
ਕਰਨ ਭੀਖੀ
ਭੀਖੀ,21 ਜੂਨ
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਸਥਾਨਕ ਸਰਵਹਿੱਤਕਾਰੀ ਵਿਦਿਆ ਮੰਦਿਰ ਭੀਖੀ ਵਿਖੇ ਯੋਗ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਕੈਂਪ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਭਾਗ ਲਿਆ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਸਾਂਝੇ ਤੌਰ ਤੇ ਕਿਹਾ ਕਿ ਯੋਗ ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਦੇ ਅਹਿਮ ਅੰਗ ਹੈ। ਅੱਜ ਕੱਲ੍ਹ ਦੀ ਆਧੁਨਿਕ ਜੀਵਨ ਸ਼ੈਲੀ ਅਤੇ ਵਾਤਾਵਰਨ ਬਦਲਾਅ ਨੇ ਮਨੁੱਖ ਉੱਪਰ ਬਹੁਤ ਪ੍ਰਭਾਵ ਪਾਇਆ ਹੈ। ਅੱਜ ਦਾ ਮਨੁੱਖ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਪੀੜਿਤ ਹੈ। ਯੋਗ ਨੂੰ ਅਪਣਾ ਕੇ ਅਸੀਂ ਇਹਨਾਂ ਮਾਰੂ ਪ੍ਰਭਾਵਾਂ ਤੋਂ ਬਚ ਸਕਦੇ ਹਾਂ ਅਤੇ ਨਿਰੋਗ ਜੀਵਨ ਜੀਅ ਸਕਦੇ ਹਾਂ। ਸਿਹਤਮੰਦ ਜੀਵਨ ਜਿਉਣ ਲਈ ਸਾਨੂੰ ਯੋਗ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਧਾਰਨ ਕਰਨਾ ਚਾਹੀਦਾ ਹੈ। ਸਕੂਲ ਵਿੱਚ ਚੱਲ ਰਹੇ ਐਨ ਸੀ ਸੀ ਕੈਂਪ ਦੇ ਸੰਚਾਲਕ 03 ਪੰਜਾਬ ਨੇਵਲ ਯੂਨਿਟ ਦੇ ਯੋਗਾ ਇੰਸਟਰਕਟਰਾਂ ਵੱਲੋਂ ਵੱਖ-ਵੱਖ ਯੋਗ ਆਸਨ, ਧਿਆਨ ਮੁਦਰਾਵਾਂ ਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਉੱਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਕੈਂਪ ਕਮਾਡੈਂਟ ਕੈਪਟਨ ਇਸ਼ਰਾਜ ਸਿੰਘ ਕਮਾਂਡਿੰਗ ਅਫਸਰ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਤੇਜਿੰਦਰ ਪਾਲ ਜਿੰਦਲ, ਸੀਨੀ: ਮੀਤ ਪ੍ਰਧਾਨ ਸ੍ਰੀ ਪੁਰਸ਼ੋਤਮ ਗਰਗ ਮੱਤੀ ਮੀਤ ਪ੍ਰਧਾਨ ਡਾ.ਮੱਖਣ ਲਾਲ, ਪ੍ਰਬੰਧਕ ਸ੍ਰੀ ਅੰਮ੍ਰਿਤ ਲਾਲ, ਨਰਿੰਦਰ ਸਿੰਘ, ਗੋਬਿੰਦ ਰਾਮ ਸ਼ਰਮਾ,ਰਜਿੰਦਰ ਕੁਮਾਰ, ਤੁਸ਼ਾਰ ਕੁਮਾਰ,ਭੂਸ਼ਣ ਕੁਮਾਰ,ਸ਼੍ਰੀਮਤੀ ਪੱਲਵੀ ਸਕੂਲ ਯੂਨਿਟ CTO ਸ੍ਰੀ ਸੋਮਨਾਥ ਸ਼ਰਮਾ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।