ਮਾਨਸਾ 5 ਜੁਲਾਈ (ਨਾਨਕ ਸਿੰਘ ਖੁਰਮੀ) ਅੱਜ ਡਾਕਟਰ ਦਿਵਸ ਤੇ ਵਿਸ਼ੇਸ਼ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਦੇ ਸਤਿਕਾਰ ਵਜੋਂ ਮਨਾਇਆ ਜਾਂਦਾ ਹੈ ਇਹ ਦਿਹਾੜਾ ਜ਼ਿਲ੍ਹਾ ਯੂਥ ਕਲੱਬਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮਾਨਸਾ ਤੇ ਬੁਢਲਾਡਾ ਦੇ ਵਿੱਚ ਮਨਾਇਆ ਗਿਆ ਇਸ ਸਬੰਧੀ ਬੋਲਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਕਿਹਾ ਨੇ। ਨਿਰ ਸੰਦੇਹ ਸਮਾਜ ਬਹੁਤ ਸਾਰੇ ਕਿੱਤੇ ਨਾਲ ਸੰਬੰਧਿਤ ਲੋਕਾਂ ਦਾ ਸਮੂਹ ਹੁੰਦਾ ਹੈ ਪਰ ਇਹਨਾਂ ਸਾਰੇ ਕਿੱਤਿਆਂ ਵਿੱਚੋਂ ਡਾਕਟਰੀ ਕਿੱਤੇ ਨੂੰ ਵਿਸ਼ੇਸ਼ ਸਤਿਕਾਰ ਅਤੇ ਮਾਣ ਹਾਸਲ ਹੈ ਦੇਸ਼ ਭਰ ਦੇ ਵਿੱਚ ਅੱਜ ਦਾ ਦਿਨ ਉਚੇਚੇ ਤੌਰ ਤੇ ਡਾਕਟਰੀ ਦਿਵਸ ਮਨਾ ਕੇ ਇਸ ਕਿੱਤੇ ਨਾਲ ਸੰਬੰਧਿਤ ਲੋਕਾਂ ਦਾ ਮਾਣ ਸਨਮਾਨ ਵਧਾਉਣ ਵਜੋਂ ਮਨਾਇਆ ਜਾਂਦਾ ਹੈ ਇਹ ਦਿਨ ਪੱਛਮੀ ਬੰਗਾਲ ਦੇ ਪੂਰਵ ਮੁੱਖ ਮੰਤਰੀ ਡਾਕਟਰ ਬਿਧਾਨ ਚੰਦਰ ਰਾਏ ਦੀਆਂ ਮਹਾਨ ਸੇਵਾਵਾਂ ਦੇ ਸਤਿਕਾਰ ਵਜੋਂ ਮਨਾਇਆ ਜਾਂਦਾ ਹੈ।ਅੱਜ ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਪੰਜਾਬ ਵਲੋਂ ਸਮਾਜ ਦੀਆਂ ਨਾਮੀ ਹਸਤੀਆਂ ਜਿੰਨਾ ਨੇ ਮਨੁੱਖਤਾਂ ਦੀ ਸੇਵਾ ਨੂੰ ਸਮਰਪਿਤ ਮੈਡੀਕਲ ਤੇ ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਪਹਿਚਾਣ ਬਣਾਈ ਹੈ ਡਾਕਟਰ ਜਨਕ ਰਾਜ ਸਿੰਗਲਾ ਡਾਕਟਰ ਨਿਸ਼ਾਨ ਸਿੰਘ ਡਾ ਮਾਨਵ ਜਿੰਦਲ ਡਾਕਟਰ ਰਮੇਸ਼ ਚੰਦਰ ਜੈਨ ਬੁਢਲਾਡਾ ਹਨ ਇੰਨਾਂ ਨੇ ਹਮੇਸ਼ਾ ਹੀ ਲੋੜਵੰਦਾਂ ਦੇ ਇਲਾਜ ਦੇ ਵਿੱਚ ਮਨੁੱਖਤਾ ਨੂੰ ਪਹਿਲ ਦਿੱਤੀ ਹੈ ਇਸ ਮੋਕੇ ਮੰਜੂ ਜਿੰਦਲ ਕੁਆਢੀਨੇਟਰ ਮਹਿਲਾ ਵਿੰਗ ਤੇ ਹੇਮਰਾਜ ਸ਼ਰਮਾ ਨੇ ਕਿਹਾ ਐਸੋਸੀਏਸ਼ਨ ਵਲੋਂ ਲਗਾਤਾਰ ਸਮਾਜ ਸੇਵੀਆਂ ਤੇ ਸਮਾਜ ਵਿਚ ਚੰਗੀਆਂ ਸੇਵਾਵਾਂ ਦੇਣ ਵਾਲਿਆਂ ਮਾਣ ਕੀਤਾ ਜਾਂਦਾ ਹੈ ਇਹਨਾਂ ਸਾਰੇ ਡਾਕਟਰ ਨੂੰ ਅਤੇ ਸਾਮਾਜ ਵਿੱਚ ਸਾਰੇ ਮੈਡੀਕਲ ਕਿੱਤੇ ਨਾਲ ਜੁੜੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਤੇ ਉਹ ਆਪਣੀ ਸੇਵਾਵਾਂ ਨੂੰ ਮਨੁੱਖਤਾ ਦੀ ਭਲਾਈ ਵਿੱਚ ਵਰਤ ਣਿਸ ਮੋਕੇ ਡਾਕਟਰ ਪੰਕਜ ਡਾਕਟਰ ਕਿ੍ਸ਼ਨ ਲਾਲ ਚੰਦਨ ਕੁਮਾਰ ਹਰੀਸ਼ ਕੁਮਾਰ ਗਰਗ ਯੋਗੇਸ਼ ਸ਼ਰਮਾ ਮਾਸਟਰ ਬਿਕਰਮਜੀਤ ਅਰੋੜਾ ਔਪਟੀਕਲ ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ ਤੋਂ ਮਾਸਟਰ ਕੁਲਵੰਤ ਸਿੰਘ ਸੁਖਦਰਸ਼ਨ ਸਿੰਘ ਖੁਰਾਣਾ ਨੱਥਾ ਸਿੰਘ ਹਾਜ਼ਰ ਸਨ