ਮਾਨਸਾ ਜੁਲਾਈ (ਨਾਨਕ ਸਿੰਘ ਖੁਰਮੀ) ਰੋਟਰੀ ਕਲੱਬ ਮਾਨਸਾ ਸਟਾਰ ਵਲੋ ਸਾਲ 2025-26 ਲਈ ਸਰਬਸੰਮਤੀ ਨਾਲ ਕਲੱਬ ਦੇ ਪ੍ਰਧਾਨ ਮਨਮੋਹਿਤ ਗੋਇਲ , ਸੁਰਿੰਦਰ ਸਿੰਗਲਾ ਸਕੱਤਰ ਅਤੇ ਸ਼ਵੀ ਸਿੰਗਲਾ ਕੈਸ਼ੀਅਰ ਬਣਾਏ ਗਏ।
ਕਲੱਬ ਦੇ ਨਵੇਂ ਪ੍ਰਧਾਨ ਵਲੋ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ ਅਤੇ ਓਹਨਾ ਨੇ ਵਿਸ਼ਵਾਸ ਦਵਾਉਂਦੇ ਕਿਹਾ ਕਿ ਉਹ ਲੋਕ ਭਲਾਈ ਦੇ ਕੰਮ ਵਿਚ ਪਿੱਛੇ ਨਹੀਂ ਹਟਣਗੇ ਅਤੇ ਸਾਰੇ ਹੀ ਕਲੱਬ ਮੈਂਬਰ ਨੂੰ ਨਾਲ ਲੈਕੇ ਸ਼ਹਿਰ ਦੇ ਭਲਾਈ ਲਈ ਵੱਧ ਤੋਂ ਵੱਧ ਹਿੱਸਾ ਲੈਣਗੇ।