ਮਾਨਸਾ 27 ਜੂਨ (ਨਾਨਕ ਸਿੰਘ ਖੁਰਮੀ)-ਜਿਲਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਸ਼ਹਿਰ ਦੇ ਵਾਰਡ ਨੰਬਰ 8 ਦੇ ਐਮਸੀ ਪਵਨ ਕੁਮਾਰ ਦੀਆਂ ਸ਼ਾਨਦਾਰ ਸੇਵਾਂਵਾ ਦੇਖਿਦਿਆਂ ਹੋਇਆਂ ਉਹਨਾਂ ਨੂੰ ਓਬੀਸੀ ਸੈਲ ਦਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਕਾਂਗਰਸ ਦੇ ਓਬੀਸੀ ਸੈਲ ਦੇ ਚੇਅਰਮੈਨ ਰਾਜਬਖਸ਼ ਜਲਾਲਾਬਾਦ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਡਾ. ਮਨਜੀਤ ਸਿੰਘ ਰਾਣਾ, ਸੰਤਨ ਸਿੰਘ, ਐਡਵੋਕੇਟ ਲਖਣਪਾਲ ਸਿੰਘ,ਚਮਕੌਰ ਸਿੰਘ, ਬਲਵਿੰਦਰ ਨਾਰੰਗ ਮੈਂਬਰ ਪੀਪੀਸੀਸੀ ਟਕਸਾਲੀ ਕਾਂਗਰਸੀਆਂ ਨੇ ਇਹ ਨਿਯੂਕਤੀ ਪੱਤਰ ਐਮਸੀ ਪਵਨ ਕੁਮਾਰ ਨੂੰ ਸੌਂਪਿਆ ਗਿਆ। ਇਸ ਮੌਕੇ ਤੇ ਸ਼ਹਿਰ ਦੇ ਹੋਰ ਪੰਤਵਤੇ ਸੱਜਣ ਮੌਜੂਦ ਰਹੇ। ਤੇ ਇਸ ਨਿਯੂਕਤੀ ਤੇ ਖੁਸ਼ੀ ਜਤਾਈ।