ਚੇਅਰਮੈਨ ਵੱਲੋ ਪਰਕ ਨੂੰ ਹੋਰ ਸੁੰਦਰ ਬਣਾਉਣ ਲਈ ਤਿੰਨ ਲੱਖ ਰੁਪਏ ਦੇਣ ਦਾ ਐਲਾਨ
ਭੀਖੀ 21 ਜੂਨ (ਕਰਨ ਭੀਖੀ)ਅੰਤਰਰਾਸ਼ਟਰੀ ਯੋਗ ਦਿਵਸ ਮੋਕੇ ਸੀ ਐਮ ਦੀ ਯੋਗਸਾਲਾ ਤਹਿਤ ਪੰਜਾਬ ਵਾਸੀਆਂ ਨੂੰ ਸਿਹਤਮੰਦ ਰੱਖਣ ਲਈ ਭੀਖੀ ਦੇ ‘ਲਾਲਾ ਦੋਲਤ ਮੱਲ ਮਿਊਸਪਲ ਪਬਲਿਕ ਪਾਰਕ ‘ ਭੀਖੀ ਵਿਖੇ ਯੋਗ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਯੋਗਾ ਮਾਹਿਰ ਲਵਪ੍ਰੀਤ ਕੌਰ ਰੀਤੂ ਰਾਣੀ ਅਮ੍ਰਿਤ ਕੌਰ ਗੁਰਵਿੰਦਰ ਕੌਰ ਨੇ ਪਹੁੰਚੇ ਹੋਏ ਲੋਕਾਂ ਨੂੰ ਯੋਗ ਵਿਧੀਆਂ ਕਰਵਾਈਆਂ ਅਤੇ ਨਾਲ ਨਾਲ ਇਹ ਵੀ ਦੱਸਿਆ ਕਿ ਕਿਸ ਵਿਧੀ ਦੇ ਸਰੀਰ ਤੇ ਮਨ ਲਈ ਕੀ ਫਾਈਦੇ ਹਨ ਉਹਨਾ ਇਹ ਵੀ ਦੱਸਿਆ ਕਿ ਯੋਗ ਕਰਨ ਨਾਲ ਸਰੀਰ ਤੇ ਆਤਮਾ ਤੰਦਰੁਸਤ ਰਹਿੰਦੇ ਹਨ ਇਸ ਲਈ ਇਸ ਨੂੰ ਸਾਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ । ਪ੍ਹੋਗਰਾਮ ਚ ਮੁੱਖ ਮਹਿਮਾਨ ਵਜੋ ਪਹੁੰਚੇ ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਹਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਰ ਰੋਜ਼ ਇਕ ਘੰਟਾ ਸਵੇਰ ਸਮੇਂ ਜਰੂਰ ਕੱਢਣਾ ਚਾਹੀਦਾ ਹੈ ਯੋਗ ਸਾਨੂੰ ਆਤਮਾ ਤੇ ਪਰਮਾਤਮਾ ਨਾਲ ਜੋੜਦਾ ਹੈ।ਉਹਨਾ ਪਾਰਕ ਨੂੰ ਹੋਰ ਖੂਬਸੂਰਤ ਬਣਾਉਣ ਲਈ ਤਿੰਨ ਲੱਖ ਦੇਣ ਰੁਪਏ ਦਾ ਐਲਾਨ ਕੀਤਾ। ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਯੋਗ ਦਿਵਸ ਮਨਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਜੋ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਾ ਹੈ । ਕਿਸਾਨ ਆਗੂ ਗੁਰਨਾਮ ਭੀਖੀ ਨੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਜਿੰਦਗੀ ਚ ਹਮੇਸ਼ਾ ਸਕਾਰਾਤਮਿਕ ਸੋਚ ਅਪਣਾਉਣ ਦੀ ਅਪੀਲ ਕੀਤੀ ਅਤੇ ਲੋਕ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਪ ਪਾਰਟੀ ਦੇ ਸਿਕੰਦਰ ਸਿੰਘ ਚਹਿਲ ਜਰਨੈਲ ਸਿੰਘ ਸਿੱਧੂ ਇੰਦਰਜੀਤ ਸਿੰਘ ਇੰਦਰ ਡਾ. ਗੁਰਤੇਜ ਸਿੰਘ ਭੀਖੀ ਕੁਲਵੰਤ ਸਿੰਘ ਲੀਲਾ ਸਿੰਘ ਪ੍ਰਧਾਨ ਕੋਅਪ ਸੁਸਾਇਟੀ ਫਫੜੇ ਭਾਈਕੇ ਗੁਰਮੇਜ ਸਿੰਘ ਸਮਾਓ ਵਿੱਕੀ ਜਿੰਦਲ ਤੋ ਇਲਾਵਾ ਵਾਤਾਵਰਣ ਪ੍ਵੇਮੀ ਗੁਰਜੀਤ ਸਿੰਘ ਬਵਰੇਕਾ ਸੁਰੇਸ਼ ਸਿੰਗਲਾ ਬਲਦੇਵ ਸਿੰਘ ਸਿੱਧੂ ਭੋਲਾ ਮੱਤੀ ਡਾ. ਸੁਲਤਾਨ ਸ਼ਾਹ ਡਾ. ਭਰਪੂਰ ਮੰਨਣ ਪੱਪੂ ਜਿੰਦਲ ਅਮਨ ਸਾਰਦਾ ਅਮਨਦੀਪ ਅਮਨੀ ਸਤਿੰਦਰ ਸਿੰਗਲਾ ਅਤੇ ਜਤਿੰਦਰ ਸਿੰਘ ਸਰਪੰਚ ਸਮਾਓ ਆਦਿ ਪਤਵੰਤੇ ਹਾਜਰ ਸਨ
ਫੋਟੋ ਯੋਗ ਦਿਵਸ ਮੌਕੇ ਪਾਰਕ ਵਿਖੇ ਯੋਗ ਕਰਦੇ ਹੋਏ ਲੋਕ