੇ ਇੰਤਜਾਰ ਸਾਂਵਰੇ,ਗਾਕੇ ਭਗਤਾ ਨੂੰ ਨਿਹਾਲ ਕੀਤਾ ।ਸ੍ਰੀ ਸਿਆਮ ਖਾਟੂ ਜੀ ਦਾ ਸਿੰਗਾਰ ਭਗਤਾ ਲਈ ਖਿੱਚ ਦਾ ਕੇਦਰ ਬਣਿਆ ਰਿਹਾ ਤੇ ਭਗਤਾ ਦੀਆ ਲੰਮੀਆ ਲਾਇਨਾ ਲੱਗੀਆ ਰਹੀਆ ਤੇ ਭਗਤਾ ਵਿਚ ਭਾਰੀ ਉਤਸਾਹ ਪਾਇਆ ਗਿਆ ।ਇਸ ਮੋਕੇ ਮੰਦਰ ਨੂੰ ਸਜਾਇਆ ਹੋਇਆ ਸੀ ।ਸਟੇਜ ਸਕੱਤਰ ਦੀ ਭੂਮਿਕਾ ਬਿੱਟੂ ਨੇ ਬਾਖੁੂਬੀ ਨਿਭਾਈ ।ਮੰਡਲ ਵੱਲੋ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਖੀਰ ਵਿੱਚ ਆਰਤੀ ਕਰਕੇ ਭਗਤਾ ਨੂੰ ਪ੍ਰਸ਼ਾਦ ਵੰਡਿਆ ਗਿਆ ਇਸ ਮੋਕੇ ਮੰਡਲ ਦੇ ਸਮੂਹ ਮੈਬਰ ਹਾਜਰ ਸਨ ।