ਮਾਨਸਾ 2ਜੁਲਾਈ (ਨਾਨਕ ਸਿੰਘ ਖੁਰਮੀ) ਭਾਰਤ ਸਰਕਾਰ ਦੇ ਅਦਾਰੇ ਅਲਿਮਕੋ ਵੱਲੋ ਬਿੱਗ ਹੋਪ ਫਾਉਡੇਸ਼ਨ ਬਰੇਟਾ ਦੇ ਸਹਿਯੋਗ ਸਦਕਾ ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ, ਮਲਕਪੁਰ ਖਿਆਲਾ, ਉੱਭਾ, ਭੈਣੀ ਬਾਘਾ, ਝੁਨੀਰ, ਦਸੌਂਦੀਆਂ, ਖਿਆਲੀ ਚਹਿਲਾਂਵਾਲੀ, ਨੰਗਲ ਕਲਾਂ, ਕਾਹਣਗੜ੍ਹ, ਬਰੇਟਾ ਅਤੇ ਬੁਢਲਾਡਾ ਦੇ ਦਿਿਵਆਂਗ ਵਿਅਕਤੀਆਂ ਅਤੇ ਬਜੁਰਗਾਂ ਨੂੰ ਲੱਗਭਗ 80 ਲੱਖ ਰੁਪਏ ਦੇ ਸਹਾਇਕ ਉਪਕਰਣ ਜਿਵੇ ਬੈਟਰੀ ਵਾਲੀਆਂ ਸਾਈਕਲਾਂ, ਵਹੀਲ ਚੇਅਰ, ਖੁੰਡੀਆਂ, ਕੰਨਾਂ ਦੀਆਂ ਮਸ਼ੀਨਾਂ, ਹੱਥ ਵਾਲੀ ਟਰਾਈ ਸਾਇਕਲ, ਸਰਵਾਇਕਲ ਕਾਲਰ, ਕਮਰ ਬੈਲਟ, ਗੋਡਿਆਂ ਦੇ ਕੈਪ ਅਤੇ ਸਮਾਰਟ ਫੋਨ ਆਦਿ ਵੰਡੇ ਗਏ।ਇਸ ਮੌਕੇ ਮਨਿੰਦਰ ਕੁਮਾਰ ਨੇ ਭਾਰਤ ਸਰਕਾਰ ਦੁਆਰਾ ਦਿਿਵਆਂਗ ਵਰਗ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਉਪਕਰਨਾਂ ਨਾਲ ਲੋੜਵੰਦ ਵਿਅਕਤੀਆਂ ਨੂੰ ਆਪਣਾ ਜੀਵਨ ਬਤੀਤ ਕਰਨ ਵਿੱਚ ਅਸਾਨੀ ਹੋਵੇਗੀ।ਲੋਕਾਂ ਨੂੰ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।ਇਸ ਮੌਕੇ ਸਮੂਹ ਪੰਚਾਇਤ ਦੇ ਸਰਪੰਚ ਬਲਵਿੰਦਰ ਸਿੰਘ , ਜਗਤਾਰ ਸਿੰਘ, ਸੁਖਪਾਲ ਸਿੰਘ, ਰਾਜਿੰਦਰ ਸਿੰਘ, ਜਸਵੰਤ ਸਿੰਘ, ਰਾਮਫਲ ਸੇਖੋਂ, ਸੁਖਦੀਪ ਸਿੰਘ ਆਰਮੀ ਕਲੱਬ, ਕੁਲਦੀਪ ਸਿੰਘ, ਮਾਤਾ ਗੁਜਰੀ ਭਲਾਈ ਕੇਂਦਰਾ ਤੋਂ ਮਾਸਟਰ ਕੁਲਵੰਤ ਸਿੰਘ, ਅਵਤਾਰ ਸਿੰਘ ਟਾਰਿਸ, ਅਮਨ ਕਲਰਕ, ਲਖਵੀਰ ਸਿੰਘ ਮਾਸਟਰ, ਸੁੱਖੀ ਖਿਆਲਾ ਅਤੇ ਨਰਿੰਦਰ ਖਿਆਲਾ, ਸੁਖਦਰਸ਼ਨ ਸਿੰਘ, ਸੁਖਚੈਨ ਸਿੰਘ ਆਦਿ ਹਾਜਰ ਸਨ।