ਕੰਮ ਤੋਂ ਨਿੱਤ ਜੀਅ ਚੁਰਾਉਣਾ, ਵਿਹਲੜਾਂ ਦਾ ਕੰਮ ਹੈ।
ਦੂਜਿਆਂ ‘ਤੇ ਰੋਅਵ ਪਾਉਣਾ, ਵਿਹਲੜਾਂ ਦਾ ਕੰਮ ਹੈ।
ਕੀ ਭਵਿੱਖ ਹੋਵੇਗਾ ਸਾਡਾ ਇਹ ਇਨ੍ਹਾਂ ਕਦ ਸੋਚਿਐ,
ਦੋਸ਼ ਕਰਮਾਂ ‘ਤੇ ਲਗਾਉਣਾ, ਵਿਹਲੜਾਂ ਦਾ ਕੰਮ ਹੈ
ਆਪ ਤਾਂ ਕਰਦੇ ਨਹੀਂ ਉਹ, ਦੂਜਿਆਂ ਨੂੰ ਕਹਿਣ ਜੋ,
ਦੂਜਿਆਂ ਨੂੰ ਰੱਜ ਖਪਾਉਣਾ, ਵਿਹਲੜਾਂ ਦਾ ਕੰਮ ਹੈ।
ਦੂਜਿਆਂ ਸਿਰ ਐਸ਼ ਕਰਨਾ, ਖੁਦ ਭੰਨਣਾ ਕੱਖ ਨਾ,
ਸ਼ੌਕ ਆਪਣੇ ਸਭ ਪੁਗਾਉਣਾ, ਵਿਹਲੜਾਂ ਦਾ ਕੰਮ ਹੈ।
ਦੂਜਿਆਂ ‘ਤੇ ਸ਼ੱਕ ਕਰਨਾ, ਝੂਠ ਕਹਿਣਾ ਰੱਜ ਕੇ,
ਅੱਥਰੂ ਝੂਠੇ ਵਹਾਉਣਾ , ਵਿਹਲੜਾਂ ਦਾ ਕੰਮ ਹੈ।
ਮਿਹਨਤਾਂ ਦਾ ਮੁੱਲ ਕੀ ਹੈ, ਵਿਹਲੜਾਂ ਨੂੰ ਕੀ ਪਤਾ,
ਵਕਤ ਸੌਂ-ਸੌਂ ਕੇ ਲੰਘਾਉਣਾ, ਵਿਹਲੜਾਂ ਦਾ ਕੰਮ ਹੈ।
ਬਿਸ਼ੰਬਰ ਅਵਾਂਖੀਆ, 9781825255