ਮਾਨਸਾ 08 ਜੁਲਾਈ(ਨਾਨਕ ਸਿੰਘ ਖੁਰਮੀ)-ਜੈ ਮਿਲਾਪ ਲੈਬ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਗਦੀਪ ਭਾਰਦਵਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਮਾਨਸਾ ਦੀ ਨਵੀਂ ਕੋਰ ਕਮੇਟੀ ਦੀ ਚੋਣ ਸੰਪਨ ਹੋਈ, ਜਿਸ ਵਿੱਚ ਚੋਣ ਅਬਜਰਵਰ ਦੇ ਤੌਰ ਤੇ ਜਿਲਾ ਜਰਨਲ ਸਕੱਤਰ ਪ੍ਰਮੋਦ ਕੁਮਾਰ, ਗੁਰਮੀਤ ਸਿੰਘ ਫੱਤਾ, ਬੁਢਲਾਡਾ ਦੇ ਪ੍ਰਧਾਨ ਰਾਜੇਸ਼ ਅਸੀਜਾ ਅਤੇ ਸੰਜੇ ਤਨੇਜਾ ਵਿਸੇਸ਼ ਤੌਰ ਤੇ ਹਾਜ਼ਰ ਹੋਏ। ਸੱਭ ਤੋਂ ਪਹਲਿਾਂ ਪਿਛਲੇ ਸੈਕਟਰੀ ਸੁਖਦੇਵ ਸਿੰਘ ਨੇ ਆਪਣੇ ਪਿਛਲੇ ਦੋ ਸਾਲ ਦੀਆਂ ਗਤੀਵਧਿੀਆਂ ਦੀ ਜਾਣਕਾਰੀ ਦਿੱਤੀ। ਫੇਰ ਬਲਾਕ ਕੈਸ਼ੀਅਰ ਰਮੇਸ਼ ਜਿੰਦਲ ਨੇ ਪਿਛਲੇ ਦੋ ਸਾਲ ਦਾ ਹਿਸਾਬ ਕਿਤਾਬ ਪੇਸ਼ ਕੀਤਾ ਜੋ ਕਿ ਸਾਰੇ ਮੈਂਬਰਾਂ ਦੀ ਸਹਮਿਤੀ ਨਾਲ ਪਾਸ ਕੀਤਾ ਗਿਆ, ਇਸਤੋਂ ਬਾਅਦ ਪੁਰਾਣੀ ਬਲਾਕ ਕੌਰ ਕਮੇਟੀ ਰੋਹਤਾਸ ਸਿੰਗਲਾ ਸੁਖਦੇਵ ਸਿੰਘ ਅਤੇ ਰਮੇਸ਼ ਜਿੰਦਲ ਨੇ ਚੋਣ ਆਬਜਰਬਰ ਪ੍ਰਮੋਦ ਕੁਮਾਰ ਨੂੰ ਆਪਣੇ ਅਸਤੀਫੇ ਸੌਂਪੇ।
ਸਟੇਟ ਕੋਰ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਈ ਵੀ ਸੁਝਾਵ ਦੇਣ ਬਾਰੇ ਪ੍ਰਮੋਦ ਕੁਮਾਰ ਨੇ ਬਲਾਕ ਦੇ ਹਰ ਇੱਕ ਮੈਂਬਰ ਤੋਂ ਪੂਰੇ ਹਾਊਸ ਨੂੰ ਪੁੱਛਆਿ ਤੇ ਅੰਤ ਵਿਚ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਅਤੇ ਸਰਬਸੰਮਤੀ ਨਾਲ ਦੋ ਸਾਲਾ ਲਈ ਦੂਸਰੀ ਵਾਰ ਰਮੇਸ਼ ਜਿੰਦਲ ਨੂੰ ਪ੍ਰਧਾਨ,ਨਰਿੰਦਰ ਕੁਮਾਰ ਨੂੰ ਸੈਕਟਰੀ, ਰਾਕੇਸ਼ ਕੁਮਾਰ ਨੂੰ ਕੈਸ਼ੀਅਰ, ਚੈਅਰਮੈਨ ਰੋਹਤਾਸ ਸਿੰਗਲਾ, ਵਾਈਸ ਪ੍ਰਧਾਨ ਸੁਖਦੇਵ ਸਿੰਘ, ਜੁਆਇੰਟ ਸਕੱਤਰ ਵਕੀਲ ਸਿੰਘ ਰੱਲਾ ਅਤੇ ਜੁਆਇੰਟ ਕੈਸ਼ੀਅਰ ਸੁਸ਼ੀਲ ਕੁਮਾਰ ਨੂੰ ਚੁਣਆਿ ਗਿਆ। ਇਸ ਮੌਕੇ ਤੇ ਪ੍ਰਧਾਨ ਰਮੇਸ਼ ਜਿੰਦਲ ਤੇ ਸੈਕਟਰੀ ਨਰਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਸਾਰੇ ਮੈਂਬਰਾ ਦੇ ਸਹਿਯੋਗ ਨਾਲ ਮਾਨਸਾ ਬਲਾਕ ਨੂੰ ਨਵੀਆਂ ਉਚਾਈਆਂ ਵੱਲ ਲੈਕੇ ਜਾਵਾਂਗੇ ਅਤੇ ਵੱਧ ਤੋ ਕੈਂਪ ਲਗਾ ਕੇ ਲੋਕ ਭਲਾਈ ਦੇ ਕਾਰਜ ਕਰਾਂਗੇ।ਅੰਤ ਚ ਜਿਲਾ ਪ੍ਰਧਾਨ ਰੋਹਤਾਸ ਸਿੰਗਲਾ ਵੱਲੋਂ ਸੱਭ ਦਾ ਧੰਨਵਾਦ ਕੀਤਾ ਗਿਆ ਤੇ ਸਟੇਜ ਸਕੱਤਰ ਦੀ ਭੂਮਿਕਾ ਨਰਿੰਦਰ ਗੁਪਤਾ ਨੇ ਬਾਖੂਬੀ ਨਿਭਾਈ