ਜਲੰਧਰ, 28 ਜੂਨ
(ਦੇਸ਼ ਪੰਜਾਬ ਬਿਊਰੋ)
ਦਿਨ ਸ਼ਨੀਵਾਰ ਨੂੰ ਪ੍ਰੈੱਸ ਕਲੱਬ ਜਲੰਧਰ ਵਿੱਖੇ ਲੇਖ਼ਕ ਰੂਪ ਲਾਲ ਰੂਪ (ਸਟੇਟ ਅਵਾਰਡੀ) ਜੀ ਦੁਵਾਰਾ ਲਿਖੀ ਇਤਿਹਾਸਿਕ ਕਿਤਾਬ ਬੁੰਗਾ ਨਾਨਕਸਰ ਰਵਿਦਾਸੀਆ ਸਿੰਘਾਂ ਦਾ ਜੁਝਾਰੂ ਇਤਿਹਾਸ ਲੋਕ ਅਰਪਣ ਕੀਤੀ ਗਈ ।ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਸ੍ਰੀ ਰਮੇਸ਼ ਚੰਦਨ ਜੀ ISF ਰਿਟਾਇਰ ਰਾਜਦੂਤ ਬੇਲਾਰੂਸ ਪਹੁੰਚੇ ਇਸ ਕਿਤਾਬ ਨੂੰ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਉਂਡਰੇਸ਼ਨ UK ਦੇ ਸਹਿਯੋਗ ਨਾਲ ਅਤੇ ਮਿਸਟਰ ਸਿੰਘ ਪਬਲੀਕੇਸ਼ਨ ਵਲੋਂ ਬਣਵਾਈ ਗਈ।ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਉਂਡੇਸ਼ਨ ਯੂਕੇ ਦੀ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਬਾਘਾ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਬੁੰਗਾ ਨਾਨਕਸਰ ਰਵਿਦਾਸੀਆ ਸਿੰਘਾਂ ਵੱਲੋਂ ਬੁੰਗਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਧਰਮ ਸਿੰਘ ਜੀ ਪ੍ਰਧਾਨ ਕਰਮ ਸਿੰਘ ਜੀ ,ASI ਸ਼੍ਰੀ ਜਗਦੇਵ ਸਿੰਘ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਲੱਬ ਦੇ ਪ੍ਰਧਾਨ ਸ਼੍ਰੀ ਮਲਕੀਤ ਸਿੰਘ ਅਤੇ ਮਾਸਟਰ ਸ਼੍ਰੀ ਗੁਰਪ੍ਰੀਤ ਸਿੰਘ ਗੋਰਾ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਲੇਖਕ ਸ੍ਰੀ ਰੂਪ ਲਾਲ ਰੂਪ ਜੀ ਨੇ ਮੀਡੀਆ ਤੋਂ ਆਏ ਹੋਏ ਪੱਤਰਕਾਰ ਸਾਥੀਆਂ ਨੂੰ ਦੱਸਿਆ ਕਿ ਇਹ ਕਿਤਾਬ ਬੁੰਗਾ ਨਾਨਕਸਰ ਰਵਿਦਾਸੀਆ ਸਿੰਘਾਂ ਦੇ ਪੂਰੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਏਗੀ ਇਸ ਕਿਤਾਬ ਵਿੱਚ ਅਣਗੌਲੇ ਬਹੁਜਨ ਸਮਾਜ ਦੀ ਸ਼ਹੀਦ ਸਿੰਘਾਂ , ਸਿੰਘਣੀਆਂ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ ਹੈ ।ਮੁੱਖ ਬੁਲਾਰਿਆਂ ਵਿੱਚੋਂ ਸ੍ਰੀ ਰਮੇਸ ਚੰਦਨ ਜੀ, ਸ਼੍ਰੀ ਓਮ ਪ੍ਰਕਾਸ਼ ਬਾਘਾ ਜੀ ,ਬਾਬਾ ਧਰਮ ਸਿੰਘ ਜੀ ,ਜਗਦੇਵ ਸਿੰਘ ਮਹਿਮੀ ,ਮਾਸਟਰ ਗੁਰਪ੍ਰੀਤ ਸਿੰਘ ਜੀ , ਪ੍ਰਧਾਨ ਕਰਮ ਸਿੰਘ ਮਹਿਮੀ ਨੇ ਕਿਤਾਬ ਬਾਰੇ ਵਿਸ਼ੇਸ਼ ਚਾਣਨਾ ਪਾਇਆ। ਸਟੇਜ ਸੈਕਟਰੀ ਦੀ ਜਿੰਮੇਵਾਰੀ ਸ਼੍ਰੀ ਸਤਪਾਲ ਬਾਘਾ ਜੀ ਨੇ ਬਾਖ਼ੂਬੀ ਨਿਭਾਈ । ਇਸ ਮੌਕੇ ਸ਼੍ਰੀ ਸਤਪਾਲ MBE, ਸ੍ਰੀ ਤਰਸੇਮ ਕਲਿਆਣ ਜੀ, ਸ੍ਰੀ ਅਮਰੀਕ ਪਲਾਹੀ, ਸ੍ਰੀਮਤੀ ਦੀਪਕਾ ਚਾਵੜਾ ਜੀ , ਪ੍ਰੋ ਮਲਕੀਤ ਜੌੜਾ, ਪ੍ਰੋ ਲਾਲ ਬਹਾਦਰ, ਸ਼੍ਰੀ ਦਲਜੀਤ ਮਹਿਮੀ,ਸ਼੍ਰੀ ਸੋਢੀ ਸੱਤੋਵਾਲੀ, ਸ਼੍ਰੀ ਸੁਖਦੇਵ ਸਿੰਘ ਗੰਢਵਾਂ,ਸ਼੍ਰੀ ਰਾਮ ਕ੍ਰਿਸਨ, ਸ਼੍ਰੀ ਜਸਵਿੰਦਰ ਕਾਲੜਾ ਜੀ ਆਦੀ ਸਾਥੀ ਹਾਜ਼ਰ ਹੋਏ।