ਮਾਨਸਾ 3ਜੁਲਾਈ (ਨਾਨਕ ਸਿੰਘ ਖੁਰਮੀ) ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ‘ ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ, ਅੱਜ ਮਾਨਸਾ ਪੁਲਿਸ ਵੱਲੋ ਅਪਰੇਸ਼ਨ ” SAMPARK” ਤਹਿਤ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧਾ ਵਿੱਚ ਸੁਧਾਰ ਲਿਆਉੇਣ ਅਤੇ ਵਿਸ਼ਵਾਸ/ਸਹਿਯੋਗ ਵਧਾਉਣ ਲਈ ਲੋਕਾਂ ਤੱਕ ਸਿੱਧੀ ਪਹੰਚ ਕਰਕੇ ਮੀਟਿੰਗਾਂ/ਮਿਲਣੀਆਂ ਕਰਨ ਲਈ ਮੁਹਿੰਮ ਚਲਾਈ ਹੋਈ ਹੈ। ਜਿਸਦੇ ਮੱਦੇਨਜ਼ਰ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੇ ਦਿਸ਼ਾ ਨਿਰਦੇਸਾ ਹੇਠ ਅੱਜ ਜਿਲ੍ਹਾ ਮਾਨਸਾ ਦੇ ਪਿੰਡ ਮੀਰਪੁਰ ਕਲਾਂ ਵਿਖੇ ਗੁਰੂਘਰ ਵਿੱਚ ਪਬਲਿਕ ਮੀਟਿੰਗ/ਮਿਲਣੀ ਕੀਤੀ ਗਈ। ਇਸ ਮੀਟਿੰਗ/ਮਿਲਣੀ ਦੌਰਾਨ ਐਸ.ਐਸ.ਪੀ. ਮਾਨਸਾ ਖੁਦ, ਉਪ ਕਪਤਾਨ ਪੁਲਿਸ (ਸ.ਡ.) ਸਰਦੂਲਗੜ੍ਹ, ਮੁੱਖ ਅਫਸਰ ਸਰਦੂਲਗੜ੍ਹ, ਵੱਲੋਂ ਸਾਝੇ ਤੌਰ ਪਰ ਕਰੀਬ 100 ਵਿਅਕਤੀਆ ਦੇ ਇਕੱਠ ਨੂੰ ਸੰਬੋਧਨ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਦੱਸਿਆ ਗਿਆ ਕਿ ਇਸ ਪਬਲਿਕ ਮੀਟਿੰਗ/ਮਿਲਣੀ ਵਿੱਚ ਪਿੰਡ ਮੀਰਪੁਰ ਕਲਾਂ ਅਤੇ ਇਸਦੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ, ਵਿਲੇਜ ਡਿਫੈਂਸ ਕਮੇਟੀ ਮੈਂਬਰਾਂ, ਹੋਰ ਮੋਹਤਵਰ ਪੁਰਸ਼ਾ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ। ਇਸ ਸਮਾਗਮ ਦੌਰਾਨ ਆਮ ਪਬਲਿਕ ਨੂੰ ਆਪਣੀ ਦੁਖ-ਤਕਲੀਫਾਂ ਅਤੇ ਸੁਝਾਅ ਪ੍ਰਸ਼ਾਸ਼ਨ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧ ਗੂੜੇ ਹੋ ਸਕਣ ਅਤੇ ਸਹਿਯੋਗ ਦੀ ਭਾਵਨਾ ਵਿੱਚ ਵਾਧਾ ਹੋ ਸਕੇ। ਇਸ ਤੋਂ ਇਲਾਵਾ ਮਾਨਸਾ ਪੁਲਿਸ ਵੱਲੋ ਨਸ਼ਿਆ ਸਬੰਧੀ ਇੱਕ ਨੁਕੜ ਨਾਟਕ ਪੇਸ ਕਰਕੇ ਪਿੰਡ ਵਾਸੀਆਂ ਅਤੇ ਨੋਜਵਾਨਾਂ/ਬੱਚਿਆ ਨੂੰ ਨਸ਼ਿਆ ਤੋ ਦੂਰ ਰਹਿਣ ਦੀ ਅਪੀਲ ਕੀਤੀ ਗਈ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾ ਤੋ ਜਾਣੂ ਕਰਾਇਆ ਗਿਆ ਅਤੇ ਮਾਨਸਾ ਪੁਲਿਸ ਵੱਲੋ ਸਾਥ ਦੇਣ ਦੀ ਅਪੀਲ ਕੀਤੀ ਗਈ।
ਐਸ.ਐਸ਼.ਪੀ. ਮਾਨਸਾ ਵੱਲੋਂ ਅਖੀਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਬਲਿਕ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਦੱਸਿਆਂ ਕਿ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਪੁਲਿਸ ਹਰ ਸਮੇਂ ਵਚਨਬੱਧ ਹੈ ਅਤੇ ਜਿਲ੍ਹਾ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ।ਮਾਨਸਾ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।