ਭੀਖੀ – 28 ਜੂਨ (ਕਰਨ ਭੀਖੀ)
ਅੱਜ ਬਲਾਕ ਦਫਤਰ ਨੂੰ ਤੋੜਨ ਖਿਲਾਫ ਚੱਲ ਰਿਹਾ ਸਮੂਹ ਕਿਸਾਨ ਮਜ਼ਦੂਰ ਨਰੇਗਾ ਦੁਕਾਨਦਾਰ ਤੇ ਹੋਰ ਜਥੇਬੰਦੀਆਂ ਦਾ ਮੋਰਚਾ ਤੇ 13 ਵੈ ਦਿਨ ਵਿੱਚ ਪਹੁੰਚ ਗਿਆ ਹੈ। ਅੱਜ ਦੇ ਇਸ ਧਰਨੇ ਨੂੰ ਕੇਵਲ ਸਿੰਘ ਸਮਾਉ ਖੇਤ ਮਜ਼ਦੂਰ ਸਭਾ ਭੋਲਾ ਸਿੰਘ ਸਮੋ ਜ਼ਿਲ੍ਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਰੂਪ ਸਿੰਘ ਢਿੱਲੋਂ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ, ਸੁਖਦੇਵ ਸਿੰਘ ਸਮਾਉ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦਿਨੇਸ਼ ਸੋਨੀ ਆਗੂ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਬਲਜੀਤ ਸ਼ਰਮਾ ਸਾਬਕਾ ਸਰਪੰਚ ਖੀਵਾ ਖੁਰਦ ਤੇ ਆਗੂ ਕਿਸਾਨ ਸੈਲ ਕਾਂਗਰਸ , ਧੰਨਾ ਸਿੰਘ ਖੀਵਾ ਖੁਰਦ ਸਾਬਕਾ ਸਰਪੰਚ ਰਣ ਸਿੰਘ ਸਮਾਓਂ ਚੇਅਰਮੈਨ ਸੁਖਵਿੰਦਰ ਸਿੰਘ ਅਤਲਾ ਖੁਰਦ ਕਿਸਾਨ ਯੂਨੀਅਨ ਸਿੱਧੂਪੁਰ ਭੂਰਾ ਸਿੰਘ ਸਨੋ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਭਿਖੀ ਬਲਾਕ ਨੂੰ ਬਹਾਲ ਕੀਤਾ ਜਾਵੇ ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੂਲਤਾਂ ਵਧਾਉਣਾ ਹੁੰਦਾ ਨਾ ਕਿ ਲੋਕਾਂ ਨੂੰ ਖੱਜਲ ਕਰਨਾ ।ਬਜ਼ੁਰਗਾਂ ਤੇ ਔਰਤਾਂ ਨੂੰ ਬਹੁਤ ਹੀ ਸਮੱਸਿਆ ਵੱਧ ਜਾਵੇਗੀ। 33 ਪਿੰਡਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਸਰਕਾਰ ਉੱਪਰਲੇ ਨਿਰਦੇਸ਼ਾਂ ਮੁਤਾਬਕ ਲਿਆ ਹੋਇਆ ਗਲਤ ਫੈਸਲਾ ਤੁਰੰਤ ਵਾਪਸ ਲਵੇ ਤੇ ਲੋਕਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਨਾ ਕਰੇ । ਆਗੂਆਂ ਨੇ ਕਿਹਾ ਕਿ ਸੋਮਵਾਰ ਨੂੰ ਵੱਡਾ ਇਕੱਠ ਕਰਕੇ ਆਪਣਾ ਰੋਸ ਜਾਹਰ ਕੀਤਾ ਜਾਵੇਗਾ। ਉਸਤੋ ਬਾਅਦ ਸ਼ੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਅੱਜ ਦੇ ਧਰਨੇ ਵਿੱਚ ਕਾਮਰੇਡ ਧਰਮਪਾਲ ਨੀਟਾ ਸੀਪੀਆਈਐਮਐਲ ਲਿਬਰੇਸ਼ਨ ਮਹਿੰਦਰ ਸਿੰਘ ਅਤਲਾ ਖੁਰਦ ਕਾਮਰੇਡ ਕੁਲਦੀਪ ਸਿੰਘ ਸੀਪੀਆਈ , ਬਿੰਦਰ ਬੋਘਕਾ,ਗੁਰਦੀਪ ਸਿੰਘ ਅਜੈਬ ਸਿੰਘ ਅਮੋਲਕ ਸਿੰਘ, ਗੁਰਚਰਨ ਪੀਕੇਯੂ, ਕੁੱਕੂ ਸ਼ਰਮਾਂ ਇਕਾਈ ਪ੍ਰਧਾਨ, ਗੁਲਜਾਰ ਸਿੰਘ,ਰੋਸ਼ੀ ਸਿੰਘ ਮੱਤੀ ਆਦਿ ਵੱਡੀ ਗਿਣਤੀ ਪਤਵੰਤੇ ਹਾਜਰ ਸਨ।
ਪੰਜਾਬ ਸਰਕਾਰ ਤੇ ਅਫਸਰ ਸ਼ਾਹੀ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਤੋੜਨ ਦਾ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲਵੇ- ਸੁਖਦੇਵ ਸਿੰਘ ਸਮਾਓਂ, ਰੂਪ ਸਿੰਘ ਢਿੱਲੋ

Leave a comment