ਮਾਨਸਾ 6 ਜੁਲਾਈ (ਨਾਨਕ ਸਿੰਘ ਖੁਰਮੀ ) ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਵਫਦ ਵੱਲੋਂ ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ ਜੀ ਨਾਲ਼ ਉਹਨਾਂ ਦੀ ਰਿਹਾਇਸ਼ ਤੇ ਮੀਟਿੰਗ ਕੀਤੀ ਅਤੇ ਆਪਣੀ ਬਹਾਲੀ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਂ ਤੇ ਮੰਗ ਪੱਤਰ ਦਿੱਤਾ ਅਤੇ ਆਪਣੀਆਂ ਦਰਵੇਸ਼ ਸਮੱਸਿਆਵਾਂ ਤੋਂ ਸਰਕਾਰ ਦਾ ਨੁਮਾਇਦਾ ਹੋਣ ਦੇ ਨਾਤੇ ਵਿਧਾਇਕ ਵਿਜੈ ਸਿੰਗਲਾ ਨੂੰ ਜਾਣੂ ਕਰਵਾਇਆ ਗਿਆ ਉਪਰੋਕਤ ਮੁੜ ਬਹਾਲ ਕੱਚੇ ਅਧਿਆਪਕਾਂ ਦੇ ਆਗੂ ਨੇ ਦੱਸਿਆ ਕਿ ਈ ਜੀ ਐਸ, ਏ ਆਈ ਈ, ਐਸ ਟੀ ਆਰ, ਸਿੱਖਿਆ ਪ੍ਰੋਵਾਇਡਰ ਅਤੇ ਆਈ ਈ ਵੀ ਦੀ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਮੁੜ ਬਹਾਲੀ ਕਰਨ ਦੇ ਪ੍ਰੋਸੈਸ ਸਬੰਧੀ ਮਾਨਯੋਗ ਮੁੱਖ ਮੰਤਰੀ ਪੰਜਾਬ 15 ਜੂਨ 2025 ਨੂੰ ਹੋਈ ਮੀਟਿੰਗ ਦੌਰਾਨ ਮਾਨਯੋਗ ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਸਕੱਤਰ ਪੰਜਾਬ ਨੂੰ ਕਮੇਟੀ ਦਾ ਗਠਨ ਕਰਕੇ ਅਧਿਆਪਕਾਂ ਦੀ ਮੁੜ ਬਹਾਲੀ ਨੂੰ ਅੰਤਿਮ ਰੂਪ ਦੇਣ ਦੇ ਦਿਸ਼ਾ ਨਿਰਦੇਸ਼ਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ ਵਿਧਾਇਕ ਵਿਜੈ ਸਿੰਗਲਾ ਨੇ ਮੰਗ ਪੱਤਰ ਲੈਣ ਉਪਰੰਤ ਕਿਹਾ ਕਿ ਤੁਹਾਡਾ ਮੰਗ ਪੱਤਰ ਜਲਦ ਹੀ ਮੁੱਖ ਮੰਤਰੀ ਨੂੰ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ ਤਾਂ ਜੋ ਬਹਾਲੀ ਦਾ ਪ੍ਰੋਸੇਸ ਤੇਜ਼ ਹੋ ਸਕੇ ਇਸ ਮੌਕੇ ਮਨਿੰਦਰ ਸਿੰਗਲਾ, ਗੁਰਸੇਵਕ ਸਿੰਘ, ਸੁਖਦਰਸ਼ਨ ਸਿੰਘ ਜਰਨੈਲ ਸਿੰਘ ਆਦਿ ਹਾਜ਼ਰ ਸਨ